ਮਾਨਸਾ: ਪੰਜਾਬ ਕਿਸਾਨ ਯੂਨੀਅਨ ਅਤੇ ਇਨਕਲਾਬੀ ਨੌਜਵਾਨ ਸਭਾ ਅਤੇ ਮਜ਼ਦੂਰ ਮੁਕਤੀ ਮੋਰਚਾ ਨੇ ਮਿਲਕੇ ਮਾਨਸਾ ਦੇ ਰਾਜ ਕੁਮਾਰ ਦੇ ਮਕਾਨ ਦੀ ਕੁਰਕੀ ਰੁਕਵਾਈ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਕਿਸਾਨ ਯੂਨੀਅਨ ਅਤੇ ਇਨਕਲਾਬੀ ਨੌਜਵਾਨ ਸਭਾ ਨੇ ਮਿਲਕੇ ਰੁਕਵਾਈ ਮਕਾਨ ਦੀ ਕੁਰਕੀ - ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ
ਪੰਜਾਬ ਕਿਸਾਨ ਯੂਨੀਅਨ ਅਤੇ ਇਨਕਲਾਬੀ ਨੌਜਵਾਨ ਸਭਾ ਅਤੇ ਮਜ਼ਦੂਰ ਮੁਕਤੀ ਮੋਰਚਾ ਨੇ ਮਿਲਕੇ ਮਾਨਸਾ ਦੇ ਰਾਜ ਕੁਮਾਰ ਦੇ ਮਕਾਨ ਦੀ ਕੁਰਕੀ ਰੁਕਵਾਈ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਪੰਜਾਬ ਕਿਸਾਨ ਯੂਨੀਅਨ ਅਤੇ ਇਨਕਲਾਬੀ ਨੌਜਵਾਨ ਸਭਾ ਵੱਲੋਂ ਮਕਾਨ ਦੀ ਨਿਲਾਮੀ ਰੁਕਵਾਉਣ ਲਈ ਪਹੁੰਚੇ। ਜਾਣਕਾਰੀ ਦਿੰਦਿਆਂ ਰਾਜ ਕੁਮਾਰ ਨੇ ਦੱਸਿਆ ਕਿ ਬੈਂਕ ਕਰਮਚਾਰੀ ਰੋਜ਼ਾਨਾ ਹੀ ਮੇਰੇ ਕੋਲ ਆਕੇ ਧਮਕੀ ਦਿੰਦੇ ਹਨ। ਰਾਜ ਕੁਮਾਰ ਨੇ ਇਹ ਵੀ ਕਿਹਾ ਕਿ ਸਰਕਾਰਾਂ ਹਮੇਸ਼ਾ ਲੋਕਾਂ ਨਾਲ ਧੱਕਾ ਕਰਦੀ ਆਈ ਹੈ ਪਹਿਲਾਂ ਤਾਂ ਨੋਟਬੰਦੀ ਫ਼ਿਰ ਜੀਐਸਟੀ ਅਤੇ ਕੋਰੋਨਾ ਕਾਰਨ ਨਾਲ ਲੋਕਾਂ ਦਾ ਆਰਥਿਕ ਪੱਖ ਕਮਜੋਰ ਹੋ ਗਿਆ।
ਨਿਲਾਮੀ ਰੁਕਵਾਉਣ ਆਏ ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਹਮੇਸ਼ਾ ਤੋ ਹੀ ਗਰੀਬ ਲੋਕਾਂ ਅਤੇ ਵਪਾਰੀਆਂ ਨੂੰ ਤੰਗ ਕਰਦੀ ਆਈ ਹੈ। ਪਹਿਲਾ ਤਾਂ ਕੇਂਦਰ ਸਰਕਾਰ ਕੋਰੋਨਾ ਦਾ ਬਹਾਨਾ ਬਣਾ ਕੇ ਲੋਕਾਂ ਨੂੰ ਘਰ ਵਿੱਚ ਬੰਦ ਹੋ ਗਏ ਸਨ। ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਮਹਾਂਮਾਰੀ ਵਿੱਚ ਸਭ ਦਾ ਕੰਮ ਰੁੱਕ ਗਿਆ ਸੀ। ਫਿਰ ਹੁਣ ਇਹ ਬੈਂਕ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਖਿਲਾਫ਼ ਸਾਡਾ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ ਅਤੇ ਕੱਲ ਅਸੀਂ ਮੀਟਿੰਗ ਕਰਕੇ ਬੈਂਕ ਦੇ ਖਿਲਾਫ਼ ਕਾਰਵਾਈ ਸ਼ੁਰੂ ਕਰਾਂਗੇ।