ਮਾਨਸਾ: ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਇੱਕ ਹੋਰ ਖੇਤ ਮਜ਼ਦੂਰ ਦੀ ਮੌਤ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾਂ ਆਗੂ ਜਗਸੀਰ ਸਿੰਘ ਸੀਰਾ ਦੋਦੜਾ ਨੇ ਦੱਸਿਆ ਕਿ ਕਿਸਾਨਾਂ ਵੱਲੋ ਮੋਦੀ ਸਰਕਾਰ ਖਿਲਾਫ਼ ਆਰੰਭੇ ਸੰਘਰਸ਼ ਦੌਰਾਨ ਜਥੇਬੰਦੀਆ ਵੱਲੋ ਭਾਜਪਾ ਆਗੂਆ ਦੇ ਘਰਾਂ ਦਾ ਨਿਰਵਿਘਨ ਘਿਰਾਉ ਕਰਨ ਸਮੇ ਲੰਘੀ 16 ਦਸੰਬਰ ਨੂੰ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਪਿੰਡ ਦੋਦੜਾ ਦਾ ਖੇਤ ਮਜ਼ਦੂਰ ਦਰਸ਼ਨ ਸਿੰਘ ਟਰਾਲੀ ਦੇ ਡਾਲੇ ਤੋ ਡਿੱਗ ਕੇ ਗੰਭੀਰ ਜ਼ਖਮੀ ਹੋ ਗਿਆ ਸੀ, ਜਿਸ ਨੂੰ ਜਥੇਬੰਦੀ ਦੇ ਆਗੂਆ ਵੱਲੋ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾਇਆ ਗਿਆ ਸੀ। ਡਾਕਟਰਾ ਵੱਲੋ ਹਾਲਤ ਨਾਜੁਕ ਦੇਖਦਿਆ ਉਕਤ ਖੇਤ ਮਜ਼ਦੂਰ ਨੂੰ ਫਰੀਦਕੋਟ ਵਿਖੇ ਭੇਜ ਦਿੱਤਾ ਗਿਆ ਸੀ, ਜਿਸ ਦੀ ਅੱਜ ਪਿੰਡ ਦੋਦੜਾ ਵਿਖੇ ਮੋਤ ਹੋ ਗਈ।
ਖੇਤੀ ਸੰਘਰਸ਼ ਦੌਰਾਨ ਖੇਤ ਮਜ਼ਦੂਰ ਦੀ ਹੋਈ ਮੋਤ
ਕਿਸਾਨ ਆਗੂ ਜਗਸੀਰ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੇ ਆਗੂਆ ਅਨੁਸਾਰ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਬੁਢਲਾਡਾ ਦੇ ਮੁਰਦਾ ਘਰ ਵਿੱਚ ਰੱਖ ਦਿੱਤੀ ਹੈ ਅਤੇ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਲਈ 10 ਲੱਖ ਰੁਪਏ, ਕਰਜਾ ਮੁਆਫੀ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੋਕਰੀ ਦੀ ਮੰਗ ਕੀਤੀ ਗਈ ਹੈ।
ਖੇਤੀ ਸੰਘਰਸ਼ ਦੌਰਾਨ ਖੇਤ ਮਜ਼ਦੂਰ ਦੀ ਹੋਈ ਮੋਤ
ਕਿਸਾਨ ਆਗੂ ਜਗਸੀਰ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੇ ਆਗੂਆ ਅਨੁਸਾਰ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਬੁਢਲਾਡਾ ਦੇ ਮੁਰਦਾ ਘਰ ਵਿੱਚ ਰੱਖ ਦਿੱਤੀ ਹੈ ਅਤੇ ਪੰਜਾਬ ਸਰਕਾਰ ਤੋ ਪੀੜਤ ਪਰਿਵਾਰ ਲਈ 10 ਲੱਖ ਰੁਪਏ, ਕਰਜਾ ਮੁਆਫੀ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੋਕਰੀ ਦੀ ਮੰਗ ਕੀਤੀ ਗਈ ਹੈ।