ਮਾਨਸਾ: ਮਾਨਸਾ ਦੀ ਅਨਾਜ ਮੰਡੀ ਵਿੱਚ ਨਰਮੇ ਦੀ ਫਸਲ ਲੈ ਕੇ ਆ ਰਹੇ ਕਿਸਾਨਾਂ ਦੇ ਵਾਰੇ-ਨਿਆਰੇ ਹੋ ਰਹੇ ਹਨ ਕਿਉਂਕਿ ਇਸ ਮੰਡੀ ਵਿੱਚ ਨਰਮਾ ਦੀ ਫਸਲ ਵੇਚ ਰਹੇ ਕਿਸਾਨਾਂ ਨੂੰ ਸਰਕਾਰ ਵਲੋਂ ਤੈਅ ਕੀਤੇ 5925 ਰੁਪਏ ਪ੍ਰਤੀ ਕੁਇੰਟਲ ਦੇ ਹੇਠਲੇ ਸਮਰਥਨ ਮੁੱਲ ਦੇ ਮੁਕਾਬਲੇ ਵਧੀਆ ਭਾਅ ਮਿਲ ਰਿਹਾ ਹੈ। ਸਰਕਾਰੀ ਖਰੀਦ ਨਹੀਂ ਹੋਣ ਦੇ ਬਾਵਜੂਦ ਮੰਡੀ ਵਿੱਚ ਪ੍ਰਾਈਵੇਟ ਖਰੀਦਦਾਰਾਂ ਦੁਆਰਾ ਕਿਸਾਨਾਂ ਨੂੰ 7765 ਰੁਪਏ ਪ੍ਰਤੀ ਕੁਇੰਟਲ ਤੱਕ ਦਾ ਬੰਪਰ ਮੁੱਲ ਦਿੱਤਾ ਜਾ ਰਿਹਾ ਹੈ। ਜਿਸਦੇ ਨਾਲ ਕਿਸਾਨ ਖੁਸ਼ ਹਨ।
ਕਿਸਾਨਾਂ ਨੂੰ ਮਿਲ ਰਿਹਾ ਨਰਮੇ ਦੀ ਫਸਲ ਦਾ ਬੰਪਰ ਮੁੱਲ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਬੰਪਰ ਮੁੱਲ ਮਿਲਣ 'ਤੇ ਕਿਸਾਨ ਅਤੇ ਆੜਤੀ ਖੁਸ਼ ਹਨ। ਆੜਤੀ ਰਾਜੀਵ ਕੁਮਾਰ ਅਤੇ ਯਸ਼ਪਾਲ ਨੇ ਦੱਸਿਆ ਕਿ ਨਰਮੇ ਦੀ ਖਰੀਦ ਵਧੀਆ ਢੰਗ ਨਾਲ ਚੱਲ ਰਹੀ ਹੈ ਅਤੇ ਕਿਸਾਨਾਂ ਨੂੰ ਨਰਮੇ ਦਾ ਭਾਵ 7500 ਰੁਪਏ ਤੋਂ ਜ਼ਿਆਦਾ ਮਿਲ ਰਿਹਾ ਹੈ ਅਤੇ ਕਿਸਾਨ ਖੁਸ਼ ਹੈ। ਕਿਸਾਨ ਸਤਨਾਮ ਸਿੰਘ ਅਤੇ ਗੁਰਲਾਲ ਸਿੰਘ ਨੇ ਕਿਹਾ ਕਿ ਗੁਲਾਬੀ ਸੁੰਡੀ ਦੇ ਕਾਰਨ ਹੋਏ ਨੁਕਸਾਨ ਦੀ ਭਰਪਾਈ ਤਾਂ ਨਹੀਂ ਹੋ ਸਕਦੀ ਪਰ ਨਰਮੇ ਦਾ ਚੰਗਾ ਮੁੱਲ ਮਿਲਣ ਤੇ ਸਾਨੂੰ ਕੁੱਝ ਨਹੀਂ ਕੁੱਝ ਫਾਇਦਾ ਜਰੂਰ ਹੋ ਜਾਵੇਗਾ।
ਸਰਕਾਰ ਦੁਆਰਾ ਇਸ ਸੀਜਨ ਵਿੱਚ ਨਰਮੇਂ ਦੀ ਫਸਲ ਦਾ ਹੇਠਲਾ ਸਮਰਥਨ ਮੁੱਲ 5925 ਰੁਪਏ ਤੈਅ ਕੀਤਾ ਗਿਆ ਸੀ। ਪਰ ਮਾਨਸਾ ਦੀ ਅਨਾਜ ਮੰਡੀ ਵਿੱਚ ਰੋਜਾਨਾ ਆ ਰਹੇ ਹਨ। ਕਰੀਬ ਪੰਦਰਾਂ ਸੌ ਕੁਇੰਟਲ ਨਰਮੇ ਵਿੱਚੋਂ ਚੰਗੀ ਫਸਲ ਨੂੰ ਪ੍ਰਾਇਵੇਟ ਖਰੀਦਦਾਰਾਂ ਵਲੋਂ 7765 ਰੁਪਏ ਪ੍ਰਤੀ ਕੁਇੰਟਲ ਦੇ ਭਾਅ 'ਤੇ ਖਰੀਦਿਆ ਗਿਆ। ਮਾਨਸਾ ਮਾਰਕਿਟ ਕਮੇਟੀ ਵਿੱਚ ਸਕੱਤਰ ਜੈ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਨਰਮੇ ਦਾ ਭਾਅ ਐੱਮ. ਐੱਸ. ਪੀ . ਨਾਲੋਂ ਬਹੁਤ ਜ਼ਿਆਦਾ ਮਿਲ ਰਿਹਾ ਹੈ ਅਤੇ ਕੱਲ ਮਾਨਸਾ ਮੰਡੀ 'ਚ ਨਰਮੇ ਦਾ ਜ਼ਿਆਦਾਤਰ ਮੁੱਲ 7765 ਰੁਪਏ ਸੀ ਜਿਸਦੇ ਨਾਲ ਕਿਸਾਨ ਸੰਤੁਸ਼ਟ ਦਿਖਾਈ ਦੇ ਰਹੇ ਹਨ।
ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਨਰਮਾ ਚੰਗੀ ਕਵਾਲਿਟੀ ਦਾ ਅਤੇ ਸੁਕਾ ਕੇ ਹੀ ਲਿਆਉਣ ਤਾਂ ਜੋ ਉਨ੍ਹਾਂ ਨੂੰ ਵਧੀਆ ਮੁੱਲ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀ ਵਿੱਚ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਰੋਜ਼ਾਨਾ 1500 ਤੋਂ 2000 ਕੁਇੰਟਲ ਨਰਮਾ ਆ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਨਰਮੇ ਦੀ ਆਮਦ ਵਧਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ-ਮੁੜ ਵਧੇ ਪੈਟਰੋਲ ਤੇ ਡੀਜ਼ਲ ਦੇ ਭਾਅ