ਮਾਨਸਾ: ਖੇਤੀ ਬਿੱਲਾਂ ਦੇ ਵਿਰੋਧ ਵਿੱਚ ਲਗਾਤਾਰ ਵੱਧ ਰਿਹਾ ਹੈ ਜਿੱਥੇ ਇਹਨਾਂ ਬਿੱਲਾਂ ਦੇ ਵਿਰੋਧ ਵਿੱਚ ਲੱਖਾਂ ਦੀ ਤਦਾਦ ਵਿੱਚ ਕਿਸਾਨ ਦਿੱਲੀ ਬਾਰਡਰ ਉੱਤੇ ਆਪਣਾ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ ਹੁਣ ਇਹਨਾਂ ਬਿੱਲਾਂ ਦੇ ਵਿਰੁੱਧ ਕਿਸਾਨਾਂ ਦੀ ਹਮਾਇਤ ਵਿੱਚ ਸਰਕਾਰੀ ਡਾਕਟਰ ਵੀ ਉਤਰ ਆਏ ਹਨ।
ਮਾਨਸਾ ਦੇ ਸਰਕਾਰੀ ਡਾਕਟਰਾਂ ਨੇ ਛੁੱਟੀ ਲੈ ਕੇ ਦਿੱਲੀ ਕਿਸਾਨਾਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਪੰਜ ਮੈਂਬਰੀ ਇਹ ਗਰੁੱਪ ਬਾਰਡਰ 'ਤੇ ਜਾ ਕੇ ਤਿੰਨ ਦਿਨਾ ਮੁਫ਼ਤ ਮੈਡੀਕਲ ਕੈਂਪ ਲਗਾ ਰਿਹਾ ਹੈ।
ਸਰਕਾਰੀ ਡਾਕਟਰ ਵੀ ਛੁੱਟੀਆਂ ਲੈ ਕੇ ਸੇਵਾਵਾਂ ਦੇਣ ਲਈ ਦਿੱਲੀ ਧਰਨੇ ਨੂੰ ਹੋਏ ਰਵਾਨਾ ਆਪਣੀਆਂ ਸੇਵਾਵਾਂ ਦੇਣ ਤੇ ਦਿੱਲੀ ਜਾਣ ਬਾਰੇ ਬੋਲਦੇ ਹੋਏ ਡਾਕਟਰ ਅਰਸ਼ਦੀਪ ਸਿੰਘ ਤੇ ਡਾਕਟਰ ਵਿਸ਼ਵਦੀਪ ਸਿੰਘ ਨੇ ਕਿਹਾ ਕਿ ਉਹ ਖੇਤੀ ਕਿੱਤੇ ਨਾਲ ਤਾਂ ਸਬੰਧ ਨਹੀਂ ਰੱਖਦੇ ਪਰ ਸਾਨੂੰ ਕਿਸਾਨਾਂ ਦੇ ਇਸ ਕਿੱਤੇ ਤੋਂ ਹੀ ਰੋਟੀ ਮਿਲਦੀ ਹੈ ਜੇਕਰ ਉਹ ਦੁਖੀ ਹਨ ਤੇ ਸਾਨੂੰ ਉਹਨਾਂ ਦੇ ਹੱਕ ਵਿੱਚ ਖੜਣਾ ਚਾਹੀਦਾ ਹੈ। ਇਸ ਲਈ ਉਹ ਦਫ਼ਤਰ ਤੋਂ ਛੁੱਟੀ ਲੈ ਕੇ ਦਿੱਲੀ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਕਿਸਾਨਾਂ ਦੀ ਮਦੱਦ ਕਰਨਗੇ ਤੇ ਮੁਫ਼ਤ ਹੀ ਦਵਾਈਆਂ ਮੁਹੱਈਆ ਕਰਵਾਉਣਗੇ।
ਦੂਸਰੇ ਪਾਸੇ ਡਾਕਟਰਾਂ ਨੂੰ ਰਵਾਨਾ ਕਰਨ ਲਈ ਪਹੂੰਚੇ ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਇਹ ਲੜਾਈ ਹੁਣ ਇਕੱਲੇ ਕਿਸਾਨ ਦੀ ਨਹੀਂ ਸਗੋਂ ਹਰ ਵਰਗ ਦੀ ਬਣ ਚੁੱਕੀ ਹੈ। ਜਿਸ ਕਰ ਕੇ ਹੁਣ ਸਾਰੇ ਤਬਕੇ ਦੇ ਲੋਕ ਦਿੱਲੀ ਜਾਣ ਲਈ ਤਿਆਰ ਹੋ ਰਹੇ ਹਨ। ਅਸੀਂ ਹੋਰ ਵੀ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ ਆਉਣ ਵਾਲੇ ਸਮੇਂ ਵਿੱਚ ਬਹੁਤ ਲੋਕ ਦਿੱਲੀ ਧਰਨੇ ਵਿੱਚ ਸ਼ਾਮਿਲ ਹੋਣਗੇ।