ਮਾਨਸਾ : ਬਠਿੰਡਾ ਤੋਂ ਸੰਸਦ ਹਰਸਿਮਰਤ ਕੌਰ ਬਾਦਲ ਮਾਨਸਾ ਪਹੁੰਚੇ, ਜਿੱਥੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ (AAP GOVERNMENT) ਨੂੰ ਲੰਮੇ ਹੱਥੀਂ ਲਿਆ। ਇਸ ਦੌਰਾਨ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM MANN) ਉੱਤੇ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਹੀ ਪਰਿਵਾਰਵਾਦ ਦੀ ਗੱਲ ਕਰਦੇ ਸਨ। ਹੁਣ ਉਹ ਗੱਲਾਂ ਕਿੱਥੇ ਗਈਆਂ। ਜਿੰਨਾਂ ਦੇ ਨਾਲ ਹੀ ਪੰਜਾਬ ਦੀ ਆਪਣੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਬਦਨਾਮ ਕਰਕੇ ਸੱਤਾ ਹਾਸਿਲ ਕੀਤੀ ਹੈ। ਜਦੋਂ ਪਹਿਲਾਂ ਅਕਾਲੀ ਦਲ ਨੂੰ ਨਸ਼ੇ ਦੇ ਮਾਮਲੇ ਵਿੱਚ ਬਦਨਾਮ ਕਰ ਰਹੇ ਸੀ ਤਾਂ, ਹੁਣ ਦੱਸਣ ਕਿ ਉਹਨਾਂ ਦੀ ਪੰਜਾਬ ਸਰਕਾਰ ਨਸ਼ੇ ਦੇ ਸੌਦਾਗਰਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਿਉਂ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਅਜਿਹੇ ਹਨ ਜੋ ਨਸ਼ਾ ਵੇਚਣ ਵਾਲਿਆਂ ਦੀ ਸ਼ਿਕਾਇਤ ਕਰਦਾ ਹੈ ਤਾਂ ਉਸ ਨੂੰ ਦਬਾਇਆ ਜਾ ਰਿਹਾ ਹੈ। ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਂਦਾ ਹੈ। (DRUG SMUGGLING)
Mansa News: ਬੀਬਾ ਬਾਦਲ ਦਾ ਮਾਨ ਸਰਕਾਰ 'ਤੇ ਨਿਸ਼ਾਨਾ, 'ਸਾਨੂੰ ਨਸ਼ੇ ਲਈ ਕਰਦੇ ਸੀ ਬਦਨਾਮ ਹੁਣ ਆਪ ਕਿਉਂ ਨਹੀਂ ਖ਼ਤਮ ਕਰਦੇ ਨਸ਼ਾ' - Harsimrat kaur badal lashes out on cm mann
ਮਾਨਸਾ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤੇ ਕਿ ਜਦੋਂ ਸਾਡੀ ਸਰਕਾਰ ਸੀ ਉਦੋਂ ਕਹਿੰਦੇ ਸੀ ਮਜੀਠੀਆ ਨਸ਼ਾ ਵੇਚਦਾ ਹੈ। ਹੁਣ ਤੁਹਾਡੀ ਸਰਕਾਰ ਹੈ, ਦੱਸੋ ਕਿਉਂ ਨਹੀਂ ਜੇਲ੍ਹਾਂ ਵਿੱਚ ਬੰਦ ਹੋ ਰਹੇ ਨਸ਼ੇ ਦੇ ਸੌਦਾਗਰ। (Harsimrat kaur targeted CM MANN in mansa)
Published : Sep 7, 2023, 6:04 PM IST
ਸ਼ਰੇਆਮ ਨਸ਼ਾ ਵਿਕ ਰਿਹਾ: ਉਨ੍ਹਾਂ ਕਿਹਾ ਕਿ ਪੰਜਾਬ ਦੇ ਕੋਨੇ-ਕੋਨੇ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਪਰ ਉਸ ਨੂੰ ਲੈਕੇ ਸਰਕਾਰ ਵੱਲੋਂ ਕੁਝ ਵੀ ਨਹੀਂ ਕੀਤਾ ਜਾ ਰਿਹਾ। ਹਰਸਿਮਰਤ ਕੌਰ ਨੇ ਅੱਗੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਨਿਵਾਸ 'ਤੇ ਵੀ ਨਸ਼ੇ ਦਾ ਦੌਰ ਚੱਲ ਰਿਹਾ ਹੈ, ਜੋ ਰਾਜ ਸਮੇਂ ਆਰਡਰ 'ਤੇ ਪੰਚਾਇਤ ਜਿਲ੍ਹਾ ਪ੍ਰੀਸ਼ਦ ਭੰਗ ਕਰ ਦਿੰਦੇ ਹਨ। ਪਹਿਲਾਂ ਨਸ਼ੇ ਵਿੱਚ ਫੈਸਲੇ ਲੈਂਦੇ ਹਨ ਤੇ ਬਾਅਦ ਵਿੱਚ ਉਹੀ ਫੈਸਲੇ ਵਾਪਿਸ ਲੈਣੇ ਪੈਂਦੇ ਹਨ। ਭਗਵੰਤ ਮਾਨ ਨੂੰ ਹੁਣ ਕੋਰਟ ਦੀ ਫਟਕਾਰ ਪਈ ਹੈ ਤਾਂ ਯੂ ਟਰਨ ਲੈ ਕੇ ਆਰਡਰ ਵਾਪਿਸ ਲੈਣਾ ਪਿਆ ਹੈ।
- Rishi Sunak On Khalistan Issue: ਖਾਲਿਸਤਾਨ ਦੇ ਮੁੱਦੇ 'ਤੇ ਰਿਸ਼ੀ ਸੁਨਕ ਦੀ ਦੋ ਟੁੱਕ, ਕਿਹਾ-ਦੇਸ਼ 'ਚ ਕਿਸੇ ਵੀ ਤਰ੍ਹਾਂ ਦਾ ਅੱਤਵਾਦ ਨਹੀਂ ਬਰਦਾਸ਼ਤ
- AAP VS Congress In Punjab: ਵਿਰੋਧੀ ਧਿਰ ਦੇ ਗਠਜੋੜ I.N.D.I.A. ਨੂੰ ਪੰਜਾਬ ਤੋਂ ਮਾਰ, ਕਾਂਗਰਸ ਦੀ ਪੰਜਾਬ ਇਕਾਈ 'ਆਪ' ਨਾਲ ਰਲ ਕੇ ਨਹੀਂ ਲੜੇਗੀ ਚੋਣ !
- Release of Jagtar Johal: ਜੀ-20 ਸੰਮੇਲਨ ਤੋਂ ਪਹਿਲਾਂ ਜਗਤਾਰ ਜੋਹਲ ਦੀ ਰਿਹਾਈ ਲਈ ਇੰਗਲੈਂਡ ਤੋਂ ਉੱਠੀ ਮੰਗ, 70 ਸੰਸਦ ਮੈਂਬਰਾਂ ਨੇ ਪੀਐੱਮ ਰਿਸ਼ੀ ਸੂਨਕ ਨੂੰ ਦਿੱਤਾ ਪੱਤਰ
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਨਸ਼ਾ ਤਸਕਰਾਂ ਖਿਲਾਫ ਹੁੰਦੀ ਸੀ ਸਖਤੀ : ਜ਼ਿਕਰਯੋਗ ਹੈ ਕਿ ਮਾਨਸਾ ਸਮਾਗਮ ਵਿੱਚ ਪਹੁੰਚੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਸੀ ਤਾਂ ਉਦੋਂ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਸੀ। ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਂਦੀ ਸੀ। ਪਰ ਹੁਣ ਭਗਵੰਤ ਮਾਨ ਦੀ ਸਰਕਾਰ 'ਚ ਨਸ਼ੇ ਦੀ ਸ਼ਿਕਾਇਤ ਕਰਨ ਵਾਲਿਆਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣਾ ਹਲਕੇ ਦੇ ਦੌਰੇ ਦੇ ਦੌਰਾਨ ਕੀਤਾ। ਇਸ ਦੌਰਾਨ ਉਨ੍ਹਾਂ ਪਿੰਡ ਹਾਕਮਵਾਲਾ ਜਲਬੇੜਾ ਬਰੇਟਾ ਦਿਆਲਪੁਰਾ ਬਹਾਦਰਪੁਰ ਵਿਖੇ ਗ੍ਰਾਂਟਾਂ ਵੀ ਤਕਸੀਮ ਕੀਤੀਆਂ ਅਤੇ ਪਾਰਟੀ ਦੇ ਵਰਕਰਾਂ ਨਾਲ ਮੁਲਾਕਾਤ ਵੀ ਕੀਤੀ ਗਈ। (HARSIMRAT KAUR BADAL IN MANSA)