ਪੰਜਾਬ

punjab

ETV Bharat / state

Harsimrat Kaur Badal Statement: ਹਰਸਿਮਰਤ ਕੌਰ ਬਾਦਲ ਨੇ ਦਿੱਤਾ ਸਰਕਾਰ 'ਤੇ ਤਿੱਖਾ ਬਿਆਨ, ਕਿਹਾ-ਦਿੱਲੀ ਲੁੱਟ ਰਹੀ ਪੰਜਾਬ ਦਾ ਪੈਸਾ

ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ (Harsimrat Kaur Badal Statement) ਕਿ ਪੰਜਾਬ ਵਿੱਚ ਬੇਰੁਜ਼ਗਾਰੀ ਵਧ ਰਹੀ ਹੈ। ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।

Harsimrat Kaur Badal gave a sharp statement on the government
Harsimrat Kaur Badal Statement : ਹਰਸਿਮਰਤ ਕੌਰ ਬਾਦਲ ਨੇ ਦਿੱਤਾ ਸਰਕਾਰ 'ਤੇ ਤਿੱਖਾ ਬਿਆਨ, ਕਿਹਾ-ਦਿੱਲੀ ਲੁੱਟ ਰਹੀ ਪੰਜਾਬ ਦਾ ਪੈਸਾ

By ETV Bharat Punjabi Team

Published : Oct 3, 2023, 10:48 PM IST

ਮਾਨਸਾ ਵਿੱਚ ਹਰਸਿਮਰਤ ਕੌਰ ਬਾਦਲ ਮੀਡੀਆ ਨਾਲ ਗੱਲਬਾਤ ਕਰਦੇ ਹੋਏ।

ਮਾਨਸਾ :ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਜ਼ਿਲ੍ਹੇ ਦੇ ਹਲਕਾ ਬੁੱਢਲਾਡਾ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨਾਂ ਨੇ ਜਿੱਥੇ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਉੱਥੇ ਹੀ ਉਹਨਾਂ ਆਮ ਆਦਮੀ ਪਾਰਟੀ ਉੱਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦਾ ਪੈਸਾ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਖੁਸ਼ ਕਰਨ ਲਈ ਲੁਟਾ ਰਹੇ ਹਨ।

ਪੰਜਾਬ ਦਾ ਪੈਸਾ ਕੀਤਾ ਜਾ ਰਿਹਾ ਬਰਬਾਦ :ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬੀਤੇ ਦਿਨੀ ਪੰਜਾਬ ਦੇ ਵਿੱਚ ਉਦਘਾਟਨ ਦੇ ਦੌਰਾਨ ਰੈਲੀ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਆਏ ਹਨ, ਜਦੋਂ ਕਿ ਉਨ੍ਹਾਂ ਦਾ ਕੋਈ ਕੰਮ ਨਹੀਂ ਸੀ। ਪੈਸਾ ਬਰਬਾਦ ਕੀਤਾ (Arvind Kejriwal) ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਆਮ ਹੋਣ ਦਾ ਦਾਅਵਾ ਕਰਦੀ ਸੀ ਪਰ ਹੁਣ ਫਲੈਕਸ ਬੋਰਡਾਂ ਸਮੇਤ ਬਿਨਾਂ ਕਾਰਣ ਤੋਂ ਪੈਸੇ ਨੂੰ ਪਾਣੀ ਦੇ ਵਾਂਗ ਬਰਬਾਦ ਕੀਤਾ ਜਾ ਰਿਹਾ ਹੈ। ਪੰਜਾਬ ਦੇ ਹੱਕ ਦੂਸਰੇ ਰਾਜਾਂ ਨੂੰ ਦਿੱਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪਟਿਆਲਾ ਵਿੱਚ ਹੋਈ ਰੈਲੀ ਵਿੱਚ ਪੰਜਾਬ ਦੀਆਂ ਸਰਕਾਰੀ ਬੱਸਾਂ ਭੇਜ ਕੇ ਪੰਜਾਬ ਦੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਬਿਨਾਂ ਕਾਰਣ ਪਰੇਸ਼ਾਨ ਕੀਤਾ ਗਿਆ।

ਉਹਨਾਂ ਕਿਹਾ ਕਿ ਸਾਡੀ ਸਰਕਾਰ ਦੇ ਸਮੇਂ ਕਦੇ ਵੀ ਸਰਕਾਰੀ ਬੱਸਾਂ ਰੈਲੀ ਦੇ ਵਿੱਚ ਨਹੀਂ ਭੇਜੀਆਂ ਗਈਆਂ ਅਤੇ ਆਪਣੀ ਜੇਬ ਦੇ ਵਿੱਚੋਂ ਪੈਸੇ ਖਰਚ ਕਰਕੇ ਪ੍ਰਾਈਵੇਟ ਬੱਸਾਂ ਭੇਜੀਆਂ ਜਾਂਦੀਆਂ ਸਨ। ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਭਗਵੰਤ ਮਾਨ ਪੰਜਾਬ ਦਾ ਪੈਸਾ ਬਰਬਾਦ ਕਰ ਰਹੇ ਹਨ। ਬਾਦਲ ਨੇ ਕਿਹਾ ਕਿ ਜੋ ਪਾਰਟੀ ਸਕਿਉਰਟੀ ਦੇ ਨਾਮ ਦਾ ਢਿਡੋਰਾ ਪਿੱਟ ਰਹੀ ਸੀ, ਅੱਜ ਉਹੀ ਪਾਰਟੀ ਮੁੱਖ ਮੰਤਰੀ ਆਪਣੇ ਸਮੇਤ ਆਪਣੀ ਪਤਨੀ ਅਤੇ ਰਿਸ਼ਤੇਦਾਰਾਂ ਨੂੰ ਵੱਡੀ ਗਿਣਤੀ ਵਿੱਚ ਸਿਕਿਉਰਟੀ ਦੇ ਰਿਹਾ ਹੈ।

ABOUT THE AUTHOR

...view details