ਮਾਨਸਾ:ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਹਰ ਵਰਗ ਦੁਖੀ ਨਜ਼ਰ ਆ ਰਿਹਾ ਹੈ। ਹੁਣ ਕਿਸਾਨਾਂ ਨੇ ਪੰਜਾਬ ਸਰਕਾਰ 'ਤੇ ਸ਼ਬਦੀ ਹਮਲੇ ਕੀਤੇ ਅਤੇ ਆਖਿਆ ਕਿ ਕਿਸਾਨ ਸਰਕਾਰ ਨੂੰ ਨਜ਼ਰ ਹੀ ਨਹੀਂ ਆ ਰਹੇ, ਚੋਣਾਂ ਤੋਂ ਪਹਿਲਾਂ ਕੀਤੇ ਸਾਰੇ ਵਾਅਦ ਹਵਾ ਹੋ ਰਹੇ ਹਨ। ਬੁਢਲਾਡਾ ਦੇ ਅਧੀਨ ਪਰਲ ਦੀ ਜਮੀਨ 'ਤੇ ਲਗਾਈ ਰੋਕ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਬੁਢਲਾਡਾ ਦੇ ਐਸ ਡੀ ਐਮ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਜ਼ਮੀਨ ਤੇ ਲਗਾਈ ਗਈ ਰੋਕ ਨੂੰ ਹਟਾਉਣ ਦੀ ਮੰਗ ਕੀਤੀ ਗਈ। ਕਿਸਾਨਾਂ ਨੇ ਕਿਹਾ ਕਿ ਜੇਕਰ ਜਲਦ ਹੀ ਇਸ ਜ਼ਮੀਨ ਤੇ ਲੱਗੀ ਰੋਕ ਨੂੰ ਨਾ ਹਟਾਇਆ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਕਿਸਾਨਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
Farmers Protest: ਬੁਢਲਾਡਾ ਵਿਖੇ ਕਿਸਾਨਾਂ ਨੇ ਐਸਡੀਐਮ ਦਫ਼ਤਰ ਬਾਹਰ ਕੀਤਾ ਰੋਸ ਪ੍ਰਦਰਸ਼ਨ - ਪਰਲ ਦੀ ਜਮੀਨ ਤੇ ਲਗਾਈ ਰੋਕ ਦਾ ਵਿਰੋਧ
ਬੁਢਲਾਡਾ ਦੇ ਅਧੀਨ ਪਰਲ ਦੀ ਜਮੀਨ 'ਤੇ ਲਗਾਈ ਰੋਕ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਬੁਢਲਾਡਾ ਦੇ ਐਸ ਡੀ ਐਮ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਜ਼ਮੀਨ ਤੇ ਲਗਾਈ ਗਈ ਰੋਕ ਨੂੰ ਹਟਾਉਣ ਦੀ ਮੰਗ ਕੀਤੀ ਗਈ ।
ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ:ਕਿਸਾਨ ਨੇਤਾਵਾਂ ਨੇ ਕਿਹਾ ਕਿ ਪਰਲ ਕੰਪਨੀ ਨੇ ਜੋ ਕਿਸਾਨਾਂ ਤੋਂ ਜਮੀਨ ਲਈ ਸੀ ਅਤੇ ਜੋ ਕਿਸਾਨਾਂ ਦੇ ਸਾਂਝੇ ਖਾਤੇ ਸਨ ਉਨ੍ਹਾਂ ਜਮੀਨਾਂ ਨੂੰ ਲਾਲ ਲਕੀਰ ਦੇ ਵਿੱਚ ਕਰ ਦਿੱਤਾ ਗਿਆ ਹੈ। ਜਿਸ ਤਰ੍ਹਾਂ ਕੁਲਾਣਾ ਪਿੰਡ ਨੇ 35 ਕਿੱਲੇ ਜਮੀਨ ਪਰਲ ਕੰਪਨੀ ਨੂੰ ਵੇਚੀ ਹੈ ਤੇ ਉਸ ਪਿੰਡ ਦੀ 600 ਏਕੜ ਜਮੀਨ ਲਾਲ ਲਕੀਰ ਦੇ ਵਿੱਚ ਕਰ ਦਿੱਤੀ ਹੈ ਤੇ ਇਸੇ ਤਰਾਂ ਦਾਤੇਵਾਸ ਕੇਂਦਰ ਦਾ ਮਾਮਲਾ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਪਿਛਲੇ ਤਿੰਨ ਮਹੀਨਿਆਂ ਤੋਂ ਕਿਸਾਨ ਐਸ ਡੀ ਐਮ ਦਫਤਰ ਦੇ ਬਾਹਰ ਲਕੀਰ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ।
- ਖਾਲਸਾ ਕਾਲਜ ਦੇ ਸਾਹਮਣੇ ਹੋਇਆ ਹਾਈ ਵੋਲਟੇਜ ਡਰਾਮਾ, ਰਾਹਗੀਰ ਤੇ ਪੁਲਿਸ ਮੁਲਾਜ਼ਮ ਵਿਚਕਾਰ ਹੋਈ ਝੜਪ
- ਪੁਲਿਸ ਨੇ ਪੰਜਾਬ ਦੀ ਸਭ ਤੋਂ ਵੱਡੀ ਆਨਲਾਈਨ ਠੱਗੀ ਦਾ ਕੀਤਾ ਪਰਦਾਫਾਸ਼, ਕਰੋੜਾਂ ਦੀਆਂ ਗੱਡੀਆਂ, ਨਕਦੀ ਅਤੇ ਸੰਪੱਤੀ ਕੀਤੀ ਜ਼ਬਤ
- ਫ਼ਿਲਹਾਲ ਬੰਦ ਨਹੀਂ ਹੋਵੇਗੀ ਜ਼ੀਰਾ ਸ਼ਰਾਬ ਫੈਕਟਰੀ ! ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਫੈਕਟਰੀ ਦਾ ਪੱਖ ਸੁਣਨ ਦੇ ਦਿੱਤੇ ਨਿਰਦੇਸ਼, ਜਾਣੋ ਪੂਰਾ ਮਾਮਲਾ
ਸਰਕਾਰ ਨੂੰ ਚਿਤਾਵਨੀ:ਅੱਜ ਦਾ ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਕੋਈ ਵੀ ਅਧਿਕਾਰੀ ਕਿਸਾਨਾਂ ਦੇ ਧਰਨੇ ਵਿੱਚ ਗੱਲ ਸੁਣਨ ਨਹੀਂ ਆਇਆ। ਜਿਸ ਕਾਰਨ ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਹੀ ਕਿਸਾਨਾਂ ਦੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਕਿਸਾਨਾਂ ਵੱਲੋਂ ਸਰਕਾਰ ਦੇ ਖਿਲਾਫ਼ ਸੰਘਰਸ਼ ਨੂੰ ਵੱਡੇ ਪੱਧਰ 'ਤੇ ਉਲਿਕੀਆ ਜਾਵੇਗਾ।