ਹਵਾਈ ਸਟ੍ਰਾਇਕ ਲਈ ਸਾਬਕਾ ਫ਼ੌਜੀਆਂ ਨੇ ਇੰਡੀਅਨ ਏਅਰ ਫੋਰਸ ਦੀ ਕੀਤੀ ਸ਼ਲਾਘਾ - Air Force
ਸਾਬਕਾ ਫ਼ੌਜੀਆਂ ਨੇ ਇੰਡੀਅਨ ਏਅਰ ਫੋਰਸ ਵਲੋਂ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕਰਨ ਦੀ ਕੀਤੀ ਸ਼ਲਾਘਾ। ਕਿਹਾ ਸਾਡੀ ਜਿੱਥੇ ਜਰੂਰਤ ਹੋਵੇ ਅਸੀਂ ਉੱਥੇ ਭਾਰਤੀ ਫ਼ੌਜੀਆਂ ਦੇ ਨਾਲ ਹਾਂ।
ਸਾਬਕਾ ਫ਼ੌਜੀਆਂ ਨੇ ਭਾਰਤੀ ਹਵਾਈ ਫ਼ੌਜ ਦੀ ਕੀਤੀ ਸ਼ਲਾਘਾ
ਮਾਨਸਾ: ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਫ਼ੌਜ ਨੇ ਪਾਕਿਸਤਾਨ ਦੇ ਅੱਤਵਾਦੀ ਕੈਂਪਾ 'ਤੇ ਹਮਲਾ ਕਰਕੇ ਕਰਾਰਾ ਜਵਾਬ ਦਿੱਤਾ ਹੈ। ਇਸ ਸਬੰਧੀ ਭਾਰਤੀ ਫ਼ੌਜ ਦੀ ਕਾਰਵਾਈ ਦੀ ਪ੍ਰਸ਼ੰਸਾ ਕਰਦਿਆਂ ਮਾਨਸਾ ਵਿਖੇ ਸਾਬਕਾ ਫ਼ੌਜੀਆਂ ਤੇ ਸ਼ਹਿਰ ਦੀਆਂ ਵੱਖ-ਵੱਖ ਜੱਥੇਬੰਦੀਆਂ ਨੇ ਇਕੱਤਰ ਹੋ ਕੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।