ਮਾਨਸਾ :ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਏ ਨੂੰ ਤਕਰੀਬਨ 10 ਮਹੀਨੇ ਦਾ ਸਮਾਂ ਹੋ ਗਿਆ ਹੈ। ਪਰ ਓਹਨਾ ਦੇ ਚਾਹੁਣ ਵਾਲੇ ਅੱਜ ਤੱਕ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਪਿੰਡ ਮੂਸਾ ਪਹੁੰਚ ਰਹੇ ਹਨ। ਸਿੱਧੂ ਦੀ ਮੌਤ 'ਤੇ ਪਰਿਵਾਰ ਦੇ ਨਾਲ ਦੁੱਖ ਸਾਝਾ ਕਰਨ ਦੇ ਲਈ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਮੂਸਾ ਪਿੰਡ ਪਹੁੰਚਦੇ ਹਨ ਤੇ ਸਿੱਧੂ ਦੇ ਮਾਤਾ ਪਿਤਾ ਨੂੰ ਦਿਲਾਸਾ ਦਿੰਦੇ ਹਨ। ਅਜਿਹੇ ਵਿੱਚ ਕਈ ਨੌਜਵਾਨ ਸਿੱਧੂ ਦੀ ਯਾਦ ਵਿੱਚ ਭਾਵੁਕ ਗੀਤ ਗਾਕੇ ਵੀ ਮੂਸੇਵਾਲਾ ਨੂੰ ਸ਼ਰਧਾਂਜਲੀ ਵੀ ਦਿੰਦੇ ਹਨ। ਅਜਿਹੀ ਇਕ ਦੁਖੀ ਇਕ ਹੋਰ ਪਰਿਵਾਰ ਬੀਤੇ ਦਿਨ ਪਿੰਡ ਮੂਸਾ ਪਹੁੰਚਿਆ ਤੇ ਪ੍ਰਸ਼ੰਸਕ ਨੇ ਜਿਥੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਤਾਂ ਭਾਵੁਕ ਹੋਈ ਪ੍ਰਸ਼ੰਸਕ ਨੇ ਮਾਪਿਆਂ ਦੇ ਪੈਰਾਂ ਵਿਚ ਬੈਠ ਕੇ ਸ਼ੁੱਭਦੀਪ ਸਿੱਧੂ ਦੀ ਯਾਦ 'ਚ ਮਾਂ ਗੀਤ ਗਾਇਆ।
Sidhu Moosewala Fan: ਵਿਦੇਸ਼ ਤੋਂ ਆਈ ਕੁੜੀ ਨੇ ਸਿੱਧੂ ਮੂਸੇਵਾਲਾ ਲਈ ਗਾਇਆ ਗੀਤ, ਮਾਪਿਆਂ ਸਾਹਮਣੇ ਭੁਬਾਂ ਮਾਰ ਰੋਈ - pind moosa
ਨੌਜਵਾਨ ਸਿੱਧੂ ਦੀ ਯਾਦ ਵਿੱਚ ਭਾਵੁਕ ਗੀਤ ਗਾਕੇ ਵੀ ਮੂਸੇਵਾਲਾ ਨੂੰ ਸ਼ਰਧਾਂਜਲੀ ਵੀ ਦਿੰਦੇ ਹਨ। ਅਜਿਹੀ ਇਕ ਦੁਖੀ ਇਕ ਹੋਰ ਪਰਿਵਾਰ ਬੀਤੇ ਦਿਨ ਪਿੰਡ ਮੂਸਾ ਪਹੁੰਚਿਆ ਤੇ ਪ੍ਰਸ਼ੰਸਕ ਨੇ ਜਿਥੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਤਾਂ ਭਾਵੁਕ ਹੋਈ ਪ੍ਰਸ਼ੰਸਕ ਨੇ ਮਾਪਿਆਂ ਦੇ ਪੈਰਾਂ ਵਿਚ ਬੈਠ ਕੇ ਸ਼ੁੱਭਦੀਪ ਸਿੱਧੂ ਦੀ ਯਾਦ 'ਚ ਮਾਂ ਗੀਤ ਗਾਇਆ।
ਤਸਵੀਰ ਦੇ Tattoo ਤੱਕ ਬਣਵਾਉਂਦੇ: ਜ਼ਿਕਰਯੋਗ ਹੈ ਕਿ ਐਤਵਾਰ ਦੇ ਦਿਨ ਮੂਸੇ ਪਿੰਡ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੁੰਦੇ ਹਨ। ਮੂਸੇ ਪਿੰਡ ਵਿੱਚ ਸਿੱਧੂ ਦੇ ਮਾਤਾ ਪਿਤਾ ਨੂੰ ਮਿਲਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਬੱਟ ਕੋਲ ਵੀ ਜਾਂਦੇ ਹਨ ਉਸਨੂੰ ਦੇਖਦੇ ਹਨ। ਕੁੜੀਆਂ ਰੱਖਦੀ ਬੰਦਿਆਂ ਹਨ ਤੇ ਮੁੰਡੇ ਉਸਨੂੰ ਦੇਖ ਕੇ ਪ੍ਰੇਰਨਾ ਲੈਂਦੇ ਹਨ। ਕੁਝ ਲੋਕ ਤਾਂ ਮੂਸੇਵਾਲਾ ਦੇ ਨਾਮ ਦੇ ਉਸਦੀ ਤਸਵੀਰ ਦੇ Tattoo ਤੱਕ ਬਣਵਾਉਂਦੇ ਹਨ, ਹਾਲ ਹੀ ਚ ਇਕ ਇੰਗਲੈਂਡ ਤੋਂ ਆਈ ਕੁੜੀ ਨੇ ਵੀ ਦਿਖਾਇਆ ਸੀ ਕਿ ਕਿੰਝ ਉਸਨੇ ਆਪਣੇ ਦੋਹਾਂ ਹੱਥਾਂ ਉਤੇ ਸਿੱਧੂ ਦੇ ਤਤੁ ਬਣਵਾ ਰੱਖੇ ਸਨ। ਜਿਸਨੂੰ ਦੇਖ ਕੇ ਮਾਪੇ ਕਾਫੀ ਭਾਵੁਕ ਨਜ਼ਰ ਆਏ।
ਉਹਨਾਂ ਨੂੰ ਇਨਸਾਫ ਮਿਲ ਸਕੇ:ਅਜਿਹਾ ਹੀ ਹਾਲ ਇਸ ਵਾਰ ਵੀ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਦਾ ਹੋਇਆ ਜਦ ਲੜਕੀ ਨੇ ਮਾਂ ਗੀਤ ਗਾਇਆ ਤਾਂ ਕੁੜੀ ਦੇ ਨਾਲ ਨਾਲ ਮਾਪੇ ਅਤੇ ਘਰ ਚ ਮੌਜੂਦ ਹੋਰ ਵੀ ਲੋਕ ਭਾਵੁਕ ਹੋ ਗਏ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨੇ ਲੜਕੀ ਨੂੰ ਦਿਲਾਸਾ ਦਿੱਤਾ ਤੇ ਕਿਹਾ ਕਿ ਹੌਸਲਾ ਰੱਖੋ ਤੇ ਆਪਾ ਸਾਰਿਆ ਨੇ ਮਿਲ ਕੇ ਸਿੱਧੂ ਮੂਸੇਵਾਲਾ ਦਾ ਇਨਸਾਫ਼ ਲੈਣਾ ਹੈ। ਜ਼ਿਕਰਯੋਗ ਹੈ ਕਿ ਮੂਸੇਵਾਲਾ ਦੇ ਪਿਤਾ ਅਤੇ ਮਾਤਾ ਦੇਸ਼ ਤੋਂ ਲੈਕੇ ਵਿਦੇਸ਼ ਤੱਕ ਜਾ ਚੁਕੇ ਹਨ ਕਿ ਉਹਨਾਂ ਨੂੰ ਇਨਸਾਫ ਮਿਲ ਸਕੇ। ਪਰ ਅਜੇ ਤਕ ਉਹਨਾਂ ਨੂੰ ਸੰਤੁਸ਼ਟੀ ਨਹੀਂ ਮਿਲੀ।