ਮਾਨਸਾ:ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ (Bhartiya Kisan Union Ekta Ugraha) ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਪਿੰਡ ਖੋਖਰ ਖੁਰਦ ਵਿੱਚ ਪਰਾਲੀ ਨੂੰ ਅੱਗ (Fire) ਲਗਾਈ ਗਈ ਹੈ। ਗ੍ਰੀਨ ਟ੍ਰਿਬਿਨਲ (Green Tribunal) ਰਾਜ ਸਰਕਾਰਾਂ ਵੱਲੋਂ ਲਗਾਤਾਰ ਕਿਸਾਨਾਂ ਨੂੰ ਹਦਾਇਤ ਦਿੱਤੀਆ ਜਾ ਰਹੀਆਂ ਸਨ, ਕਿ ਇਸ ਸਾਲ ਕਿਸਾਨ (Farmers) ਪਰਾਲੀ ਨੂੰ ਨਾ ਸਾੜੋ, ਪਰ ਜੇਕਰ ਕੋਈ ਕਿਸਾਨ (Farmers) ਅਜਿਹਾ ਕਰਦਾ ਹੈ ਤਾਂ ਉਹ ਨੂੰ ਸਰਕਾਰ (Government) ਵੱਲੋਂ ਭਾਰੀ ਜੁਰਮਾਨਾ ਕੀਤਾ ਜਾਵੇਗਾ। ਹਾਲਾਂਕਿ ਕਿਸਾਨਾਂ ਦੇ ਸਰਕਾਰਾਂ (Government) ਦੀਆਂ ਇਨ੍ਹਾਂ ਹਦਾਇਤਾ ਦਾ ਕੋਈ ਖ਼ਾਸ ਅਸਰ ਵੇਖਣ ਨੂੰ ਨਹੀਂ ਮਿਲਿਆ।
ਗ੍ਰੀਨ ਟ੍ਰਿਬਿਨਲ ਰਾਜ ਸਰਕਾਰਾਂ (Green Tribunal State Governments) ਦੇ ਇਸ ਕਾਨੂੰਨ ‘ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜੋ ਇਹ ਕਾਨੂੰਨ ਬਣਾਉਦੇ ਹਨ, ਉਹ ਕਦੇ ਖੇਤ ਜਾ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਨਹੀਂ ਸਮਝਦੇ। ਕਿਸਾਨਾਂ (Farmers) ਨੇ ਕਿਹਾ ਕਿ ਜੇਕਰ ਕਾਨੂੰਨ ਬਣਾਉਣ ਵਾਲੇ ਖੁਦ ਖੇਤੀ ਕਰਨ ਅਤੇ ਕਿਸਾਨਾਂ ਨੂੰ ਆਉਣ ਵਾਲੀਆ ਮੁਸ਼ਕਲਾ ਦਾ ਖੁਦ ਸਾਹਮਣਾ ਕਰਨ ਤਾਂ ਉਹ ਅਜਿਹੇ ਕਾਨੂੰਨ ਬਣਾਉਣਾ ਯਕੀਨੀ ਬੰਦ ਕਰ ਦੇਣਗੇ।
ਇਸ ਮੌਕੇ ਕਿਸਾਨ (Farmers) ਆਗੂਆਂ ਨੇ ਕਿਹਾ ਕਿ ਪਰਾਲੀ ਸਾੜਨਾ ਕਿਸਾਨਾਂ ਦਾ ਸ਼ੌਕ ਨਹੀਂ ਹੈ ਬਲਕਿ ਮਜ਼ਬੂਰੀ ਬਣ ਚੁੱਕੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤਾਂ ‘ਚੋਂ ਪਰਾਲੀ ਕੱਢਣ ਦੇ ਲਈ ਕਾਫ਼ੀ ਖ਼ਰਚ ਆ ਜਾਦਾ ਹੈ, ਪਰ ਕਿਸਾਨਾਂ (Farmers) ਦੀ ਐਨੀ ਸਮਰਥਾ ਨਹੀਂ ਹੈ ਕਿ ਉਹ ਫਸਲ ਦੇ ਖ਼ਰਚ ਤੋਂ ਬਾਅਦ ਪਰਾਲੀ ‘ਤੇ ਪੈਸਾ ਖ਼ਰਚ ਕੇ ਉਸ ਨੂੰ ਖੇਤ ਤੋਂ ਬਾਹਰ ਕੱਢ ਸਕੇ।