ਮਾਨਸਾ:ਫਸਲੀ ਚੱਕਰ 'ਚੋਂ ਨਿਕਲ ਕੇ ਕਈ ਕਿਸਾਨ (Farmers) ਅੱਜ ਦੂਜੀਆ ਫ਼ਸਲਾਂ ਦੀ ਖੇਤੀ ਕਰ ਰਹੇ ਹਨ। ਜੋ ਫਸਲੀ ਚੱਕਰ ਦੇ ਮੁਕਾਬਲੇ ਕਾਫ਼ੀ ਵਧੀਆ ਮੁਨਾਫਾ ਵੀ ਕਮਾ ਰਹੇ ਹਨ। ਅਜਿਹੀ ਹੀ ਇੱਕ ਕਿਸਾਨ (Farmers) ਹੈ ਗੁਰਚਰਣ ਸਿੰਘ ਜੋ ਮਾਨਸਾ ਜ਼ਿਲ੍ਹੇ ਦੇ ਪਿੰਡ ਰੰਘਡਿਆਲ ਦਾ ਰਹਿਣ ਵਾਲਾ ਹੈ। ਦਰਅਸਲ ਗੁਰਚਰਣ ਸਿੰਘ ਨੇ ਅੱਜ ਤੋਂ 20 ਸਾਲ ਪਹਿਲਾਂ 8 ਕਨਾਲ 14 ਮਰਲੇ ਜ਼ਮੀਨ ‘ਤੇ ਸਾਗਵਾਨ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਸ ‘ਤੇ ਗੁਰਚਰਣ ਸਿੰਘ ਨੇ 600 ਬੂਟੇ ਲਗਾਏ ਸਨ, ਜੋ ਹੁਣ ਦਰਖਤ ਬਣ ਚੁੱਕੇ ਹਨ, ਪਰ ਕਿਸਾਨ (Farmers) ਗੁਰਚਰਣ ਸਿੰਘ ਮੁਤਾਬਕ ਮੰਡੀਕਰਣ ਨਾ ਹੋਣ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ, ਕਿਉਂਕਿ ਕਿਸਾਨ ਨੂੰ ਸਾਗਵਾਨ ਦਾ ਕੋਈ ਵੀ ਖਰੀਦਦਾਰ ਨਹੀ ਮਿਲ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸਾਗਵਾਨ ਦੀ ਲੱਕੜੀ ਸੰਸਾਰ ਭਰ ਵਿੱਚ ਸਭ ਤੋਂ ਵਧੀਆ ਲੱਕੜੀ ਹੈ ਅਤੇ ਇਹੀ ਸੋਚਕੇ ਮੈਂ ਸਾਲ 2001 ਵਿੱਚ ਸਾਗਵਾਨ ਦੀ ਖੇਤੀ ਸ਼ੁਰੂ ਕਰਕੇ 600 ਬੂਟੇ ਲਗਾਏ। ਉਨ੍ਹਾਂ ਨੇ ਕਿਹਾ ਕਿ ਮੈਨੂੰ ਖੇਤੀ ਦਾ ਕੋਈ ਤਜਰਬਾ ਨਹੀਂ ਸੀ, ਪਰ ਫਿਰ ਵੀ ਅਸੀਂ ਹਿੰਮਤ ਰੱਖੀ ਅਤੇ ਕੁਦਰਤ (Nature) ਦੀ ਬਹੁਤ ਸਮਸਿਆਵਾਂ ਦਾ ਵੀ ਸਾਹਮਣਾ ਕਰਣਾ ਪਿਆ। ਉਨ੍ਹਾਂ ਕਿਹਾ ਅਸੀਂ ਪਹਿਲਾਂ-ਪਹਿਲਾਂ ਕਾਫ਼ੀ ਗਲਤੀਆਂ ਵੀ ਕੀਤੀਆਂ। ਜਿਸ ਕਰਕੇ ਉਨ੍ਹਾਂ ਨੂੰ ਇਨ੍ਹਾਂ ਗਲਤੀਆਂ ਦਾ ਕਾਫ਼ੀ ਨੁਕਸਾਨ ਵੀ ਛੱਲਣਾ ਪਿਆ।