ਪੰਜਾਬ

punjab

ETV Bharat / state

ਝੋਨੇ ਦੀ ਪਰਾਲੀ ਤੋਂ ਪਸ਼ੂਆਂ ਲਈ ਚਾਰਾ ਤਿਆਰ ਕਰ ਰਿਹਾ ਹੈ ਕਿਸਾਨ - paddy straw in mansa latest news

ਮਾਨਸਾ ਦੇ ਪਿੰਡ ਭੈਣੀ ਬਾਘਾ ਦਾ ਕਿਸਾਨ ਝੋਨੇ ਦੀ ਪਰਾਲੀ ਨਾ ਸਾੜ ਕੇ ਪਰਾਲੀ ਤੋਂ ਪਸ਼ੂਆਂ ਲਈ ਚਾਰਾ ਤਿਆਰ ਕਰ ਰਿਹਾ ਹੈ, ਉੱਥੇ ਹੀ ਇਹ ਤੂੜੀ ਸਰਦੀ ਸਮੇਂ ਪਸ਼ੂਆਂ ਦੇ ਲਈ ਸੁੱਖ ਦਾ ਵੀ ਕੰਮ ਵੀ ਕਰੇਗੀ।

ਝੋਨੇ ਦਾ ਪਰਾਲੀ ਤੋਂ ਤੂੜੀ

By

Published : Nov 11, 2019, 5:19 PM IST

ਮਾਨਸਾ: ਪੰਜਾਬ ਵਿੱਚ ਜਿੱਥੇ ਕਿਸਾਨ ਝੋਨੇ ਦੀ ਪਰਾਲੀ ਨੂੰ ਸਾਂਭਣ ਦਾ ਕੋਈ ਹੱਲ ਨਾ ਹੋਣ ਕਾਰਨ ਆਪਣੀ ਮਜਬੂਰੀ ਦੱਸ ਕੇ ਲਗਾਤਾਰ ਝੋਨੇ ਦੀ ਪਰਾਲੀ ਨੂੰ ਸਾੜ ਰਹੇ ਹਨ। ਉੱਥੇ ਹੀ ਕਈ ਅਜਿਹੇ ਉੱਦਮੀ ਕਿਸਾਨ ਵੀ ਹਨ ਜੋ ਵਾਤਾਵਰਨ ਪੱਖੀ ਹੋਣ ਦਾ ਸਬੂਤ ਦਿੰਦਿਆਂ ਝੋਨੇ ਦੀ ਪਰਾਲੀ ਤੋਂ ਤੂੜੀ ਤਿਆਰ ਕਰਕੇ ਪਸ਼ੂਆਂ ਲਈ ਚਾਰਾ ਬਣਾ ਰਹੇ ਹਨ।

ਝੋਨੇ ਦੀ ਪਰਾਲੀ ਨੂੰ ਨਾ ਸਾੜ ਕੇ ਪਰਾਲੀ ਤੋਂ ਪਸ਼ੂਆਂ ਦੇ ਲਈ ਹਰਾ-ਚਾਰਾ ਬਣਾਉਣ ਦਾ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਦੇ ਕਿਸਾਨ ਨੇਤਾ ਗੋਰਾ ਸਿੰਘ ਨੇ ਉਪਰਾਲਾ ਕੀਤਾ ਹੈ।

ਕਿਸਾਨ ਨੇਤਾ ਗੋਰਾ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਬੇਸ਼ੱਕ ਉਹ ਯੂਨੀਅਨਾਂ ਵਿੱਚ ਹੁੰਦੇ ਸਮੇਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦਾ ਕੋਈ ਹੱਲ ਨਾ ਹੋਣ ਕਾਰਨ ਅੱਗ ਲਾਉਣ ਦੇ ਲਈ ਪ੍ਰੇਰਿਤ ਕਰਦੇ ਸਨ ਪਰ ਜਿੱਥੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਨਾਲ ਸਾਡਾ ਵਾਤਾਵਰਨ ਦੂਸ਼ਿਤ ਹੁੰਦਾ ਹੈ ਉੱਥੇ ਹੀ ਅਸੀਂ ਖ਼ੁਦ ਵੀ ਕਈ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਾਂ।

ਉਨ੍ਹਾਂ ਕਿਹਾ ਕਿ ਉਹ ਆਪਣੇ 20 ਏਕੜ ਝੋਨੇ ਦੀ ਜ਼ਮੀਨ ਵਿੱਚੋਂ ਝੋਨੇ ਦੀ ਪਰਾਲੀ ਤੋਂ ਤੂੜੀ ਤਿਆਰ ਕਰਕੇ ਪਸ਼ੂਆਂ ਲਈ ਹਰੇ-ਚਾਰੇ ਵਜੋਂ ਵਰਤਣਗੇ ਉੱਥੇ ਹੀ ਸਰਦੀ ਸਮੇਂ ਪਸ਼ੂਆਂ ਦੇ ਲਈ ਸੁੱਖ ਦਾ ਵੀ ਕੰਮ ਕਰਨਗੇ।

ਵੇਖੋ ਵੀਡੀਓ

ਉੱਥੇ ਹੀ ਕਿਸਾਨ ਲੱਖਾ ਸਿੰਘ ਨੇ ਦੱਸਿਆ ਕਿ ਬੇਸ਼ੱਕ ਵਿਭਾਗ ਵੱਲੋਂ ਮਿਸ਼ਨਰੀ ਉਪਲੱਬਧ ਕਰਵਾਈ ਗਈ ਹੈ ਪਰ ਉਹ ਵੀ ਆਪਣੇ ਚਹੇਤਿਆਂ ਨੂੰ ਕਰਵਾਈ ਗਈ ਹੈ ਜਿਸ ਕਾਰਨ ਉਨ੍ਹਾਂ ਨੂੰ ਗੱਠਾਂ ਬਣਾਉਣ ਦੇ ਲਈ ਵੀ ਨਹੀਂ ਮਿਲੀ।

ਇਹ ਵੀ ਪੜੋ: LIVE: JNU ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਜਾਰੀ

ਉਧਰ ਖੇਤੀਬਾੜੀ ਵਿਕਾਸ ਅਫ਼ਸਰ ਮਾਨਸਾ ਨੇ ਕਿਹਾ ਕਿ ਕਿਸਾਨ ਗੋਰਾ ਸਿੰਘ ਵੱਲੋਂ ਵਰਤੀ ਜਾ ਰਹੀ ਸਕੀਮ ਬਹੁਤ ਹੀ ਵਧੀਆ ਹੈ ਕਿਉਂਕਿ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਜਿੱਥੇ ਸਾਡਾ ਵਾਤਾਵਰਨ ਦੂਸ਼ਿਤ ਹੁੰਦਾ ਹੈ ਉੱਥੇ ਹੀ ਅਸੀਂ ਖੁਦ ਬਿਮਾਰੀਆਂ ਦੇ ਵੀ ਸ਼ਿਕਾਰ ਆਉਂਦੇ ਹਾਂ। ਉਨ੍ਹਾਂ ਨੇ ਕਿਹਾ ਕਿ ਹੋਰ ਵੀ ਕਿਸਾਨਾਂ ਨੂੰ ਗੋਰਾ ਸਿੰਘ ਵਾਂਗ ਝੋਨੇ ਦੀ ਪਰਾਲੀ ਤੋਂ ਤੂੜੀ ਤਿਆਰ ਕਰਨੀ ਚਾਹੀਦੀ ਹੈ।

ABOUT THE AUTHOR

...view details