ਮਾਨਸਾ: ਜਿੱਥੇ ਹਰ ਸ਼ਹਿਰ ਵਿੱਚ ਸਫਾਈ ਦੇ ਮਸਲੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਜਾਦੇ ਹਨ। ਉੱਥੇ ਹੀ ਇਨਕਲਾਬੀ ਨੌਜਵਾਨ ਸਭਾ ਅਤੇ ਸੀ.ਪੀ.ਆਈ.ਐਮ.ਐਲ ਪਾਰਟੀ ਦੇ ਵਰਕਰਾਂ ਵੱਲੋਂ ਸ਼ਹਿਰ ਵਿਚ ਫੈਲੀ ਗੰਦਗੀ ਨੂੰ ਲੈ ਕੇ ਅਨੋਖੇ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ।
ਕਮੇਟੀ ਦੇ ਈ.ਓ(The committee's E.O.) ਦੇ ਦਫ਼ਤਰ 'ਚ ਸ਼ਹਿਰ ਵਿੱਚੋਂ ਇਕੱਠਾ ਕਰਕੇ ਕੂੜਾ ਸੁੱਟ ਦਿੱਤਾ ਗਿਆ। ਪੁਲਿਸ ਅਤੇ ਈ.ਓ ਦੇ ਪਹੁੰਚਣ ਤੇ ਮਸਲਾ ਹੱਲ ਹੋਇਆ।
ਸ਼ਹਿਰ ਵਿਚ ਜਗ੍ਹਾ ਜਗ੍ਹਾ ਇਕੱਠੇ ਹੋਏ ਪਾਣੀ ਦੇ ਵਹਾਅ ਦੀ ਪ੍ਰੇਸ਼ਾਨੀ ਤੋਂ ਤੰਗ ਆ ਕੇ ਅਤੇ ਵਾਰ ਵਾਰ ਨਗਰ ਕੌਂਸਲ ਕਮੇਟੀ ਦੇ ਈ.ਓ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਇਨਕਲਾਬੀ ਨੌਜਵਾਨ ਸਭਾ ਅਤੇ ਸੀ.ਪੀ.ਆਈ.ਐਮ.ਐਲ ਵੱਲੋਂ ਈ.ਓ ਦੇ ਦਫ਼ਤਰ ਲਿਆ ਕੇ ਸੁੱਟ ਦਿੱਤਾ ਕੂੜਾ।
ਜਾਣਕਾਰੀ ਦਿੰਦਿਆਂ ਧਰਨਾਕਾਰੀਆਂ ਨੇ ਦੱਸਿਆਂ ਕਿ ਅਸੀ ਤਿੰਨ ਦਿਨ ਪਹਿਲਾਂ ਵੀ ਸ਼ਹਿਰ ਵਿਚ ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਢੇਰਾਂ ਤੇ ਸੀਵਰੇਜ਼ ਦੇ ਵਹਾਅ ਨੂੰ ਲੈ ਕੇ ਮੰਗ ਪੱਤਰ ਦੇ ਚੁੱਕੇ ਆ।
ਉਹਨਾਂ ਕਿਹਾ ਕਿ ਸਾਰੇ ਸ਼ਹਿਰ ਦਾ ਬੁਰਾ ਹਾਲ ਹੋ ਚੁੱਕਿਆ ਹੈ, ਜਦੋਂ ਕੂੜਾ ਚੁੱਕਣ ਦੀ ਗੱਲ ਕੀਤੀ ਜਾਦੀ ਹੈ, ਤਾਂ ਕੂੜਾ ਚੁੱਕ ਕੇ ਬਾਬਾ ਭਾਈ ਗੁਰਦਾਸ ਡੇਰੇ ਕੋਲ ਬਣੇ ਡੱਪ ਵਿੱਚ ਸੁੱਟ ਦਿੱਤਾ ਜਾਦਾ ਹੈ।