ਪੰਜਾਬ

punjab

ETV Bharat / state

ਸਟੇਟ ਬੈਂਕ ਆਫ ਇੰਡੀਆ ਭੈਣੀ ਬਾਘਾ ਦਾ ਕਿਸਾਨਾਂ ਨੇ ਕੀਤਾ ਘਿਰਾਓ - mansa news

ਬੈਂਕ ਵਿੱਚ ਪੂਰਾ ਕੈਸ਼ ਨਾ ਆਉਣਾ ਸਟਾਫ਼ ਦੀ ਕਮੀ ਅਤੇ ਕਿਸਾਨਾਂ ਦੀਆਂ ਲਿਮਟਾਂ ਤੇ 7 ਫੀਸਦੀ ਦੀ ਬਜਾਏ 12 ਫੀਸਦੀ ਵਿਆਜ ਲੈਣ ਦੇ ਰੋਸ ਵਜੋਂ ਸਟੇਟ ਬੈਂਕ ਆਫ ਭੈਣੀ ਬਾਘਾ ਦਾ ਕਿਸਾਨਾਂ ਨੇ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ ਹੈ।

ਫ਼ੋਟੋ
ਫ਼ੋਟੋ

By

Published : Dec 2, 2019, 7:14 PM IST

Updated : Dec 2, 2019, 8:08 PM IST

ਮਾਨਸਾ: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਿੰਡ ਭੈਣੀਬਾਘਾ ਦੀ ਸਟੇਟ ਬੈਂਕ ਆਫ਼ ਇੰਡੀਆ ਬੈਂਕ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਂਕ ਵਿੱਚ ਨਾ ਹੀ ਤਾਂ ਪੂਰਾ ਕੈਸ਼ ਆਉਂਦਾ ਹੈ ਉਥੇ ਹੀ ਬੈਂਕ ਦੇ ਵਿੱਚ ਸਟਾਫ਼ ਦੀ ਵੱਡੀ ਘਾਟ ਹੈ। ਜਿਸ ਕਾਰਨ ਕਿਸਾਨਾਂ ਨੂੰ ਅਤੇ ਆਮ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਵੀਡੀਓ

ਉਨ੍ਹਾਂ ਕਿਹਾ ਕਿ ਬੈਂਕ ਵੱਲੋਂ 07 ਫੀਸਦੀ ਦੀ ਬਜਾਏ ਕਿਸਾਨਾਂ ਦੀਆਂ ਲਿਮਟਾਂ ਉੱਪਰ 12 ਫ਼ੀਸਦੀ ਵਿਆਜ ਵਸੂਲ ਕੀਤਾ ਜਾ ਰਿਹਾ ਹੈ, ਜੋ ਕਿ ਕਿਸਾਨਾਂ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਿਸਾਨ 2 ਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਬੈਂਕ ਦੇ ਬਾਹਰ ਧਰਨਾ ਦੇ ਚੁੱਕੇ ਹਨ ਪਰ ਬੈਂਕ ਅਧਿਕਾਰੀ ਇਸ ਵੱਲ ਧਿਆਨ ਨਹੀਂ ਦੇ ਰਹੇ। ਜਿਸ ਕਾਰਨ ਮਜਬੂਰੀ ਵੱਸ ਕਿਸਾਨਾਂ ਨੂੰ ਧਰਨਾ ਦੇਣਾ ਪੈ ਰਿਹਾ ਹੈ ।

ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਕਿਸਾਨ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ।

Last Updated : Dec 2, 2019, 8:08 PM IST

ABOUT THE AUTHOR

...view details