ਮਾਨਸਾ: ਪੰਜਾਬ ਭਰ ਦੇ ਵਿੱਚ ਪਾਵਰਕਾਮ ਵੱਲੋਂ ਲਗਾਏ ਜਾ ਰਹੇ ਪ੍ਰੀ ਪੇਡ ਮੀਟਰਾਂ (Prepaid meters) ਦਾ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ (Farmers' organizations) ਵੱਲੋਂ ਵਿਰੋਧ ਕੀਤਾ ਜਾ ਰਿਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਅਲੀਸ਼ੇਰ (Alisher village in Mansa district) ਦੇ ਵਿੱਚ ਬਿਜਲੀ ਵਿਭਾਗ (Department of Power) ਵੱਲੋਂ ਲਗਾਏ ਗਏ ਮੀਟਰਾਂ ਦਾ ਕੁਨੈਕਸ਼ਨ ਕੱਟ ਕੇ ਕਿਸਾਨ ਜਥੇਬੰਦੀਆਂ ਵੱਲੋਂ ਸਿੱਧਾ ਕੁਨੈਕਸ਼ਨ ਜੋੜ ਦਿੱਤਾ ਗਿਆ। ਇਸ ਮੌਕੇ ਇਨ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਦੇ ਬਿਜਲੀ ਬੋਰਡ (Punjab Electricity Board) ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਹੈ।
ਸੰਯੁਕਤ ਕਿਸਾਨ ਮੋਰਚੇ ਦੀਆਂ 16 ਕਿਸਾਨ ਜਥੇਬੰਦੀਆਂ (Farmers' organizations) ਵੱਲੋਂ ਵੀ ਐਲਾਨ ਹੈ ਕਿ ਪੰਜਾਬ ਦੇ ਵਿੱਚ ਪ੍ਰੀ ਪੇਡ ਮੀਟਰ (Prepaid meters) ਨਹੀਂ ਲੱਗਣ ਦਿੱਤੇ ਜਾਣਗੇ। ਮਾਨਸਾ ਦੇ ਪਿੰਡ ਅਲੀਸ਼ੇਰ (Alisher village in Mansa district) ਦੇ ਵਿੱਚ ਬਿਜਲੀ ਵਿਭਾਗ ਵੱਲੋਂ ਲਗਾਏ ਗਏ ਨਵੇਂ ਮੀਟਰਾਂ ਦੇ ਕਿਸਾਨਾਂ ਵੱਲੋਂ ਕਨੈਕਸ਼ਨ ਕੱਟ ਕੇ ਸਿੱਧੇ ਡਾਇਰੈਕਟ ਕੁਨੈਕਸ਼ਨ ਜੋੜ ਦਿੱਤੇ ਹਨ। ਇਸ ਮੌਕੇ ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਵਿੱਚ ਪ੍ਰੀਪੇਡ ਮੀਟਰ (Prepaid meters in Punjab) ਨਹੀਂ ਲੱਗਣ ਦੇਣਗੇ।