ਪੰਜਾਬ

punjab

ETV Bharat / state

ਕਿਸਾਨਾਂ ਵੱਲੋਂ PNB ਬੈਂਕ ਦਾ ਘਿਰਾਓ, ਬੈਂਕ ’ਤੇ ਲਾਏ ਇਹ ਵੱਡੇ ਇਲਜ਼ਾਮ

ਮਾਨਸਾ ਵਿਖੇ ਕਿਸਾਨਾਂ ਵੱਲੋਂ ਪੀਐਨਬੀ ਬੈਂਕ ਦਾ ਘਿਰਾਓ ਕੀਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬੈਂਕ ਵੱਲੋਂ ਕਿਸਾਨ ਦੀ ਪੈਨਸ਼ਨ ਦੇ ਪੈਸੇ ਲਿਮਟ ਦੀ ਆੜ ਵਿੱਚ ਕੱਟ ਲਏ ਹਨ ਜਿਸ ਕਾਰਨ ਉਨ੍ਹਾਂ ਨੂੰ ਮਜ਼ਬੂਰਨ ਬੈਂਕ ਦਾ ਘਿਰਾਓ ਕਰਨਾ ਪਿਆ ਹੈ ਤਾਂ ਕਿ ਕਿਸਾਨ ਨੂੰ ਇਨਸਾਫ ਮਿਲ ਸਕੇ।

ਮਾਨਸਾ ਵਿਖੇ ਕਿਸਾਨਾਂ ਵੱਲੋਂ PNB ਬੈਂਕ ਦਾ ਘਿਰਾਓ
ਮਾਨਸਾ ਵਿਖੇ ਕਿਸਾਨਾਂ ਵੱਲੋਂ PNB ਬੈਂਕ ਦਾ ਘਿਰਾਓ

By

Published : Jul 15, 2022, 10:45 PM IST

ਮਾਨਸਾ: ਬਰੇਟਾ ਦੇ ਪੀਐਨਬੀ ਬੈਂਕ ਵੱਲੋਂ ਪਿੰਡ ਸ਼ੇਖੂਪੁਰ ਖੁਡਾਲ ਦੇ ਇੱਕ ਕਿਸਾਨ ਦੇ ਬੱਚਤ ਖਾਤੇ ਵਿੱਚ ਆਏ ਪੈਨਸ਼ਨ ਦੇ ਪੈਸੇ ਲਿਮਟ ਦੀ ਆੜ ਵਿੱਚ ਕੱਟ ਲੈਣ ਤੋਂ ਬਾਅਦ ਬੀਕੇਯੂ ਉਗਰਾਹਾਂ ਦੇ ਅਗਵਾਈ ਵਿੱਚ ਕਿਸਾਨਾਂ ਵੱਲੋਂ ਪੀਐਨਬੀ ਬੈਂਕ ਦਾ ਘਿਰਾਓ ਕੀਤਾ ਗਿਆ। ਜਦਕਿ ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨ ਦੇ ਖਾਤੇ ਵਿੱਚ ਇੱਕ ਮਹੀਨੇ ਦੀ ਪੈਨਸ਼ਨ ਹੀ ਆਈ ਹੈ।

ਮਾਨਸਾ ਵਿਖੇ ਕਿਸਾਨਾਂ ਵੱਲੋਂ PNB ਬੈਂਕ ਦਾ ਘਿਰਾਓ

ਕਿਸਾਨ ਮਿੱਠੂ ਸਿੰਘ ਨੇ ਕਿਹਾ ਕਿ ਜਦੋਂ ਉਹ ਆਪਣੇ ਖਾਤੇ ਵਿੱਚੋਂ ਪੈਂਨਸ਼ਨ ਦੇ ਪੈਸੇ ਕਢਵਾਉਣ ਗਿਆ ਤਾਂ ਬੈਂਕ ਵਾਲਿਆਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਲਿਮਟ ਨਾ ਭਰਨ ਕਰਕੇ ਇਹ ਪੈਸੇ ਕੱਟ ਲਏ ਹਨ। ਇਸਦੇ ਚੱਲਦੇ ਕਿਸਾਨਾਂ ਨੇ ਬੈਂਕ ਦਾ ਘਿਰਾਓ ਕੀਤਾ ਹੈ। ਕਿਸਾਨ ਆਗੂ ਜੋਗਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਕਿਸਾਨ ਮਿੱਠੂ ਸਿੰਘ ਦੀ ਦੋ ਮਹੀਨਿਆਂ ਦੀ ਪੈਨਸ਼ਨ ਬੈਂਕ ਵਿੱਚ ਜਮ੍ਹਾਂ ਪਈ ਸੀ ਅਤੇ ਜਦੋਂ ਕਿਸਾਨ ਪੈਸੇ ਲੈਣ ਗਿਆ ਤਾਂ ਬੈਂਕ ਵਾਲਿਆਂ ਨੇ ਲਿਮਟ ਨਾ ਭਰਨ ਦੇ ਕਾਰਨ ਪੈਨਸ਼ਨ ਦੇ ਪੈਸੇ ਉਸਦੇ ਖਾਤੇ ਵਿੱਚੋਂ ਕੱਟ ਲਏ।

ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨ ਮਿੱਠੂ ਸਿੰਘ ਦੇ ਖਾਤੇ ਵਿੱਚ ਸਿਰਫ ਇੱਕ ਮਹੀਨੇ ਦੀ ਪੈਨਸ਼ਨ ਹੀ ਆਈ ਹੈ, ਜਦਕਿ ਇਹ 3 ਹਜ਼ਾਰ ਰੁਪਏ ਦੀ ਗੱਲ ਕਹਿ ਰਹੇ ਹਨ ਕਿਉਂਕਿ ਹਾਲੇ ਪੈਨਸ਼ਨ ਦੀ ਦੂਸਰੀ ਕਿਸ਼ਤ ਖਾਤੇ ਵਿੱਚ ਜਮ੍ਹਾਂ ਨਹੀਂ ਆਈ।

ਇਹ ਵੀ ਪੜ੍ਹੋ:ਹਸਪਤਾਲ ’ਚ ਨੌਜਵਾਨ ਦੇ ਕਤਲ ਮਾਮਲੇ ’ਚ 2 ਗ੍ਰਿਫਤਾਰ

ABOUT THE AUTHOR

...view details