ਮਾਨਸਾ :ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਵਿੱਚ ਕਿਸਾਨਾਂ ਵੱਲੋਂ 700 ਇੱਕ ਦੇ ਕਰੀਬ ਕਿਸਾਨਾਂ ਵੱਲੋਂ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਗਈ ਹੈ।ਇਸ ਵਾਰ ਕਿਸਾਨਾਂ ਨੂੰ ਸ਼ਿਮਲਾ ਮਿਰਚ ਦੀ ਫਸਲ ਦਾ ਰੇਟ ਨਾ ਮਿਲਣ ਕਾਰਨ ਕੁਝ ਦਿਨ ਪਹਿਲਾਂ ਸੜਕਾਂ ਉੱਤੇ ਸ਼ਿਮਲਾ ਮਿਰਚ ਸੁੱਟ ਕੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਹੁਣ ਨਿਰਾਸ਼ ਹੋਏ ਕਿਸਾਨ ਇਸ ਫ਼ਸਲ ਨੂੰ ਆਪਣੇ ਖੇਤਾਂ ਦੇ ਵਿੱਚ ਹੀ ਵਾਹੁਣ ਲੱਗੇ ਹਨ। ਦੁਖੀ ਹੋਏ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸ਼ਿਮਲਾ ਮਿਰਚ ਦੀ ਵੱਡੇ ਪੱਧਰ ਤੇ ਕਾਸ਼ਤ ਕੀਤੀ ਗਈ ਸੀ। ਕਿਸਾਨਾਂ ਨੇ ਦੱਸਿਆ ਕਿ ਇਕ ਏਕੜ ਦੀ ਬਿਜਾਈ ਕਰਨ ਤੇ 70 ਤੋਂ 80 ਹਜ਼ਾਰ ਰੁਪਏ ਖਰਚ ਹੋ ਜਾਂਦਾ ਹੈ ਜਦੋਂ ਕਿ ਫਸਲ ਦੀ ਤੁੜਾਈ ਤੱਕ ਕਿਸਾਨਾਂ ਦਾ ਸਵਾ ਲੱਖ ਰੁਪਏ ਤੱਕ ਹੋ ਜਾਂਦਾ ਹੈ ਪਰ ਮਿਰਚ ਦਾ ਰੇਟ ਮਹਿਜ 2 ਰੁਪਏ ਕਿਲੋ ਮਿਲ ਰਿਹਾ ਹੈ।
ਮਜ਼ਦੂਰਾਂ ਦਾ ਵੀ ਖਰਚਾ :ਕਿਸਾਨਾਂ ਨੇ ਦੱਸਿਆ ਕਿ ਲੇਬਰ ਦੀ ਮਜ਼ਦੂਰੀ ਦੀ 250 ਰੁਪਏ ਹੈ ਜਦੋਂਕਿ 10 ਖੇਤ ਮਜ਼ਦੂਰਾਂ ਦੀ ਮਜ਼ਦੂਰੀ 2500 ਰੁਪਏ ਹੋ ਜਾਂਦੀ ਹੈ, ਜਿਸ ਨਾਲ ਫਸਲ ਵੇਚਣ ਤੋਂ ਬਾਅਦ ਮਜ਼ਦੂਰੀ ਵੀ ਨਹੀਂ ਮੁੜ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਫ਼ਸਲੀ ਚੱਕਰ ਚੋਂ ਕੱਢ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਦੇ ਲਈ ਪ੍ਰੇਰਿਤ ਕਰਦੀ ਹੈ ਇਸ ਦਾ ਵੀ ਪੂਰਾ ਮੁੱਲ ਨਾ ਮਿਲਣ ਕਾਰਨ ਮੁੜ ਤੋਂ ਕਿਸਾਨ ਕਣਕ ਅਤੇ ਝੋਨੇ ਦੀ ਬਿਜਾਈ ਕਰਨ ਵਲ ਹੀ ਮੁੜ ਆਉਣਗੇ ਕਿਉਂਕਿ ਸਰਕਾਰ ਇਨ੍ਹਾਂ ਦਾ ਮੰਡੀਕਰਨ ਦਿੰਦੀ ਹੈ ਅਤੇ ਨਾ ਹੀ ਕਿਸਾਨਾਂ ਦੀ ਇਸ ਫ਼ਸਲ ਨੂੰ ਸਾਂਭਣ ਦੇ ਲਈ ਕੋਈ ਸਟੋਰ ਖੋਲਦੀ ਹੈ ਮਜਬੂਰੀਵਸ ਕਿਸਾਨ ਇਸ ਫ਼ਸਲ ਨੂੰ ਵਾਹੁਣ ਦੇ ਲਈ ਮਜਬੂਰ ਹਨ।