ਮਾਨਸਾ:ਨਰਮੇ ਦੇ ਖਰਾਬੇ (cotton Crop Damage) ਕਾਰਨ ਸੂਬੇ ਦਾ ਅੰਨਦਾਤਾ ਵੱਡੀ ਸਮੱਸਿਆ ਦੇ ਵਿੱਚ ਘਿਰਦਾ ਜਾ ਰਿਹਾ ਹੈ। ਕਰਜੇ ਦੇ ਬੋਝ ਤੋਂ ਪਰੇਸ਼ਾਨ ਕਿਸਾਨ (Farmers) ਖੌਫਨਾਕ ਕਦਮ ਚੁੱਕਣ ਦੇ ਲਈ ਮਜ਼ਬੂਰ ਹੋ ਰਿਹਾ ਹੈ। ਮਾਨਸਾ ਦੇ ਵਿੱਚ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਕਰਜੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਕਸਬਾ ਝੁਨੀਰ ਦੇ ਪਿੰਡ ਕੋਰਵਾਲਾ ਚ ਕਰਜੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖੁਦਕੁਸ਼ੀ (Farmer suicide) ਕੀਤੀ ਗਈ ਹੈ।
ਪਿੰਡ ਕੋਰਵਾਲਾ ਦੇ ਕਿਸਾਨ ਕਾਕਾ ਸਿੰਘ ਲਗਭਗ ਜੋ ਕਿ ਲਗਭਗ 42 ਸਾਲਾ ਦਾ ਸੀ ਖੁਦ ਤਾਂ ਦਾ ਖੁਦਕਸ਼ੀ ਕਰਕੇ ਕਰਜ਼ੇ ਦੀ ਮਾਰ ਤੋਂ ਬਚ ਗਿਆ ਪਰ ਪਿੱਛੇ ਆਪਣੇ ਮਾਸੂਮ ਬੱਚੇ ਛੱਡ ਗਿਆ ਹੈ। ਘਰ ਦਾ ਹਾਲ ਬਿਆਨ ਕਰਦੇ ਬੱਚਿਆ ਨੇ ਦੱਸਿਆ ਕਿ ਉਨ੍ਹਾਂ ਦਾ ਹਸਵਾ ਵਸਦਾ ਪਰਿਵਾਰ ਸੀ ਪਰ ਗਰੀਬੀ (Poverty) ਕਾਰਨ ਉਨ੍ਹਾਂ ਦਾ ਪਰਿਵਾਰ ਤਬਾਹ ਹੋ ਗਿਆ। ਉਨ੍ਹਾਂ ਦੱਸਿਆ ਕਿ ਪਹਿਲਾ ਮਾਂ ਛੱਡ ਕੇ ਚੱਲੀ ਗਈ ਜਿਹੜੀ ਕਿ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਫਿਰ ਪਿਤਾ ਨਰਮੇ ਦੀ ਸੁੰਡੀ ਨਾਲ ਹੋਏ ਖਰਾਬੇ ਕਾਰਨ ਖੁਦਕਸ਼ੀ ਕਰਗਏ। ਮਾਸੂਮ ਬੱਚਿਆਂ ਨੇ ਦੱਸਿਆ ਕਿ ਹੁਣ ਉਹ ਇਕੱਲੇ ਰਹਿ ਗਏ ਹਨ ਤੇ ਉਨ੍ਹਾਂ ਨੂੰ ਦਿਹਾੜੀ ਕਰਨ ਦੇ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।