ਪੰਜਾਬ

punjab

ETV Bharat / state

ਅਨਿਲ ਜੋਸ਼ੀ ਦਾ ਜਬਰਦਸਤ ਵਿਰੋਧ - Farmers protest

ਮਾਨਸਾ ‘ਚ ਸਾਬਕਾ ਭਾਜਪਾ ਮੰਤਰੀ ਅਤੇ ਮੌਜੂਦਾ ਅਕਾਲੀ ਆਗੂ ਅਨਿਲ ਜੋਸ਼ੀ (Anil Joshi ) ਦਾ ਕਿਸਾਨਾਂ (Farmers ) ਦੇ ਵੱਲੋਂ ਜਬਰਦਸਤ ਵਿਰੋਧ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਵੱਲੋਂ ਬੈਰੀਕੇਡ ਲਗਾ ਕੇ ਕਿਸਾਨਾਂ (Farmers ) ਨੂੰ ਅੱਗੇ ਵਧਣ ਤੋਂ ਰੋਕ ਲਿਆ ਗਿਆ ਤਾਂ ਗੁੱਸੇ ਵਿੱਚ ਆਏ ਕਿਸਾਨਾਂ ਨੇ ਉਸੇ ਥਾਂ ‘ਤੇ ਹੀ ਧਰਨਾ ਲਗਾ ਦਿੱਤਾ ਤੇ ਅਨਿਲ ਜੋਸ਼ੀ ਖਿਲਾਫ਼ ਜੰਮਕੇ ਨਾਅਰੇਬਾਜੀ ਕੀਤੀ।

ਅਨਿਲ ਜੋਸ਼ੀ ਦਾ ਜਬਰਦਸਤ ਵਿਰੋਧ
ਅਨਿਲ ਜੋਸ਼ੀ ਦਾ ਜਬਰਦਸਤ ਵਿਰੋਧ

By

Published : Oct 20, 2021, 5:09 PM IST

ਮਾਨਸਾ: ਜ਼ਿਲ੍ਹੇ ‘ਚ ਵਪਾਰੀਆਂ ਦੇ ਨਾਲ ਮੀਟਿੰਗ ਕਰਨ ਦੇ ਲਈ ਪਹੁੰਚੇ ਭਾਜਪਾ ਦੇ ਸਾਬਕਾ ਮੰਤਰੀ ਅਤੇ ਮੌਜੂਦਾ ਅਕਾਲੀ ਆਗੂ ਅਨਿਲ ਜੋਸ਼ੀ (Anil Joshi ) ਦਾ ਕਿਸਾਨਾਂ (Farmers ) ਵੱਲੋਂ ਵਿਰੋਧ ਕੀਤਾ ਗਿਆ। ਇਸ ਮੌਕੇ ਵਿਰੋਧ ਕਰਨ ਦੇ ਲਈ ਪਹੁੰਚੇ ਕਿਸਾਨਾਂ (Farmers) ਨੂੰ ਪੁਲਿਸ (Police) ਨੇ ਬੈਰੀਕੇਡ (Barricades) ਲਾ ਕੇ ਰੋਕ ਲਿਆ ਤਾਂ ਕਿਸਾਨਾਂ ਨੇ ਉਸੇ ਥਾਂ ‘ਤੇ ਹੀ ਆਗੂ ਦੇ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਅਨਿਲ ਜੋਸ਼ੀ ਦਾ ਜਬਰਦਸਤ ਵਿਰੋਧ

ਕਿਸਾਨ ਮੱਖਣ ਸਿੰਘ, ਜਗਦੇਵ ਸਿੰਘ ਅਤੇ ਸੁਖਚਰਨ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਭਾਜਪਾ ਦੇ ਵਿੱਚੋਂ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਸਾਬਕਾ ਮੰਤਰੀ ਅਨਿਲ ਜੋਸ਼ੀ ਮਾਨਸਾ ਦੇ ਵਿੱਚ ਮੀਟਿੰਗ ਕਰਨ ਦੇ ਲਈ ਪਹੁੰਚੇ ਹਨ ਅਤੇ ਕਿਸਾਨਾਂ ਵੱਲੋਂ ਉਨ੍ਹਾਂ ਤੋਂ ਸਵਾਲ ਜਵਾਬ ਕੀਤੇ ਜਾਣੇ ਸਨ ਪਰ ਪੁਲਿਸ ਵੱਲੋਂ ਉਨ੍ਹਾਂ ਨੂੰ ਬੈਰੀਕੇਡ ਲਾ ਕੇ ਰੋਕਿਆ ਗਿਆ ਹੈ ਜਿਸ ਦਾ ਉਨ੍ਹਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਹ ਸਾਬਕਾ ਮੰਤਰੀ ਅਨਿਲ ਜੋਸ਼ੀ ਤੋਂ ਸਵਾਲ ਜਵਾਬ ਕਰਨਾ ਚਾਹੁੰਦੇ ਸਨ ਪਰ ਪੁਲਿਸ ਵੱਲੋਂ ਰੋਕਿਆ ਗਿਆ ਹੈ ਅਤੇ ਉਹ ਕੋਸ਼ਿਸ਼ ਕਰਨਗੇ ਕਿ ਬੈਰੀਕੇਕਡ ਤੋਂ ਅੱਗੇ ਜਾ ਕੇ ਅਨਿਲ ਜੋਸ਼ੀ ਤੋਂ ਸਵਾਲ ਜਵਾਬ ਕੀਤੇ ਜਾ ਸਕਣ।

ਜਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਪਿਛਲੇ ਸਮੇਂ ਤੋਂ ਹੀ ਖੇਤੀ ਕਾਨੂੰਨਾਂ ਨੂੰ ਲੈਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:ਕੈਪਟਨ ਕਾਂਗਰਸ ਦੇ ਕੁੜਤੇ ਪਜਾਮੇ ਵਿੱਚ ਬੀਜੇਪੀ ਦਾ ਮੁੱਖ ਮੰਤਰੀ ਸੀ: ਪਰਗਟ ਸਿੰਘ

ABOUT THE AUTHOR

...view details