ਮਾਨਸਾ:ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨ ਕੀਤੇ ਗਏ ਦਸਵੀਂ ਕਲਾਸ ਦੇ ਨਤੀਜੇ ਦੇ ਵਿਚ ਇਕ ਵਾਰ ਫਿਰ ਮਾਨਸਾ ਜ਼ਿਲ੍ਹੇ ਨੇ ਵਧਿਆ ਪ੍ਰਦਰਸ਼ਨ ਕੀਤਾ ਹੈ। ਮਾਨਸਾ ਦੇ ਪਿੰਡ ਪਿਪਲੀਆਂ ਦੀ ਵਿਦਿਆਰਥਣ ਹਰਮਨਦੀਪ ਕੌਰ ਨੇ ਪੰਜਾਬ ਭਰ ਦੇ ਵਿਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ। ਉਸ ਨੇ ਸਰਕਾਰੀ ਸੰਕੈਡਰੀ ਸਕੂਲ ਮੰਢਾਲੀ ਦਾ ਨਾਮ ਰੌਸ਼ਨ ਕੀਤਾ ਹੈ ਵਿਦਿਆਰਥਣ ਹਰਮਨਦੀਪ ਕੌਰ ਦੇ ਘਰ ਅੱਜ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਉਥੇ ਹੀ ਪਰਿਵਾਰ ਵੱਲੋਂ ਵੀ ਆਪਣੀ ਬੇਟੀ ਦੀ ਉਪਲਭਦੀ 'ਤੇ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵਿਚੋਂ ਤੀਸਰਾ ਸਥਾਨ ਹਾਸਲ ਕਰਨ ਵਾਲੀ ਹਰਮਨਦੀਪ ਕੌਰ ਨੇ ਦੱਸਿਆ ਕਿ ਉਸ ਨੇ ਬਹੁਤ ਹੀ ਸਖ਼ਤ ਮਿਹਨਤ ਕੀਤੀ ਹੈ ਪਹਿਲੀ ਤੋਂ ਦਸਵੀਂ ਕਲਾਸ ਦਾ ਪਹਿਲਾ ਸਥਾਨ ਹਾਸਲ ਕੀਤਾ।
ਮਾਨਸਾ ਦੀ ਹਰਮਨਦੀਪ ਨੇ ਦਸਵੀਂ 'ਚ ਪੰਜਾਬ 'ਚ ਤੀਸਰਾ ਸਥਾਨ ਕੀਤਾ ਹਾਸਿਲ, ਪਰਿਵਾਰ ਨੇ ਜਤਾਈ ਖੁਸ਼ੀ - 10th Result 2023 updatw
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਹੈ। ਜਿਸ ਵਿੱਚ ਪੰਜਾਬ ਭਰ ਵਿੱਚੋਂ ਤੀਜਾ ਸਥਾਨ ਮਾਨਸਾ ਦੀ ਹਰਮਨਦੀਪ ਨੇ ਹਾਸਲ ਕੀਤਾ ਹੈ। ਹਰਮਨਦੀਪ ਨੇ ਈਟੀਵੀ ਭਾਰਤ ਨਾਲ ਆਪਣੇ ਪੜ੍ਹਾਈ ਬਾਰੇ ਅਤੇ ਸੁਪਨੇ ਬਾਰੇ ਗੱਲਬਾਤ ਕੀਤੀ...
ਹਰਮਨਦੀਪ ਦੇ ਪਿੰਡ ਸਕੂਲ 8ਵੀਂ ਤੱਕ:ਇਸ ਵਾਰ ਹਰਮਨਦੀਪ ਦਾ ਟੀਚਾ ਸੀ ਕਿ ਉਹ ਪੰਜਾਬ ਦੇ ਵਿਚੋਂ ਮੈਰਿਟ ਦੇ ਵਿੱਚ ਆਉਣਾ ਚਾਹੁੰਦੀ ਹੈ ਪਰ ਅੱਜ ਜਦੋਂ ਐਲਾਨ ਕੀਤੇ ਗਏ ਨਤੀਜਿਆਂ ਦੇ 'ਚੋ ਤੀਸਰਾ ਹਾਸਲ ਕੀਤਾ। ਹਰਮਨਦੀਪ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਹਰਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਸੁਪਨਾ ਆਈਪੀਐਸ ਅਫ਼ਸਰ ਬਣਨਾ ਹੈ। ਹਰਮਨਦੀਪ ਕੌਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਿੰਡ 8ਵੀਂ ਕਲਾਸ ਤੱਕ ਦਾ ਸਕੂਲ ਹੈ। ਦਸਵੀਂ ਕਲਾਸ ਦੀ ਪੜ੍ਹਾਈ ਕਰਨ ਦੇ ਲਈ ਉਸ ਨੂੰ ਮੰਡਾਲੀ ਪਿੰਡ ਦੇ ਸਕੂਲ ਵਿਚ ਜਾਣਾ ਪੈਂਦਾ ਸੀ। ਪ੍ਰਿੰਸੀਪਲ ਹਰਮਨਦੀਪ ਨੂੰ ਆਪਣੀ ਕਾਰ ਵਿੱਚ ਸਕੂਲ ਲੈ ਕੇ ਜਾਂਦੇ ਸਨ ਕਿਉਂਕਿ ਹਰਮਨਦੀਪ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ।
- 10 th Result 2023: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ 10ਵੀਂ ਜਮਾਤ ਦੇ ਨਤੀਜੇ, ਫਰੀਦਕੋਟ ਤੋਂ ਗਗਨਦੀਪ ਕੌਰ ਨੇ ਮਾਰੀ ਬਾਜ਼ੀ
- 10 th Result 2023: ਟਾਪਰ ਰਹੀਆਂ ਵਿਦਿਆਰਥਣਾਂ ਨੂੰ ਸੀਐੱਮ ਮਾਨ ਨੇ ਦਿੱਤੀ ਵਧਾਈ, ਕਿਹਾ- ਇਹ ਧੀਆਂ ਦਾ ਯੁੱਗ
- Barnala Congress Party: ਬਰਨਾਲਾ ਕਾਂਗਰਸ ਪਾਰਟੀ ਨੇ ਇਕ ਸਾਲ ਪਹਿਲਾਂ ਹੀ ਖਿੱਚੀ ਤਿਆਰੀ, ਲੋਕ ਸਭਾ ਚੋਣਾਂ ਨੂੰ ਲੈ ਕੇ ਵੰਡੀਆਂ ਜ਼ਿੰਮੇਵਾਰੀਆਂ
ਪਰਿਵਾਰ ਨੂੰ ਧੀ 'ਤੇ ਮਾਣ: ਹਰਮਨਦੀਪ ਦੇ ਪਿਤਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪੁੱਤਰੀ ਦਾ ਸੁਪਨਾ ਪੂਰਾ ਕਰਨ ਦੇ ਲਈ ਹਰ ਤਰ੍ਹਾਂ ਦੀ ਮਿਹਨਤ ਕਰਨਗੇ। ਹਰਮਨਦੀਪ ਕੌਰ ਦੀ ਦਾਦੀ ਗੁਰਮੇਲ ਕੌਰ ਨੇ ਦੱਸਿਆ ਕਿ ਉਹਨਾਂ ਦੇ ਦੋ ਪੋਤੀਆਂ ਹਨ ਅਤੇ ਕਦੇ ਵੀ ਉਹਨਾਂ ਨੂੰ ਪੋਤੇ ਦੀ ਘਾਟ ਮਹਿਸੂਸ ਨਹੀਂ ਹੋਈ। ਉਨ੍ਹਾਂ ਦੀ ਇਹ ਲੜਕੀ ਹਰਮਨਦੀਪ ਕੌਰ ਹਰ ਸਾਲ ਕਲਾਸ ਦੇ ਵਿੱਚੋਂ ਪਹਿਲੇ ਸਥਾਨ 'ਤੇ ਆਉਂਦੀ ਹੈ ਅਤੇ ਉਸ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।