ਮਾਨਸਾ :ਭਾਜਪਾ ਦੇ 9 ਸਾਲ ਪੂਰੇ ਹੋਣ ਤੇ ਭਾਜਪਾ ਵੱਲੋ ਦੇਸ਼ ਭਰ ਦੇ ਵਿੱਚ ਜਨ ਸੰਪਰਕ ਮੁਹਿੰਮ ਭਾਜਪਾ ਦੇ 9 ਸਾਲ ਦੌਰਾਨ ਕੀਤੇ ਵਿਕਾਸ ਦੇ ਕੰਮਾਂ ਨੂੰ ਲੋਕਾਂ ਤੱਕ ਲੈ ਕੇ ਜਾਣ ਦਾ ਆਗਾਜ਼ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਨੂੰ ਲੈ ਕੇ ਅੱਜ ਮਾਨਸਾ ਵਿਖੇ ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਹਰਜੀਤ ਸਿੰਘ ਗਰੇਵਾਲ ਵੱਲੋਂ ਭਾਜਪਾ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਅਤੇ ਮੀਡੀਆ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।
ਭਾਜਪਾ ਸਰਕਾਰ ਦੇ 9 ਸਾਲ ਪੂਰੇ, ਬੀਜੇਪੀ ਆਗੂ ਹਰਜੀਤ ਗਰੇਵਾਲ ਨੇ ਭਾਜਪਾ ਦੀ ਵਿਕਾਸ ਨੀਤੀ 'ਤੇ ਦਿੱਤਾ ਵੱਡਾ ਬਿਆਨ - ਕੇਜਰੀਵਾਲ ਤੇ ਹਰਜੀਤ ਗਰੇਵਾਲ ਦਾ ਬਿਆਨ
ਭਾਰਤੀ ਜਨਤਾ ਪਾਰਟੀ ਦੇ ਨੌ ਸਾਲ ਪੂਰੇ ਹੋਣ ਉੱਤੇ ਭਾਜਪਾ ਦੇ ਪੰਜਾਬ ਤੋਂ ਆਗੂ ਹਰਜੀਤ ਸਿੰਘ ਗਰੇਵਾਲ ਨੇ ਭਾਜਪਾ ਦੇ ਕੰਮ ਗਿਣਾਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਪਹਿਲਾਂ ਨਾਲੋਂ ਜਿਆਦਾ ਤਰੱਕੀ ਕਰ ਗਿਆ ਹੈ।
![ਭਾਜਪਾ ਸਰਕਾਰ ਦੇ 9 ਸਾਲ ਪੂਰੇ, ਬੀਜੇਪੀ ਆਗੂ ਹਰਜੀਤ ਗਰੇਵਾਲ ਨੇ ਭਾਜਪਾ ਦੀ ਵਿਕਾਸ ਨੀਤੀ 'ਤੇ ਦਿੱਤਾ ਵੱਡਾ ਬਿਆਨ Harjit Grewal's statement on completion of 9 years of BJP](https://etvbharatimages.akamaized.net/etvbharat/prod-images/1200-675-18575892-281-18575892-1684845366996.jpg)
ਪਹਿਲਾਂ ਨਾਲੋੋਂ ਮਜਬੂਤ ਹੋਇਆ ਦੇਸ਼ :ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਹਨ ਪੈਸੇ ਨੂੰ ਹੋਰ ਕੰਮਾਂ ਤੇ ਲਗਾ ਰਹੀ ਹੈ ਕਿਉਂਕਿ ਜੋ ਪੈਸਾ ਸੈਂਟਰ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਦੇ ਲਈ ਭੇਜਿਆ ਜਾਂਦਾ ਹੈ। ਉਸਦੀ ਪੰਜਾਬ ਸਰਕਾਰ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ 9 ਸਾਲ ਦੇ ਦੌਰਾਨ ਦੇਸ਼ ਨੂੰ ਵਿਕਾਸ ਦੀਆਂ ਲੀਹਾਂ 'ਤੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਪਹਿਲਾਂ ਦੇ ਨਾਲੋਂ ਜ਼ਿਆਦਾ ਮਜ਼ਬੂਤ ਹੋਇਆ ਹੈ ਅਤੇ ਜੋ ਦੇਸ਼ ਦੂਸਰੇ ਦੇਸ਼ਾਂ ਨੂੰ ਅੱਖਾਂ ਦਿਖਾਉਂਦਾ ਹੈ ਉਹ ਵੀ ਅੱਜ ਭਾਰਤ ਦੇਸ਼ ਤੋਂ ਅੱਖਾਂ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਅਕਾਲੀ ਦਲ 'ਤੇ ਵੀ ਨਿਸ਼ਾਨਾਂ :ਗਰੇਵਾਲ ਨੇ ਅਕਾਲੀ ਦਲ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਅਕਾਲੀ ਦਲ ਨਾਲ ਸਮਝੋਤਾ ਕੀਤਾ ਸੀ ਅਤੇ ਆਪਣੇ ਆਪ ਨੂੰ ਛੋਟਾ ਕੀਤਾ ਸੀ। 23 ਸੀਟਾਂ ਉੱਤੇ ਕੀਤਾ ਸਮਝੌਤਾ ਕੋਈ ਸਮਝੌਤਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਉਹ ਸਮਝੌਤਾ ਅਸੀਂ ਪੰਜਾਬ ਦੀ ਤਰੱਕੀ ਲਈ ਪੰਜਾਬ ਦੀ ਖੁਸ਼ਹਾਲੀ ਦੇ ਲਈ ਅਤੇ ਪੰਜਾਬ ਮੁੱਖ ਧਾਰਾ ਦੇ ਨਾਲ ਜੁੜਿਆ ਹੈ ਇਸ ਲਈ ਸਮਝੌਤਾ ਕੀਤਾ ਸੀ ਪਰ ਅਕਾਲੀ ਦਲ ਹੁਣ ਪਰਿਵਾਰ ਬਾਅਦ ਬਣ ਕੇ ਰਹਿ ਗਿਆ ਹੈ, ਜਿਸ ਕਾਰਨ ਹੁਣ ਸਾਡਾ ਅਕਾਲੀ ਦਲ ਦੇ ਨਾਲ ਸਮਝੌਤਾ ਨਹੀਂ ਹੋਵੇਗਾ।