ਪੰਜਾਬ

punjab

By

Published : Apr 16, 2021, 8:47 PM IST

ETV Bharat / state

ਤੇਜ਼ ਹਨ੍ਹੇਰੀ ਅਤੇ ਮੀਂਹ ਕਾਰਨ ਕਿਸਾਨ ਨਿਰਾਸ਼: ਫਸਲ ਦੀ ਵਾਢੀ ਰੋਕੀ

ਮੌਸਮ ਵਿਭਾਗ ਵਲੋਂ 16 ਅਪ੍ਰੈਲ ਨੂੰ ਮੀਂਹ ਅਤੇ ਹਨ੍ਹੇਰੀ ਦਾ ਅਨੁਮਾਨ ਲਗਾਇਆ ਗਿਆ ਸੀ। ਜਿਸ ਦੇ ਚੱਲਦਿਆਂ ਮਾਨਸਾ 'ਚ ਵੀ ਤੇਜ਼ ਹਨ੍ਹੇਰੀ ਅਤੇ ਮੀਂਹ ਦੇਖਣ ਨੂੰ ਮਿਲਿਆ। ਇਸ ਦੇ ਚੱਲਦਿਆਂ ਕਿਸਾਨਾਂ 'ਚ ਨਿਰਾਸ਼ਾ ਵੀ ਪਾਈ ਜਾ ਰਹੀ ਹੈ। ਕਿਸਾਨਾਂ ਦੀ ਫਸਲ ਜੋ ਪੱਕ ਕੇ ਵਾਢੀ ਕਿਨਾਰੇ ਹੈ। ਜਿਸ ਕਾਰਨ ਕਿਸਾਨ ਫਿਕਰਮੰਦ ਹਨ।

ਤੇਜ਼ ਹਨ੍ਹੇਰੀ ਅਤੇ ਮੀਂਹ ਕਾਰਨ ਕਿਸਾਨ ਨਿਰਾਸ਼: ਫਸਲ ਦੀ ਵਾਢੀ ਰੋਕੀ

ਮਾਨਸਾ: ਮੌਸਮ ਵਿਭਾਗ ਵਲੋਂ 16 ਅਪ੍ਰੈਲ ਨੂੰ ਮੀਂਹ ਅਤੇ ਹਨ੍ਹੇਰੀ ਦਾ ਅਨੁਮਾਨ ਲਗਾਇਆ ਗਿਆ ਸੀ। ਜਿਸ ਦੇ ਚੱਲਦਿਆਂ ਮਾਨਸਾ 'ਚ ਵੀ ਤੇਜ਼ ਹਨ੍ਹੇਰੀ ਅਤੇ ਮੀਂਹ ਦੇਖਣ ਨੂੰ ਮਿਲਿਆ। ਇਸ ਦੇ ਚੱਲਦਿਆਂ ਕਿਸਾਨਾਂ 'ਚ ਨਿਰਾਸ਼ਾ ਵੀ ਪਾਈ ਜਾ ਰਹੀ ਹੈ। ਕਿਸਾਨਾਂ ਦੀ ਫਸਲ ਜੋ ਪੱਕ ਕੇ ਵਾਢੀ ਕਿਨਾਰੇ ਹੈ। ਜਿਸ ਕਾਰਨ ਕਿਸਾਨ ਫਿਕਰਮੰਦ ਹਨ।

ਤੇਜ਼ ਹਨ੍ਹੇਰੀ ਅਤੇ ਮੀਂਹ ਕਾਰਨ ਕਿਸਾਨ ਨਿਰਾਸ਼: ਫਸਲ ਦੀ ਵਾਢੀ ਰੋਕੀ

ਇਸ ਸਬੰਧੀ ਕਿਸਾਨਾਂ ਦਾ ਕਹਿਣਾ ਕਿ ਕਿਸਾਨ ਪਹਿਲਾਂ ਹੀ ਸਰਕਾਰਾਂ ਦੀ ਮਾਰ ਝੱਲ ਰਹੇ ਹਨ, ਜਿਸ ਕਾਰਨ ਸਰਕਾਰ ਕਿਸਾਨਾਂ 'ਤੇ ਨਵੇਂ-ਨਵੇਂ ਕਾਨੂੰਨ ਲਾਗੂ ਕਰੀ ਜਾ ਰਹੀ ਹੈ। ਇਸ ਦੇ ਚੱਲਦਿਆਂ ਕਿਸਾਨ ਦਿੱਲੀ ਬਾਰਡਰਾਂ 'ਤੇ ਅੰਦੋਲਨ ਵੀ ਕਰ ਰਹੇ ਹਨ। ਹੁਣ ਕੁਦਰਤ ਵਲੋਂ ਵੀ ਕਿਸਾਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਕਿ ਉਨ੍ਹਾਂ ਨੂੰ ਕੁਦਰਤ ਅਤੇ ਸਰਕਾਰ ਦੀ ਦੋਹਰੀ ਮਾਰ ਝੱਲਣੀ ਪੈ ਰਹੀ ਹੈ।

ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਕਿ ਉਨ੍ਹਾਂ ਵਲੋਂ ਫਸਲ ਦੀ ਵਾਢੀ ਸ਼ੁਰੂ ਕੀਤੀ ਜਾਣੀ ਸੀ, ਜੋ ਮੀਂਹ ਅਤੇ ਹਨ੍ਹੇਰੀ ਕਾਰਨ ਅੱਗੇ ਪਾਉਣੀ ਪਈ। ਕਿਸਾਨਾਂ ਦਾ ਕਹਿਣਾ ਕਿ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਕੁਝ ਦਿਨ ਮੌਸਮ ਠੀਕ ਰੱਖੇ ਤਾਂ ਜੋ ਕਿਸਾਨ ਆਪਣੀ ਪਸਲ ਦੀ ਸਾਂਭ ਸੰਭਾਲ ਕਰ ਸਕਣ। ਉਨ੍ਹਾਂ ਕਿਹਾ ਕਿ ਜੇਕਰ ਮੀਂਹ ਜ਼ਿਆਦਾ ਪੈਂਦਾ ਹੈ ਤਾਂ ਕਿਸਾਨਾਂ ਦੀ ਫਸਲ ਜੋ ਖੇਤ 'ਚ ਹੀ ਖੜੀ ਹੈ, ਉਸ ਨੂੰ ਕਾਫ਼ੀ ਨੁਕਸਾਨ ਹੋਵੇਗਾ।

ਇਹ ਵੀ ਪੜ੍ਹੋ:ਪੰਜਾਬ 'ਚ SIT ਦਾ ਮਤਲਬ 'SIT Down' : ਨਵਜੋਤ ਸਿੱਧੂ

ABOUT THE AUTHOR

...view details