ਮਾਨਸਾ :ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਲਈ ਕੈਂਪ ਵੀ ਲਗਾਏ ਜਾ ਰਹੇ ਹਨ। ਇਸੇ ਕੜੀ ਵਿੱਚ ਮਾਨਸਾ ਜ਼ਿਲ੍ਹੇ ਵਿੱਚ ਜਾਗਰੂਕਤਾ ਫੈਲਾਉਣ ਲਈ ਚਾਰ ਗੱਡੀਆਂ ਨੂੰ ਰਵਾਨਾ ਕੀਤਾ ਗਿਆ ਹੈ। ਇਨ੍ਹਾਂ ਰਾਹੀਂ (Made aware not to blow paddy straw) ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਫੂਕਣ ਦਾ ਸੰਦੇਸ਼ ਦਿੱਤਾ ਜਾਵੇਗਾ।
Mansa news: ਮਾਨਸਾ ਦੇ ਕਿਸਾਨਾਂ ਨੂੰ ਕੀਤਾ ਜਾਗਰੂਕ, ਝੋਨੇ ਦੀ ਪਰਾਲੀ ਫੂਕਣ ਨਾਲ ਹੁੰਦੇ ਨੇ ਇਹ ਨੁਕਸਾਨ, ਪੜ੍ਹੋ ਡੀਸੀ ਨੇ ਕੀਤੀ ਪਹਿਲ
ਮਾਨਸਾ ਵਿੱਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ (Made aware not to blow paddy straw) ਨਾ ਫੂਕਣ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਲਈ ਡਿਪਟੀ ਕਮਿਸ਼ਨਰ ਨੇ ਚਾਰ ਗੱਡੀਆਂ ਨੂੰ ਇਸ ਕਾਰਜ ਲਈ ਰਵਾਨਾ ਕੀਤਾ ਹੈ।
Published : Sep 26, 2023, 5:03 PM IST
ਵਾਤਾਵਰਣ ਹੁੰਦਾ ਹੈ ਪ੍ਰਦੂਸ਼ਿਤ :ਡਿਪਟੀ ਕਮਿਸ਼ਨਰ ਮਾਨਸਾ ਪਰਮਵੀਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਇਸ ਲਈ ਜਾਗਰੂਕ ਕਰਨ ਲਈ ਵੱਡੇ ਪੱਧਰ ਉੱਤੇ ਮੁਹਿੰਮ ਚਲਾਈ ਜਾ ਰਹੀ ਹੈ। ਇਸਦਾ ਮੰਤਵ ਕਿਸਾਨਾਂ ਨੂੰ (paddy straw) ਝੋਨੇ ਦੀ ਪਰਾਲੀ ਨਾ ਫੂਕਣ ਲਈ ਜਾਗਰੂਕ ਕਰਨਾ ਹੈ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਤਹਿਤ ਸਬਸਿਡੀ ਵੀ ਵੰਡੀ ਗਈ ਹੈ ਅਤੇ 800 ਨਵੇਂ ਵੇਲਰ ਖਰੀਦੇ ਜਾ ਰਹੇ ਹਨ ਅਤੇ ਇਸੇ ਤਹਿਤ ਕਿਸਾਨਾਂ ਨੂੰ ਕੈਂਪ ਲਗਾ ਕੇ ਪਿੰਡ-ਪਿੰਡ ਜਾਗਰੂਕ ਵੀ ਕੀਤਾ ਜਾ (Diseases caused by paddy blowing) ਰਿਹਾ ਹੈ। ਮਾਨਸਾ ਵਿੱਚ ਵੀ ਸੁਨੇਹਾ ਦੇਣ ਲਈ ਗੱਡੀਆਂ ਰਵਾਨਾ ਕੀਤੀਆਂ ਗਈਆਂ ਹਨ। ਝੋਨੇ ਦੀ ਪਰਾਲੀ ਦੀ ਅੱਗ ਨਾਲ ਜਿੱਥੇ ਫੇਫੜਿਆਂ ਦੀਆਂ ਬਿਮਾਰੀਆਂ ਹੁੰਦੀਆਂ ਹਨ, ਉਥੇ ਹੀ ਸਾਡਾ (Mansa Agriculture Department) ਵਾਤਾਵਰਣ ਵੀ ਪ੍ਰਦੂਸ਼ਿਤ ਹੁੰਦਾ ਹੈ।
- Indian Canada Relation: ਭਾਰਤ-ਕੈਨੇਡਾ ਮਾਮਲੇ ਨੂੰ ਲੈਕੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਪਾਸ ਕੀਤਾ ਵਿਸ਼ੇਸ਼ ਮਤਾ
- Asian Games 2023 : ਮਾਨਸਾ ਦੇ ਨੌਜਵਾਨ ਨੇ ਰੋਇੰਗ 'ਚ ਭਾਰਤੀ ਟੀਮ ਲਈ ਜਿੱਤਿਆ ਸਿਲਵਰ ਮੈਡਲ, ਪਰਿਵਾਰ ਨੇ ਵੰਡੇ ਲੱਡੂ
- Asian Games 2023: ਭਾਰਤ ਨੂੰ ਮੈਡਲ ਦਿਵਾਉਣ 'ਚ ਹਰਿਆਣਾ ਦੇ ਖਿਡਾਰੀ ਮੋਹਰੀ, ਕ੍ਰਿਕਟਰ ਸ਼ੈਫਾਲੀ ਵਰਮਾ ਨੇ ਵੀ ਕੀਤਾ ਕਮਾਲ
ਕਿਸਾਨਾਂ ਦਾ ਕੀਤਾ ਜਾ ਰਿਹਾ ਸਨਮਾਨ :ਉਹਨਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਜੋ ਕਿਸਾਨ ਇਸ ਮੁਹਿੰਮ ਦੇ ਨਾਲ ਜੁੜੇ ਹੋਏ ਹਨ ਅਤੇ ਜੋ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ, ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਕਿਸਾਨਾਂ ਦੇ ਲੈਕਚਰ ਵੀ (Punjab Agriculture Department) ਕਰਵਾਏ ਜਾਂਦੇ ਹਨ ਤਾਂ ਕਿ ਉਹ ਦੂਸਰੇ ਕਿਸਾਨਾਂ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕ ਕਰ ਸਕਣ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਪੰਜਾਬ ਸਰਕਾਰ ਵੱਲੋ ਕੀਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰਨ। ਇਸ ਦੌਰਾਨ ਜ਼ਿਲ੍ਹਾ ਖੇਤੀਬਾੜੀ ਅਫਸਰ ਦਿਲਬਾਗ ਸਿੰਘ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਹੈ।