ਮਾਨਸਾ :ਪੰਜਾਬ ਦੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਹੁਣ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਵਿੱਚੋਂ ਲੰਘਣ ਵਾਲੇ ਘੱਗਰ ਦਰਿਆ ਵਿੱਚ ਪਾੜ ਪੈਣ ਕਾਰਨ ਸਰਦੂਲਗੜ੍ਹ ਦੇ ਨਜ਼ਦੀਕੀ ਪਿੰਡਾਂ ਦੇ ਵਿੱਚ ਪਾਣੀ ਪਹੁੰਚ ਚੁੱਕਾ ਹੈ। ਪਾਣੀ ਤੋਂ ਡਰਦੇ ਲੋਕਾਂ ਨੇ ਪਿੰਡ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਹਨ। ਲੋਕ ਟਰਾਲੀਆਂ ਦੇ ਵਿਚ ਆਪਣੇ ਸਮਾਨ ਅਤੇ ਪਸ਼ੂਆਂ ਨੂੰ ਭਰ ਕੇ ਰਿਸ਼ਤੇਦਾਰੀਆਂ ਜਾਂ ਫਿਰ ਸੇਫ ਜਗ੍ਹਾ ਉਤੇ ਪਹੁੰਚ ਰਹੇ ਹਨ।
ਸਰਦੂਲਗੜ੍ਹ ਦੇ ਨਜ਼ਦੀਕੀ ਪਿੰਡਾਂ ਵਿੱਚ ਹੜ੍ਹਾਂ ਦਾ ਖਤਰਾ, ਮਾਲ ਡੰਗਰ ਸਮੇਤ ਸੁਰੱਖਿਅਤ ਥਾਵਾਂ ਵੱਲ ਜਾਣ ਲੱਗੇ ਲੋਕ - ਘੱਗਰ ਦਰਿਆ
ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਵਿੱਚੋਂ ਲੰਘਣ ਵਾਲੇ ਘੱਗਰ ਦਰਿਆ ਦੇ ਟੁੱਟਣ ਕਾਰਨ ਸਰਦੂਲਗੜ੍ਹ ਦੇ ਨਜ਼ਦੀਕੀ ਪਿੰਡਾਂ ਦੇ ਵਿੱਚ ਪਾਣੀ ਪਹੁੰਚ ਚੁੱਕਾ ਹੈ। ਪਾਣੀ ਤੋਂ ਡਰਦੇ ਲੋਕਾਂ ਨੇ ਪਿੰਡ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਹਨ।
ਮਾਲ ਡੰਗਰ ਲੈ ਕੇ ਸੁਰੱਖਿਅਤ ਥਾਵਾਂ ਉਤੇ ਜਾ ਰਹੇ ਲੋਕ :ਮਾਨਸਾ ਜ਼ਿਲ੍ਹੇ ਦੇ ਨਜ਼ਦੀਕੀ ਹਰਿਆਣਾ ਦੇ ਚਾਂਦਪੁਰ ਬੰਨ੍ਹ ਦੇ ਟੁੱਟਣ ਕਾਰਨ ਪੰਜਾਬ ਦੇ ਪਿੰਡਾਂ ਵਿੱਚ ਪਾਣੀ ਦਾਖ਼ਲ ਹੋਣਾ ਸ਼ੁਰੂ ਹੋ ਗਿਆ ਹੈ। ਉਧਰ ਮਾਨਸਾ ਦੇ ਨਜ਼ਦੀਕ ਸਰਦੂਲਗੜ੍ਹ ਦੇ ਘੱਗਰ ਦਰਿਆ ਦੇ ਵਿੱਚ ਪਾੜ ਪੈਣ ਨਾਲ ਵੀ ਨਜ਼ਦੀਕੀ ਪਿੰਡ ਰੋਡ ਕਿ ਸਾਧੂ ਵਾਲਾ ਸਰਦੂਲਗੜ੍ਹ ਅਤੇ ਹੋਰ ਆਲੇ ਪਾਲੇ ਦੇ ਪਿੰਡਾਂ ਵਿੱਚ ਪਾਣੀ ਦਾਖ਼ਲ ਹੋਣਾ ਸ਼ੁਰੂ ਹੋ ਗਿਆ ਹੈ। ਉਧਰ ਲੋਕ ਪਾਣੀ ਦੇ ਡਰ ਤੋਂ ਆਪਣੇ ਘਰ ਖਾਲੀ ਕਰਨ ਲੱਗੇ ਨੇ ਅਤੇ ਰਿਸ਼ਤੇਦਾਰੀਆਂ ਵਿੱਚੋਂ ਟਰਾਲੀਆਂ ਬੁਲਾ ਕੇ ਘਰ ਦਾ ਸਾਰਾ ਸਮਾਨ ਭਰ ਕੇ ਰਿਸ਼ਤੇਦਾਰੀਆਂ ਜਾਂ ਫਿਰ ਸੇਫ ਜਗ੍ਹਾ ਉਤੇ ਪਹੁੰਚਾ ਰਹੇ ਹਨ। ਟਰਾਲੀਆਂ ਵਿੱਚ ਸਮਾਨ ਭਰ ਕੇ ਲਿਜਾ ਰਹੇ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਅਤੇ ਉਨ੍ਹਾਂ ਦੇ ਪਿੰਡਾਂ ਦੇ ਵਿੱਚ ਵੀ ਸਪੀਕਰਾਂ ਚੋਂ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਪਿੰਡ ਖਾਲੀ ਕੀਤਾ ਜਾਵੇ, ਜਿਸ ਦੇ ਚੱਲਦਿਆਂ ਹਰ ਕੋਈ ਆਪਣਾ ਮਾਲ ਡੰਗਰ ਲੈ ਕੇ ਸੁਰੱਖਿਅਤ ਥਾਵਾਂ ਉਤੇ ਜਾ ਰਿਹਾ ਹੈ।
- Punjab Flood Condition: ਹਾਲੇ ਨਹੀਂ ਟਲ਼ਿਆ ਖਤਰਾ, ਮੌਸਮ ਵਿਭਾਗ ਵੱਲੋਂ 15 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ
- San Francisco Khalistani Attack: ਖਾਲਿਸਤਾਨੀ ਹਮਲੇ ਦਾ ਵਿਰੋਧ ਕਰਨ ਲਈ ਸੈਨ ਫਰਾਂਸਿਸਕੋ ਕੌਂਸਲੇਟ ਦੇ ਬਾਹਰ ਭਾਰਤੀ ਅਮਰੀਕੀ ਹੋਏ ਇਕੱਠੇ
- SGPC Help Farmer: ਹੜ੍ਹ ਪੀੜਤ ਕਿਸਾਨਾਂ ਲਈ ਐੱਸਜੀਪੀਸੀ ਦਾ ਅਹਿਮ ਉਪਰਾਲਾ, ਝੋਨੇ ਦੀ ਫਸਲ ਲਈ ਬੀਜੀ ਪਨੀਰੀ
ਪੀੜਤਾਂ ਦਾ ਦੋਸ਼, ਨਹੀਂ ਮਿਲ ਰਹੀ ਕੋਈ ਸਰਕਾਰੀ ਸਹੂਲਤ :ਪੀੜਤ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਪਿੰਡਾਂ ਦੇ ਵਿੱਚ ਕੋਈ ਵੀ ਸੁਵਿਧਾ ਮੁਹੱਈਆ ਨਹੀਂ ਕਰਵਾਈ ਜਾ ਰਹੀ, ਜਿਸ ਕਾਰਨ ਲੋਕਾਂ ਦੇ ਵਿੱਚ ਡਰ ਦਾ ਵੱਡਾ ਸਹਿਮ ਬਣਿਆ ਹੋਇਆ ਹੈ। ਲੋਕਾਂ ਦੇ ਵਿੱਚ ਹਫੜਾ ਦਫੜੀ ਮੱਚੀ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਈ ਗ਼ਰੀਬ ਲੋਕ ਕੋਈ ਸਾਧਨ ਨਾ ਹੋਣ ਕਾਰਨ ਆਪਣੇ ਘਰਾਂ ਦੀਆਂ ਛੱਤਾਂ ਉਤੇ ਚੜ੍ਹਨ ਲਈ ਮਜਬੂਰ ਹੋ ਗਏ ਹਨ। ਬੇਸ਼ੱਕ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਹੀ ਪਾਣੀ ਉਤੇ ਕੰਟਰੋਲ ਕਰ ਲਿਆ ਜਾਵੇਗਾ, ਪਰ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ ਜਿਸ ਕਾਰਨ ਹਰ ਕੋਈ ਆਪਣੀ ਘਰ ਖਾਲੀ ਕਰਕੇ ਸੇਫ ਜਗ੍ਹਾ ਉਤੇ ਪਹੁੰਚ ਰਿਹਾ ਹੈ।