ਪੰਜਾਬ

punjab

ETV Bharat / state

ਗੁਲਾਬੀ ਸੁੰਡੀ ਨਾਲ ਖ਼ਰਾਬ ਹੋਈਆਂ ਨਰਮੇ ਦੀਆਂ ਫਸਲਾਂ ਨੂੰ ਲੈ ਕੇ ਰੋ ਪਏ ਕਿਸਾਨ - ਮਾਨਸਾ

ਪੰਜਾਬ ਦੇ ਮਾਲਵਾ ਏਰੀਏ ਨੂੰ ਨਰਮੇ ਦੀ ਬੈਲਟ ਜਾਣਿਆਂ ਜਾਦਾ ਹੈ। ਪਰ ਇਸ ਵਾਰ ਗੁਲਾਬੀ ਸੁੰਡੀ ਕਾਰਨ ਕਿਸਾਨਾਂ ਦੀਆਂ ਕੀ ਏਕੜ ਫਸਲਾਂ ਗੁਲਾਬੀ ਸੁੰਡੀ ਦੀ ਭੇਂਟ ਚੜ ਰਹੀਆਂ ਹਨ। ਮਾਨਸਾ ਜਿਲ੍ਹੇ ਦੇ ਪਿੰਡ ਮੰਢਾਲੀ ਦੇ ਨੇੜੇ-ਤੇੜੇ ਦੇ ਪਿੰਡਾਂ ਵਿੱਚ 70% ਨਰਮੇ ਦੀ ਖੇਤੀ ਕੀਤੀ ਜਾਦੀ ਹੈ। ਪਰ ਅੱਜ ਮਜ਼ਬੂਰ ਹੋਏ ਕਿਸਾਨਾਂ ਨੂੰ ਆਪਣੀ ਹੱਥੀ ਨਰਮੇ ਦੀ ਫਸਲ ਨੂੰ ਵਹਾਉਣ 'ਤੇ ਲੱਗੇ ਹੋਏ ਹਨ।

ਗੁਲਾਬੀ ਸੁੰਡੀ ਨਾਲ ਖ਼ਰਾਬ ਹੋਈਆਂ ਨਰਮੇ ਦੀਆਂ ਫਸਲਾਂ ਨੂੰ ਲੈ ਕੇ ਰੋ ਪਏ ਕਿਸਾਨ
ਗੁਲਾਬੀ ਸੁੰਡੀ ਨਾਲ ਖ਼ਰਾਬ ਹੋਈਆਂ ਨਰਮੇ ਦੀਆਂ ਫਸਲਾਂ ਨੂੰ ਲੈ ਕੇ ਰੋ ਪਏ ਕਿਸਾਨ

By

Published : Oct 13, 2021, 7:59 PM IST

Updated : Oct 17, 2021, 4:56 PM IST

ਮਾਨਸਾ: ਪੰਜਾਬ ਦੇ ਮਾਲਵਾ ਏਰੀਏ ਨੂੰ ਨਰਮੇ ਦੀ ਬੈਲਟ ਜਾਣਿਆਂ ਜਾਦਾ ਹੈ। ਪਰ ਇਸ ਵਾਰ ਗੁਲਾਬੀ ਸੁੰਡੀ ਕਾਰਨ ਕਿਸਾਨਾਂ ਦੀਆਂ ਕੀ ਏਕੜ ਫਸਲਾਂ ਗੁਲਾਬੀ ਸੁੰਡੀ ਦੀ ਭੇਂਟ ਚੜ ਰਹੀਆਂ ਹਨ। ਮਾਨਸਾ ਜਿਲ੍ਹੇ ਦੇ ਪਿੰਡ ਮੰਢਾਲੀ ਦੇ ਨੇੜੇ-ਤੇੜੇ ਦੇ ਪਿੰਡਾਂ ਵਿੱਚ 70% ਨਰਮੇ ਦੀ ਖੇਤੀ ਕੀਤੀ ਜਾਦੀ ਹੈ। ਪਰ ਅੱਜ ਮਜ਼ਬੂਰ ਹੋਏ ਕਿਸਾਨਾਂ ਨੂੰ ਆਪਣੀ ਹੱਥੀ ਨਰਮੇ ਦੀ ਫਸਲ ਨੂੰ ਵਹਾਉਣ 'ਤੇ ਲੱਗੇ ਹੋਏ ਹਨ।

ਜਿੱਥੇ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਖ਼ਰਾਬ ਹੋਈ ਹੈ ਹੁਣ ਉਸ ਫ਼ਸਲ ਨੂੰ ਨਸਟ ਕੀਤਾ ਜਾਂ ਰਿਹਾ ਹੈ। ਉੱਥੇ ਹੀ ਮਾਨਸਾ ਜਿਲ੍ਹੇ ਦੇ ਪਿੰਡ ਮੰਢਾਲੀ ਦੇ ਕਿਸਾਨਾਂ ਵੱਲੋਂ ਖ਼ਰਾਬ ਹੋਈ ਫਸਲ ਨੂੰ ਆਪਣੇ ਹੱਥੀਂ ਵਾਹਿਆ ਜਾ ਰਿਹਾ ਹੈ।

ਗੁਲਾਬੀ ਸੁੰਡੀ ਨਾਲ ਖ਼ਰਾਬ ਹੋਈਆਂ ਨਰਮੇ ਦੀਆਂ ਫਸਲਾਂ ਨੂੰ ਲੈ ਕੇ ਰੋ ਪਏ ਕਿਸਾਨ

ਇਹ ਵੀ ਪੜ੍ਹੋ:ਗੁਲਾਬੀ ਸੁੰਡੀ ਪ੍ਰਭਾਵਿਤ ਖੇਤਾਂ ਦਾ ਯੂਨੀਵਰਸਟੀ ਲੁਧਿਆਣਾ ਨੇ ਇਸ ਤਰ੍ਹਾਂ ਲਿਆ ਜਾਇਜ਼ਾ

ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਦੱਸਿਆਂ ਸਾਡੇ ਪਿੰਡ ਵਿਚ ਲਗਭਗ 600 ਕਿੱਲਾ ਨਰਮਾ ਬੀਜੀਆਂ ਜਾਦਾ ਹੈ, ਪਰ ਹਰ ਸਾਲ ਦੀ ਤਰ੍ਹਾਂ ਸਾਨੂੰ ਉਮੀਦ ਸੀ ਕਿ ਫ਼ਸਲ ਵਧੀਆਂ ਹੋਵੇਗੀ ਕਿ ਜਿਸ ਨਾਲ ਸਿਰ ਚੜਿਆ ਕਰਜਾ ਵਾਪਿਸ ਹੋ ਜਾਵੇਗਾ।

ਪਰ ਇਕ ਪਾਸੇ ਕੇਂਦਰ ਸਰਕਾਰ ਵੱਲੋਂ ਲਿਆਦੇ ਖੇਤੀ ਕਾਨੂੰਨ, ਦੂਸਰੇ ਪਾਸੇ ਕੁਦਰਤ ਦੀ ਮਾਰ ਕਾਰਨ ਪੁੱਤਾਂ ਵਾਗੂੰ ਪਾਲੀ ਹੋਈ ਫਸਲ ਨੂੰ ਆਪਣੇ ਹੱਥੀ ਵਾਹੁਣਾ ਪੈ ਰਿਹਾ ਹੈ।

ਇੱਕ ਪਾਸੇ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਪਰ ਇਸ ਗੰਦੀ ਸਰਕਾਰ ਦੇ ਦਾਅਵੇ ਖੋਖਲੇ ਨਿੱਕਲ ਰਹੇ ਹਨ। ਜਿੱਥੇ ਕਿਸਾਨ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਦਾ ਹੈ। ਪਰ ਅੱਜ ਉਹ ਅੰਨਦਾਤਾ ਖੁਦ ਕਰਜਾਈ ਹੋਇਆ ਪਿਆ ਹੈ।

ਅੱਜ ਲੋੜ ਹੈ ਸਰਕਾਰ ਨੂੰ ਕਿਸਾਨਾਂ ਦੇ ਨਾਲ ਖੜਨ ਦੀ 'ਤੇ ਖ਼ਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ। ਦੂਸਰੇ ਪਾਸੇ ਨੇੜੇ ਦੇ ਪਿੰਡਾਂ ਤੋ ਪਹੁੰਚੇ ਕਿਸਾਨਾਂ ਨੇ ਆਪਣਾ ਦੁੱਖ ਬਿਆਨ ਕੀਤਾ ਅਤੇ ਪੰਜਾਬ ਸਰਕਾਰ ਤੋਂ ਬਣਦੇ ਮੁਆਵਜੇ ਦਿੱਤੇ ਜਾਣ।

ਇਹ ਵੀ ਪੜ੍ਹੋ:ਗੁਲਾਬੀ ਸੁੰਡੀ ਪ੍ਰਭਾਵਿਤ ਨਰਮੇ ਦੀ ਫਸਲ ਦਾ ਡੀਸੀ ਬਰਨਾਲਾ ਨੇ ਲਿਆ ਜਾਇਜ਼ਾ

Last Updated : Oct 17, 2021, 4:56 PM IST

ABOUT THE AUTHOR

...view details