ਪੰਜਾਬ

punjab

ETV Bharat / state

ਮੋਦੀ ਦੀ ਕਿਸਾਨ ਵਿਰੋਧੀ ਬਿਆਨਬਾਜ਼ੀ ਡਰ ਦਾ ਸੂਬਤ ਦਿੰਦੀ ਹੈ: ਕਿਸਾਨ ਆਗੂ - ਮੋਦੀ ਦੀ ਕਿਸਾਨ ਵਿਰੋਧੀ ਬਿਆਨਬਾਜ਼ੀ ਡਰ ਦਾ ਸੂਬਤ

ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਬਿਹਾਰ ਚੋਣ ਰੈਲੀ ਦੌਰਾਨ ਮੋਦੀ ਦਾ ਕਿਸਾਨ ਵਿਰੋਧੀ ਬਿਆਨ ਬਹੁਤ ਹੀ ਮੰਦਭਾਗਾ ਹੈ।

ਮੋਦੀ ਕਿਸਾਨ ਵਿਰੋਧੀ
ਮੋਦੀ ਦੀ ਕਿਸਾਨ ਵਿਰੋਧੀ ਬਿਆਨਬਾਜ਼ੀ ਡਰ ਦਾ ਸੂਬਤ ਦਿੰਦੀ ਹੈ: ਕਿਸਾਨ ਆਗੂ

By

Published : Oct 24, 2020, 10:53 PM IST

ਮਾਨਸਾ: ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਲੈ ਕਿਸਾਨ ਜਥੇਬੰਦੀਆਂ ਨੇ ਰੇਲ ਲਾਇਨਾਂ ਤੋਂ ਧਰਨਾ ਹਟਾ ਕੇ 5 ਨਵੰਬਰ ਤੱਕ ਮਾਲ ਗੱਡੀਆਂ ਨੂੰ ਆਵਾਜਾਈ ਦੀ ਖੁੱਲ੍ਹ ਦਿੱਤੀ ਹੈ।

ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਦਾ ਕਹਿਣਾ ਹੈ ਕਿ ਮੋਦੀ ਵੱਲੋਂ ਬਿਹਾਰ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਖੇਤੀ ਕਾਨੂੰਨਾਂ ਨੂੰ ਵਾਪਸ ਨਾ ਲੈਣ ਦਾ ਬਿਆਨ ਬਹੁਤ ਹੀ ਮੰਦਭਾਗਾ ਹੈ। ਰੁਲਦੂ ਸਿੰਘ ਦਾ ਕਹਿਣਾ ਹੈ ਕਿ ਕੋਈ ਵੀ ਲੀਡਰ ਸਖ਼ਤ ਬਿਆਨ ਉਦੋਂ ਹੀ ਦਿੰਦਾ ਹੈ, ਜਦੋਂ ਉਹ ਡਰਿਆ ਹੋਵੇ। ਇਸ ਲਈ ਮੋਦੀ ਦਾ ਇਸ ਤਰ੍ਹਾਂ ਦੇ ਬਿਆਨ ਦੇਣਾ ਡਰ ਦਾ ਸਬੂਤ ਹਨ।

ਵੇਖੋ ਵੀਡੀਓ।

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਆਗੂ ਮਹਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਬਾਰੇ ਮੋਦੀ ਦੀ ਬਿਆਨਬਾਜ਼ੀ ਬਹੁਤ ਹੀ ਮੰਦਭਾਗੀ ਹੈ। ਅਸੀਂ ਮੋਦੀ ਦੇ ਇਸ ਬਿਆਨ ਦੀ ਨਿਖੇਧੀ ਕਰਦੇ ਹਾਂ। ਉਥੇ ਹੀ ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਵਸਤਾਂ ਦੀ ਢੋਆ-ਢੁਆਈ ਨੂੰ ਦੇਖਦੇ ਹੋਏ ਰੇਲ ਰੋਕੋ ਅੰਦੋਲਨ ਤੋਂ ਪੈਰ ਪਿੱਛੇ ਚੁੱਕਿਆ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਕਿਸਾਨ ਡਰ ਗਏ ਹਨ, ਬਲਕਿ ਅਸੀਂ ਦੁਬਾਰਾ 5 ਨਵੰਬਰ ਤੋਂ ਰੇਲ ਰੋਕੋ ਅੰਦੋਲਨ ਉੱਤੇ ਬੈਠਾਂਗੇ।

ABOUT THE AUTHOR

...view details