ਮਾਨਸਾ: ਜੇਕਰ ਗੱਲ ਮਾਨਸਾ ਦੀ ਕਰੀਏ ਤਾਂ ਮਾਨਸਾ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ ਪਰ ਜਿੱਥੇ ਗੱਲ ਸੋਚਣ ਦੀ ਆ ਜਾਂਦੀ ਹੈ ਤਾਂ ਉਥੇ ਲੜਕੀਆਂ ਨੂੰ ਲੜਕਿਆਂ ਤੋਂ ਘੱਟ ਸਮਝਿਆ ਜਾਂਦਾ ਹੈ ਪਰ ਇਸ ਵਾਰ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਦੀ ਰਾਜਵੀਰ ਕੌਰ ਨੇ ਗੱਤਕੇ ਵਿੱਚ ਪਹਿਲਾਂ ਪੰਜਾਬ ਵਿੱਚ ਗੋਲਡ (Gold Medal) ਅਤੇ ਫਿਰ ਨੈਸ਼ਨਲ (National) ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਮਾਨਸਾ ਜ਼ਿਲ੍ਹੇ ਦਾ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਨੈਸ਼ਨਲ ਵਿੱਚ ਮੈਡਲ ਦੀ ਪ੍ਰਾਪਤੀ ਨੂੰ ਲੈ ਕੇ ਪਿੰਡ ਵਾਲਿਆਂ ਵਿੱਚ ਖੁਸ਼ੀ ਦੀ ਲਹਿਰ ਅਤੇ ਘਰ ਵਿੱਚ ਵਧਾਈ ਦੇਣ ਵਾਲਿਆਂ ਤਾਂਤਾ ਲੱਗਿਆ ਹੈ।
ਮਾਨਸਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਦੀ ਰਾਜਵੀਰ ਕੌਰ ਨੇ ਜਿੱਥੇ ਗੱਤਕੇ ਵਿੱਚ ਪੰਜਾਬ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਉੱਥੇ ਹੀ ਨੈਸ਼ਨਲ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਪਿੰਡ ਅਤੇ ਜ਼ਿਲ੍ਹੇ ਦਾ ਮਾਣ ਉੱਚਾ ਕੀਤਾ ਹੈ। ਜਾਣਕਾਰੀ ਦਿੰਦਿਆਂ ਰਾਜਬੀਰ ਕੌਰ ਨੇ ਦੱਸਿਆ ਕਿ ਉਸ ਨੇ ਪਹਿਲਾਂ ਨੌਵੀਂ ਕਲਾਸ ਵਿੱਚ ਕਬੱਡੀ ਖੇਡਣੀ ਸ਼ੁਰੂ ਕੀਤੀ ਅਤੇ ਦੋ ਵਾਰ ਸਟੇਟ ਖੇਡਣ ਤੋਂ ਬਾਅਦ ਅਧਿਆਪਕਾਂ ਵੱਲੋਂ ਗੱਤਕਾ ਖੇਡਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਫਿਰ ਗੱਤਕਾ ਖੇਡਣਾ ਸ਼ੁਰੂ ਕਰ ਦਿੱਤਾ।