ਕਰਜ਼ੇ ਦੇ ਮਾਰੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ - Punjab
ਬੇਸ਼ੱਕ ਸਰਕਾਰਾਂ ਖੇਤੀ ਪੱਧਰ ਨੂੰ ਉੱਚਾ ਚੁੱਕਣ ਲਈ ਕਿਸਾਨਾਂ ਦਾ ਕਰਜ਼ਾਮੁਆਫ਼ੀ ਕਰਨ ਦੇ ਦਾਅਵੇ ਕਰ ਰਹੀਆਂ ਹਨ, ਪਰ ਕਿਸਾਨਾਂ ਵੱਲੋਂ ਖੁਦਕੁਸ਼ੀ ਕੀਤੇ ਜਾਣ ਮਾਮਲੇ ਵਿੱਚ ਕਮੀ ਨਹੀਂ ਆ ਰਹੀ। ਅਜਿਹਾ ਇੱਕ ਮਾਮਲਾ ਮਾਨਸਾ ਦੇ ਪਿੰਡ ਫਫੜੇ ਭਾਈਕੇ ਵਿਖੇ ਸਾਹਮਣੇ ਆਇਆ ਹੈ। ਇਥੇ ਇੱਕ ਕਿਸਾਨ ਨੇ ਕਰਜ਼ਾ ਨਾ ਚੁੱਕਾ ਸਕਣ ਕਾਰਨ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ।
ਕਰਜ਼ੇ ਦੇ ਮਾਰੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਮਾਨਸਾ : ਜ਼ਿਲ੍ਹੇ ਦੇ ਪਿੰਡ ਫਫੜੇ ਭਾਈਕੇ ਵਿਖੇ ਕਿਸਾਨ ਨੇ ਜ਼ਹਿਰਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਜਗਸੀਰ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਜਗਸੀਰ ਸਿੰਘ ਉੱਤੇ ਤਿੰਨ ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਨੂੰ ਉਹ ਚੁਕਾ ਨਹੀਂ ਸਕਿਆ। ਇਸ ਦੇ ਚਲਦਿਆਂ ਉਸ ਖ਼ੁਦਕੁਸ਼ੀ ਕਰ ਲਈ। ਪਿੰਡਵਾਸੀਆਂ ਮੁਤਾਬਕ ਜਗਸੀਰ ਦੇ ਪਰਿਵਾਰ ਕੋਲ ਪਹਿਲਾਂ 12 ਏਕੜ ਜ਼ਮੀਨ ਸੀ ਪਰ ਹੁਣ ਇਸ ਪਰਿਵਾਰ ਕੋਲ ਮਹਿਜ 2 ਏਕੜ ਜ਼ਮੀਨ ਹੀ ਰਹਿ ਗਈ ਹੈ। ਜਿਸ ਕਾਰਣ ਉਹ ਕਰਜ਼ਾ ਚੁਕਾਉਣ ਵਿੱਚ ਅਸਮਰਥ ਸਨ।
ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉੱਤੇ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ।
ਮ੍ਰਿਤਕ ਦੇ ਪਰਿਵਾਰ ਨੇ ਸਰਕਾਰ ਕੋਲੋਂ ਕਰਜ਼ਾ ਮੁਆਫ਼ੀ ਦੀ ਮੰਗ ਕੀਤੀ ਹੈ।