ਪੰਜਾਬ

punjab

ETV Bharat / state

ਪਰਾਲੀ ਜਲਾਉਣ ਵਾਲੇ 2 ਕਿਸਾਨਾਂ 'ਤੇ FIR ਦਰਜ, 8 ਦੇ ਕੱਟੇ ਗਏ ਚਲਾਨ - ਪਰਾਲੀ ਜਲਾਉਣ ਵਾਲੇ 2 ਕਿਸਾਨਾਂ 'ਤੇ FIR ਦਰਜ

ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਮਾਨਸਾ ਪੁਲਿਸ ਨੇ ਪਰਾਲੀ ਜਲਾਉਣ ਵਾਲੇ ਦੋ ਕਿਸਾਨਾਂ ਤੇ ਐੱਫਆਈਆਰ ਦਰਜ ਕੀਤੀ ਹੈ ਅਤੇ ਅੱਠ ਕਿਸਾਨਾਂ ਦੇ ਚਲਾਨ ਕੱਟੇ ਗਏ ਹਨ।

ਫ਼ੋਟੋ

By

Published : Nov 5, 2019, 7:42 PM IST

ਮਾਨਸਾ: ਕਿਸਾਨਾਂ ਵਲੋਂ ਆਪਣੀ ਮਜਬੂਰੀ ਦੱਸ ਕੇ ਲਗਾਤਾਰ ਸਾੜੀ ਜਾ ਰਹੀ ਪਰਾਲੀ ਤੇ ਸੁਪਰੀਮ ਕੋਰਟ ਨੇ ਸਖ਼ਤ ਰੁੱਖ ਅਖ਼ਤਿਆਰ ਕਰਦਿਆਂ ਸੋਮਵਾਰ ਪੰਜਾਬ ਹਰਿਆਣਾ ਤੇ ਯੂਪੀ ਦੇ ਚੀਫ ਸੈਕਟਰੀਆਂ ਨੂੰ ਤਲਬ ਕਰਨ ਤੋਂ ਬਾਅਦ ਸਖਤ ਆਦੇਸ਼ ਜਾਰੀ ਕੀਤੇ ਹਨ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਕਾਰਵਾਈ ਕੀਤੀ ਜਾਵੇ। ਜਿਸ ਤੋਂ ਬਾਅਦ ਮਾਨਸਾ ਪੁਲਿਸ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਰਾਲੀ ਜਲਾਉਣ ਵਾਲੇ 2 ਕਿਸਾਨਾਂ 'ਤੇ FIR ਦਰਜ, 8 ਦੇ ਕੱਟੇ ਗਏ ਚਲਾਨ

ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਮਾਨਸਾ ਪੁਲਿਸ ਨੇ ਪਰਾਲੀ ਜਲਾਉਣ ਵਾਲੇ ਦੋ ਕਿਸਾਨਾਂ ਤੇ ਐੱਫਆਈਆਰ ਦਰਜ ਕੀਤੀ ਹੈ ਅਤੇ ਅੱਠ ਕਿਸਾਨਾਂ ਦੇ ਚਲਾਨ ਕੱਟੇ ਗਏ ਹਨ। ਐੱਸਐੱਸਪੀ ਡਾ ਨਰਿੰਦਰ ਭਾਰਗਵ ਨੇ ਦੱਸਿਆ ਕਿ ਕਲਸਟਰ ਇੰਚਾਰਜਾਂ ਦੀ ਸ਼ਿਕਾਇਤ 'ਤੇ 2 ਕਿਸਾਨਾਂ 'ਤੇ ਐੱਫਆਰਆਈ ਦਰਜ ਕੀਤੀ ਗਈ ਹੈ ਅਤੇ 8 ਕਿਸਾਨਾਂ ਦੇ ਚਲਾਨ ਕੱਟੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅੱਗੇ ਮੈਜਿਸਟਰੇਟ ਕੋਰਟ ਦੇ ਵਿੱਚ ਕੇਸ ਚੱਲੇਗਾ ਅਤੇ ਸਰਕਾਰੀ ਆਦੇਸ਼ਾਂ ਦੀ ਪਾਲਣਾ ਨਾ ਕਰਨ ਵਾਲੇ ਕਿਸਾਨਾਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details