ਪੰਜਾਬ

punjab

ETV Bharat / state

ਡਿਲਵਰੀ ਦੌਰਾਨ ਮਾਂ ਅਤੇ ਬੱਚੇ ਦੀ ਮੌਤ ਮਾਮਲੇ ਦੀ ਜਾਂਚ ਲਈ ਪੈਨਲ ਦਾ ਗਠਨ, ਪਰਿਵਾਰ ਇਨਸਾਫ਼ ਲਈ ਲਗਾਈ ਸੀ ਗੁਹਾਰ

ਡਿਲਵਰੀ ਦੌਰਾਨ ਮਾਨਸਾ ਹਸਪਤਾਲ ਵਿੱਚ ਮਾਂ ਅਤੇ ਬੱਚੇ ਦੀ ਮੌਤ (Death of mother and child in Mansa Hospital) ਦੇ ਮਾਮਲੇ ਨੂੰ ਲੈਕੇ ਵਿਭਾਗੀ ਆਦੇਸ਼ਾਂ ਤੋਂ ਬਾਅਦ ਕਾਰਵਾਈ ਕਰਦਿਆਂ ਤਿੰਨ ਮੈਂਬਰੀ ਪੈਨਲ ਦਾ ਗਠਨ (Formation of a three member panel) ਕੀਤਾ ਹੈ । ਇਹ ਪੈਨਲ 24 ਘੰਟਿਆਂ ਦੇ ਅੰਦਰ ਇਸ ਮਾਮਲੇ ਦੀ ਪੜਤਾਲ ਕਰਕੇ ਅਤੇ ਵਿਭਾਗ ਨੂੰ ਭੇਜੇਗਾ। ਇਸ ਮਾਮਲੇ ਵਿੱਚ ਹਸਪਤਾਲ ਦੇ ਡਾਕਟਰ, ਸਟਾਫ ਅਤੇ ਪੀੜ੍ਹਤ ਪਰਿਵਾਰ ਦੇ ਬਿਆਨ ਦਰਜ ਕੀਤੇ ਗਏ ਹਨ ।

Formation of panel in the case of death of mother and child during delivery in Mansa
ਡਿਲਵਰੀ ਦੌਰਾਨ ਮਾਂ ਅਤੇ ਬੱਚੇ ਦੀ ਮੌਤ ਮਾਮਲੇ ਦੀ ਜਾਂਚ ਲਈ ਪੈਨਲ ਦਾ ਗਠਨ, ਪਰਿਵਾਰ ਇਨਸਾਫ਼ ਲਈ ਦੇ ਰਿਹਾ ਸੀ ਧਰਨਾ

By

Published : Dec 14, 2022, 7:02 PM IST

ਡਿਲਵਰੀ ਦੌਰਾਨ ਮਾਂ ਅਤੇ ਬੱਚੇ ਦੀ ਮੌਤ ਮਾਮਲੇ ਦੀ ਜਾਂਚ ਲਈ ਪੈਨਲ ਦਾ ਗਠਨ, ਪਰਿਵਾਰ ਇਨਸਾਫ਼ ਲਈ ਦੇ ਰਿਹਾ ਸੀ ਧਰਨਾ

ਮਾਨਸਾ: ਸਿਵਲ ਹਸਪਤਾਲ ਵਿੱਚ ਡਿਲਵਰੀ (Died during delivery in civil hospital) ਦੌਰਾਨ ਅਤਲਾ ਕਲਾਂ ਦੀ ਸਪਨਾ ਅਤੇ ਉਸਦੇ ਪੇਟ ਵਿੱਚ ਪਲ ਰਹੇ ਬੱਚੇ ਦੀ ਮੌਤ ਹੋ ਗਈ ਸੀ। ਜਿਸ ਦੇ ਇਨਸਾਫ ਲਈ ਪਰਿਵਾਰ ਪਿਛਲੇ ਤਿੰਨ ਦਿਨਾਂ ਤੋ ਜੱਚਾ ਬੱਚਾ ਹਸਪਤਾਲ ਦੇ ਬਾਹਰ ਧਰਨਾ (Father and child picketing outside the hospital) ਲਗਾ ਕੇ ਇਨਸਾਫ ਦੀ ਮੰਗ ਕਰ ਰਿਹਾ ਸੀ। ਹੁਣ ਸਿਹਤ ਵਿਭਾਗ ਵੱਲੋ ਇਸ ਮਾਮਲੇ ਵਿੱਚ 24 ਘੰਟਿਆਂ ਦੇ ਅੰਦਰ ਮਾਮਲੇ ਦੀ ਰਿਪੋਰਟ ਮੰਗੀ ਗਈ ਹੈ।

ਤਿੰਨ ਮੈਂਬਰੀ ਪੈਨਲ ਦਾ ਗਠਨ: ਸਿਵਲ ਸਰਜਨ ਮਾਨਸਾ ਦੀ ਅਗਵਾਈ (Led by Civil Surgeon Mansa) ਵਿੱਚ ਤਿੰਨ ਮੈਂਬਰੀ ਪੈਨਲ ਦਾ ਗਠਨ ਕੀਤਾ ਗਿਆ ਹੈ ਜੋ ਦੋਨਾਂ ਪੱਖਾਂ ਦੇ ਬਿਆਨ ਕਲਮਬੰਦ ਕਰਨ ਤੋ ਬਾਅਦ ਆਪਣੀ ਰਿਪੋਰਟ ਪੇਸ਼ ਕਰੇਗਾ। ਸਿਵਲ ਸਰਜਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਸਾਨੂੰ ਵਿਭਾਗ ਵੱਲੋ ਆਦੇਸ਼ ਹੋਇਆ ਸੀ।

ਗਾਇਨੀ ਡਾਕਟਰਾਂ ਦਾ ਪੈਨਲ:ਉਨ੍ਹਾਂ ਕਿਹਾ ਕਿ ਮੈਡੀਕਲ ਸਪੈਸ਼ਲਿਸਟ ਅਤੇ ਗਾਇਨੀ ਡਾਕਟਰਾਂ ਦਾ ਪੈਨਲ ਬਣਾਇਆ ਗਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਮਾਮਲੇ ਦੀ ਪੜਤਾਲ ਲਈ ਡਾਕਟਰ ਅਤੇ ਸਟਾਫ ਦੇ ਬਿਆਨ ਦਰਜ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪੀੜਤਾ ਦੇ ਪਤੀ ਅਤੇ ਰਿਸ਼ਤੇਦਾਰਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ ਅਤੇ ਉਨ੍ਹਾਂ ਨੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ ਅਤੇ ਜਾਂਚ ਤੋ ਬਾਅਦ ਰਿਪੋਰਟ ਜਨਤਕ ਕੀਤੀ (After investigation report will be made public) ਜਾਵੇਗੀ।

ਇਹ ਵੀ ਪੜ੍ਹੋ:ਧਾਰਮਿਕ ਸਥਾਨਾਂ ਵਿੱਚ ਪੁਲਿਸ ਨੇ ਵਧਾਈ ਚੌਕਸੀ, ਸੀਸੀਟੀਵੀ ਲਗਾਉਣ ਦੀ ਦਿੱਤੀ ਹਦਾਇਤ

ਇਨਸਾਫ ਲਈ ਧਰਨਾ:ਮ੍ਰਿਤਕਾ ਦੇ ਪਤੀ ਬਲਜਿੰਦਰ ਸਿੰਘ ਨੇ ਦੱਸਿਆ ਉਸਦੀ ਪਤਨੀ ਅਤੇ ਬੱਚੇ ਦੀ ਡਿਲਵਰੀ ਦੌਰਾਨ ਮੌਤ (Death of wife and child during delivery) ਹੋ ਗਈ ਸੀ ਜਿਸ ਲਈ ਉਹ ਪਿਛਲੇ ਤਿੰਨ ਦਿਨਾਂ ਤੋ ਇਨਸਾਫ ਲਈ ਧਰਨਾ ਲਗਾਕੇ ਬੈਠੇ ਸਨ ਅਤੇ ਅੱਜ ਡਾਕਟਰਾਂ ਦੀ ਜਾਂਚ ਟੀਮ ਕੋਲ ਅਸੀਂ ਬਿਆਨ ਦਰਜ ਕਰਵਾਏ ਹਨ। ਉਨ੍ਹਾਂ ਸਬੰਧਤ ਡਾਕਟਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਕਿ ਇਨਸਾਫ਼ ਮਿਲ ਸਕੇ।



ABOUT THE AUTHOR

...view details