ਮਾਨਸਾ: ਨਵੀਂ ਦਿੱਲੀ ਵਿਖੇ ਯੂਥ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ (Youth Games Federation of India) ਵੱਲੋਂ ਕਰਵਾਈ ਗਈ ਚੈਂਪੀਅਨਸ਼ਿਪ ਦੇ ਦੌਰਾਨ ਰੈਸਲਿੰਗ ਦੇ ਵਿਚ ਅੰਡਰ 17 ਵਰਗ ਵਿਚ ਮਾਨਸਾ ਜ਼ਿਲ੍ਹੇ ਦੇ ਪਿੰਡ ਖੋਖਰ ਕਲਾਂ ਦੇ ਗੁਰਸੇਵਕ ਸਿੰਘ ਨੇ ਗੋਲਡ ਮੈਡਲ ਜਿੱਤ ਕੇ ਪੰਜਾਬ ਅਤੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।
ਗੁਰਸੇਵਕ ਨੇ ਦੱਸਿਆ ਕਿ ਨਵੀਂ ਦਿੱਲੀ ਵਿਖੇ ਹੋਈਆਂ ਚੈਂਪੀਅਨਸ਼ਿਪ ਦੇ ਵਿੱਚ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਖਿਡਾਰੀਆਂ ਨੇ ਹਿੱਸਾ ਲਿਆ ਅਤੇ ਇਸ ਦੌਰਾਨ ਉਸ ਨੇ ਦੋ ਮੈਚ ਖੇਡੇ ਅਤੇ ਦੋਨਾਂ ਹੀ ਮੈਚਾਂ ਦੇ ਵਿੱਚ ਵਧੀਆ ਨੰਬਰ ਪ੍ਰਾਪਤ ਕਰਕੇ ਗੋਲਡ ਮੈਡਲ ਪੰਜਾਬ ਦੀ ਝੋਲੀ ਪਾਇਆ (The gold medal was bagged by Punjab) ਹੈ।
ਗੁਰਸੇਵਕ ਨੇ ਦੱਸਿਆ ਕਿ ਅੱਗੇ ਉਹ ਨੇਪਾਲ ਖੇਡਣ ਦੇ ਲਈ ਜਾਵੇਗਾ ਅਤੇ ਇਸ ਦੌਰਾਨ ਖ਼ਰਚਾ ਵੀ ਜ਼ਿਆਦਾ ਹੋਵੇਗਾ ਅਤੇ ਉਸ ਨੇ ਪੰਜਾਬ ਸਰਕਾਰ ਨੂੰ ਅਪੀਲ (Appeal to Punjab Govt) ਕੀਤੀ ਹੈ ਕਿ ਉਸ ਦਾ ਸਾਥ ਦਿੱਤਾ ਜਾਵੇ ਤਾਂ ਕਿ ਨੇਪਾਲ ਖੇਡਾਂ ਦੌਰਾਨ ਵੀ ਭਾਰਤ ਅਤੇ ਪੰਜਾਬ ਦਾ ਨਾਮ ਰੋਸ਼ਨ ਕਰ ਸਕੇ