ਮਾਨਸਾ:ਪੰਜਾਬ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਸਕੂਲਾਂ ਨੂੰ ਖੋਲ੍ਹ ਦਿੱਤਾ ਹੈ। ਸਕੂਲਾਂ ਦੇ ਵਿੱਚ 70 ਫ਼ੀਸਦੀ ਬੱਚਿਆਂ ਦੀ ਆਮਦ ਰਹੀ ਹੈ। ਉਥੇ ਬੱਚਿਆਂ ਅਤੇ ਅਧਿਆਪਕਾਂ ਦੇ ਵਿੱਚ ਸਕੂਲ ਖੁੱਲ੍ਹਣ ਤੇ ਖੁਸ਼ੀ ਵੀ ਪਾਈ ਜਾ ਰਹੀ ਹੈ।
ਸਰਕਾਰੀ ਸੈਕੰਡਰੀ ਸਕੂਲ ਜੰਡਾਂਵਾਲਾ ਦੇ ਵਿਦਿਆਰਥੀਆਂ ਲਖਵਿੰਦਰ ਸਿੰਘ ਸੋਨਾ ਰਾਣੀ ਅਤੇ ਜਸ਼ਨਦੀਪ ਕੌਰ ਨੇ ਕਿਹਾ ਕਿ ਲੰਬੇ ਸਮੇਂ ਤੋਂ ਬਾਅਦ ਕੋਰੋਨਾ ਦੀ ਮਹਾਂਮਾਰੀ ਦੇ ਕਾਰਨ ਬੰਦ ਪਏ ਸਕੂਲਾਂ ਨੂੰ ਹੁਣ ਸਰਕਾਰ ਨੇ ਖੋਲ੍ਹ ਦਿੱਤਾ ਹੈ ਜਿਸ ਦੇ ਚਲਦਿਆਂ ਉਨ੍ਹਾਂ ਦੇ ਮਨਾਂ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੈ ਕਿਉਂਕਿ ਆਨਲਾਈਨ ਪੜ੍ਹਾਈ ਬੇਸ਼ਕ ਕਰਵਾਈ ਜਾ ਰਹੀ ਸੀ ਪਰ ਉਨ੍ਹਾਂ ਦੇ ਸਮਝ ਵਿੱਚ ਨਹੀਂ ਆਉਂਦੀ ਸੀ।
ਉਹ ਆਪਣੇ ਅਧਿਆਪਕਾਂ ਦੇ ਨਾਲ ਖੁੱਲ੍ਹ ਕੇ ਗੱਲਾਂ ਬਾਤਾਂ ਵੀ ਕਰ ਰਹੇ ਹਨ। ਜੋ ਉਨ੍ਹਾਂ ਦੇ ਮਨਾਂ ਦੇ ਵਿੱਚ ਪੜ੍ਹਾਈ ਪ੍ਰਤੀ ਸ਼ੰਕਾ ਸੀ ਉਸ ਨੂੰ ਵੀ ਦੂਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਵੀ ਉਹ ਸਕੂਲ ਦੇ ਵਿਚ ਪਾਲਣਾ ਕਰ ਰਹੇ ਹਨ।