ਮਾਨਸਾ: ਲੋਕ ਸਭਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਦਰਜਨਾਂ ਪਿੰਡਾਂ ਦਾ ਦੌਰਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਵੋਟਾਂ ਮੰਗਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਗੱਲ ਸੁਣੀ ਹੈ, ਤੇ ਕਾਂਗਰਸ ਨੇ ਝੂਠ ਬੋਲ ਕੇ ਸੱਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਮੌਕਾ ਕਾਂਗਰਸ ਨੂੰ ਸਬਕ ਸਿਖਾਉਣ ਦਾ ਹੈ।
ਸਭ ਤੋਂ ਵੱਡੀ ਬੇਅਦਬੀ ਗਾਂਧੀ ਪਰਿਵਾਰ ਨੇ ਕੀਤੀ: ਹਰਸਿਮਰਤ ਬਾਦਲ - ਹਰਸਿਮਰਤ ਕੌਰ ਬਾਦਲ
ਲੋਕ ਸਭਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਚੋਣ ਪ੍ਰਚਾਰ ਕਰਨ ਲਈ ਮਾਨਸਾ ਪੁੱਜੀ। ਇਸ ਦੌਰਾਨ ਹਰਸਮਿਰਤ ਕੌਰ ਬਾਦਲ ਕਾਂਗਰਸ 'ਤੇ ਜੰਮ੍ਹ ਕੇ ਵਰ੍ਹੇ।
ਹਰਸਿਮਰਤ ਕੌਰ ਬਾਦਲ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਦੇ ਬਰਗਾੜੀ ਆਉਣ ਵਾਲੇ ਸਵਾਲ ਦਾ ਜਵਾਬ ਦਿੰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇਕਰ ਸਭ ਤੋਂ ਵੱਡੀ ਬੇਅਦਬੀ ਹੋਈ, ਤਾਂ ਉਹ ਗਾਂਧੀ ਪਰਿਵਾਰ ਨੇ ਕੀਤੀ ਹੈ।
ਇਨ੍ਹਾਂ ਨੇ ਦਰਬਾਰ ਸਾਹਿਬ 'ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਵਾਇਆ। ਹਰਸਿਮਰਤ ਬਾਦਲ ਨੇ ਕਿਹਾ ਕਿ ਜਿਸ ਦੇ ਪਿਤਾ ਨੇ 84 'ਚ ਹਜ਼ਾਰਾਂ ਸਿੱਖਾਂ ਦੇ ਗਲੇ ਵਿੱਚ ਟਾਇਰ ਪਾ ਕੇ ਕਤਲ ਕਰਵਾਇਆ, ਉਸ ਗਾਂਧੀ ਪਰਿਵਾਰ ਦੇ ਜਿਗਰ ਦਾ ਟੁਕੜਾ ਜੇ ਪੰਜਾਬ ਆਉਣਾ ਚਾਹੁੰਦਾ ਹੈ, ਤਾਂ ਉਹ ਉਨ੍ਹਾਂ ਸਿੱਖ ਪਰਿਵਾਰਾਂ ਦੇ ਘਰ ਆਵੇ ਜਿਨ੍ਹਾਂ ਪਰਿਵਾਰਾਂ ਨੇ 84 ਦਾ ਦਰਦ ਝੱਲਿਆ ਹੈ।