ਮਾਨਸਾ :ਪੰਜਾਬ ਵਿੱਚ ਇਸ ਵਾਰ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਸਾੜਨ ਦੇ ਅੰਕੜੇ ਬਹੁਤ ਘੱਟ ਸਾਹਮਣੇ ਆਏ ਹਨ। ਜੇਕਰ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾ ਰਹੇ ਹਨ ਤਾਂ ਇਹਨਾਂ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਛੋਟੇ ਕਿਸਾਨ ਹਨ ਪਰ ਉਹਨਾਂ ਕੋਲ ਮਸ਼ੀਨਰੀ ਦਾ ਪ੍ਰਬੰਧ ਨਾ ਹੋਣ ਕਾਰਨ ਮਜ਼ਬੂਰੀ ਵੱਸ ਝੋਨੇ ਦੀ ਪਰਾਲੀ ਨੂੰ ਅੱਗ ਲਾਉਣੀ ਪੈ ਰਹੀ ਹੈ।
157 ਮਾਮਲੇ ਆਏ ਸਾਹਮਣੇ :ਮਾਨਸਾ ਜ਼ਿਲ੍ਹੇ ਵਿੱਚ ਕਿਸਾਨਾਂ ਵੱਲੋਂ ਸਾੜੀ ਜਾ ਰਹੀ ਝੋਨੇ ਦੀ ਪਰਾਲੀ ਦੀਆਂ ਰਿਪੋਰਟਾਂ ਅਨੁਸਾਰ 157 ਮਾਮਲੇ ਸਾਹਮਣੇ ਆਏ ਹਨ, ਜਿਸਦੇ ਤਹਿਤ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 38 ਕਿਸਾਨਾਂ ਦੇ ਚਲਾਨ ਵੀ ਕੱਟੇ ਗਏ ਹਨ। ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਸਾੜ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਜਬੂਰੀ ਵੱਸ ਝੋਨੇ ਦੀ ਪਰਾਲੀ ਨੂੰ ਅੱਗ ਲਾਉਣੀ ਪੈ ਰਹੀ ਹੈ ਕਿਉਂਕਿ ਉਹਨਾਂ ਕੋਲ ਇਸ ਪਰਾਲੀ ਨੂੰ ਸਾਂਭ ਸੰਭਾਲ ਕਰਨ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਇਹਨਾਂ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਛੋਟੇ ਕਿਸਾਨ ਹਨ ਪਰ ਉਹਨਾਂ ਕੋਲ ਮਸ਼ੀਨਰੀ ਜਿਆਦਾ ਨਹੀਂ ਹੈ, ਜਿਸ ਕਾਰਨ ਉਹਨਾਂ ਨੂੰ ਮਜਬੂਰੀ ਬੱਸ ਝੋਨੇ ਦੀ ਪਰਾਲੀ ਨੂੰ ਅੱਗ ਲਾਉਣੀ ਪੈ ਰਹੀ ਹੈ।
- Punjab Liquor Policy: ਪੰਜਾਬ ਪੁੱਜਿਆ ਦਿੱਲੀ ਸ਼ਰਾਬ ਘੁਟਾਲੇ ਦਾ ਸੇਕ, ਵਿਰੋਧੀਆਂ ਦੇ ਨਿਸ਼ਾਨੇ 'ਤੇ ਮਾਨ ਸਰਕਾਰ, ਦਿੱਲੀ ਤੋਂ ਬਾਅਦ ਕੀ ਹੁਣ ਪੰਜਾਬ ਦੀ ਵਾਰੀ !
- Corporation Elections Amritsar: ਨਗਰ ਨਿਗਮ ਚੋਣ ਤੋਂ ਪਹਿਲਾਂ ਭੜਕੇ ਵਾਰਡ ਨੰਬਰ 66 ਦੇ ਵਾਸੀ, ਕਿਹਾ- ਜ਼ਰਾ ਇੱਧਰ ਵੀ ਦਿਓ ਧਿਆਨ ...
- Punjab Air Quality Index: ਖ਼ਰਾਬ ਹੋ ਰਹੀ ਪੰਜਾਬ ਦੀ ਆਬੋ ਹਵਾ, ਲੁਧਿਆਣਾ ਦਾ AQI 200 ਤੋਂ ਪਾਰ, ਬਠਿੰਡਾ ਦੇ ਵੀ ਵਿਗੜੇ ਹਾਲਾਤ