ਸ੍ਰੀ ਮੁਕਤਸਰ ਸਾਹਿਬ:ਗਿੱਦੜਬਾਹਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਦੇ ਮੈਂਬਰ ਹਰਦੀਪ ਸਿੰਘ ਡਿੰਪੀ ਢਿਲੋਂ ਵੱਲੋਂ ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਸਿਵਲ ਹਸਪਤਾਲ ਨੂੰ 5 ਆਕਸੀਜਨ ਕੰਸੈਂਟਰੇਟਰ ਮਸ਼ੀਨਾਂ ਅਤੇ 2 ਡੀਪ ਫ੍ਰੀਜਰ ਦਿੱਤੇ ਹਨ ਜੋ ਅੱਜ ਸਿਵਲ ਹਸਪਤਾਲ ਵਿਖੇ ਡਿੰਪੀ ਢਿੱਲੋਂ ਵੱਲੋਂ ਡਾ. ਦੀਪਕ ਰਾਏ , ਡਾ ਗੁਰਪ੍ਰੀਤ ਸਿੰਘ ਚੀਮਾ
ਅਤੇ ਡਾ ਧਰਿੰਦਰ ਗਰਗ ਦੇ ਸਪੁਰਦ ਕੀਤੇ ਹਨ।
ਇਸ ਬਾਰੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਮਾਣਯੋਗ ਨਰੇਸ਼ ਗੁਜਰਾਲ ਮੈਬਰ ਪਾਰਲੀਮੇੈਟ ਦਾ ਧੰਨਵਾਦ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਦਿਨੀਂ ਸਿਵਲ ਹਸਪਤਾਲ ਵਿਖੇ ਡਾਕਟਰ ਸਹਿਬਾਨਾਂ ਨਾਲ ਕੋਰੋਨਾ ਮਰੀਜ਼ਾਂ ਨੂੰ ਸਹੂਲਤਾਂ ਦੇਣ ਸੰਬੰਧੀ ਗੱਲਬਾਤ ਹੋਈ ਸੀ, ਇਸ ਦੌਰਾਨ ਡਾਕਟਰ ਸਹਿਬਾਨਾਂ ਨੇ ਕੋਰੋਨਾਂ ਮਰੀਜਾਂ ਲਈ ਕੰਸੈਂਟਰੇਟਰ ਮਸ਼ੀਨਾਂ ਦੀ ਕਮੀ
ਬਾਰੇ ਦੱਸਿਆ ਤੇ ਨਾਲ ਹੀ ਡੀਪ ਫਰਿਜ਼ਰ ਦੀ ਲੋੜ ਬਾਰੇ ਕਿਹਾ ਸੀ।