ਪੰਜਾਬ

punjab

ETV Bharat / state

ਕਰਜੇ ਤੋਂ ਪ੍ਰੇਸ਼ਾਨ ਪਿੰਡ ਮੂਸਾ ਦੇ ਕਿਸਾਨ ਨੇ ਕੀਤੀ ਖੁਦਕਸ਼ੀ - ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰ

ਮਾਨਸਾ ਦੇ ਪਿੰਡ ਮੂਸਾ ਵਿਖੇ 30 ਸਾਲਾ ਕਿਸਾਨ ਚੇਤ ਸਿੰਘ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ (farmer committed suicide) ਲਈ ਹੈ। ਮ੍ਰਿਤਕ ਕਿਸਾਨ 6 ਕਨਾਲ ਜ਼ਮੀਨ ਦਾ ਮਾਲਕ ਸੀ ਅਤੇ 3 ਏਕੜ ਜ਼ਮੀਨ ਠੇਕੇ ਉੱਤੇ ਲੈ ਕੇ ਖੇਤੀ ਕਰਦਾ ਸੀ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਉੱਤੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

farmer committed suicide
ਕਰਜੇ ਤੋਂ ਪ੍ਰੇਸ਼ਾਨ ਪਿੰਡ ਮੂਸਾ ਦੇ ਕਿਸਾਨ ਨੇ ਕੀਤੀ ਖੁਦਕਸ਼ੀ

By

Published : Dec 13, 2022, 7:51 AM IST

ਕਰਜੇ ਤੋਂ ਪ੍ਰੇਸ਼ਾਨ ਪਿੰਡ ਮੂਸਾ ਦੇ ਕਿਸਾਨ ਨੇ ਕੀਤੀ ਖੁਦਕਸ਼ੀ

ਮਾਨਸਾ: ਪੰਜਾਬ ਵਿੱਚ ਪੰਜਾਬ ਵਿੱਚ ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਨਿੱਤ ਦਿਨ ਖ਼ੁਦਕੁਸ਼ੀਆਂ ਦੇ ਰਾਹ ਤੇ ਪਿਆ ਹੋਇਆ ਹੈ ਖੁਦਕੁਸ਼ੀਆਂ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਜ਼ਾ ਮਾਮਲਾ ਮਾਨਸਾ ਜਿਲ੍ਹੇ ਦੇ ਪਿੰਡ ਮੂਸਾ ਦਾ ਸਾਹਮਣੇ ਆਇਆ ਹੈ ਜਿੱਥੇ 30 ਸਾਲਾਂ ਕਿਸਾਨ ਸ਼ਿੰਦਾ ਸਿੰਘ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੇਤ ਵਿਚ ਖ਼ੁਦਕੁਸ਼ੀ (farmer committed suicide) ਕਰ ਲਈ ਹੈ।

ਇਹ ਵੀ ਪੜੋ:ਵਾਤਾਵਰਣ ਬਚਾਉਣ ਲਈ ਨੌਜਵਾਨਾਂ ਦਾ ਉਪਰਾਲਾ, 82 ਤਰ੍ਹਾਂ ਦੇ ਅਲੋਪ ਹੋ ਰਹੇ ਬੂਟਿਆਂ ਦੇ ਜੰਗਲ ਕੀਤੇ ਆਬਾਦ

ਪਰਿਵਾਰਕ ਮੈਂਬਰਾਂ ਅਤੇ ਕਸ਼ਾਰਕਤਾ ਮਾਨ ਨੇ ਕਿਹਾ ਕਿ ਕਿਸਾਨ ਸ਼ਿੰਦਾ ਸਿੰਘ 6 ਕਨਾਲ ਜ਼ਮੀਨ ਦਾ ਮਾਲਕ ਸੀ ਅਤੇ ਕਰੀਬ 3 ਏਕੜ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਕਿਸਾਨ ਦੀ ਫਸਲ ਬਰਬਾਦ ਹੋਣ ਕਾਰਨ ਘਰ ਦਾ ਬੋਝ ਵਧ ਗਿਆ ਅਤੇ ਕਿਸਾਨ ਪਰੇਸ਼ਾਨ ਰਹਿ ਰਿਹਾ ਸੀ ਜਿਸ ਦੇ ਚਲਦਿਆਂ ਕਿਸਾਨ ਵੱਲੋਂ ਆਪਣੇ ਖੇਤ ਵਿੱਚ ਹੀ ਖੁਦਕੁਸ਼ੀ ਕਰ ਲਈ ਉਨ੍ਹਾਂ ਦੇ ਪਰਿਵਾਰ ਨੂੰ ਮੁਆਵਜ਼ਾ ਦੇਵੇ ਅਤੇ ਉਸ ਦਾ ਕਰਜ਼ ਮਾਫ਼ ਕਰੇ।


ਉਧਰ ਪੁਲਿਸ ਨੇ ਜਾਂਚ ਅਧਿਕਾਰੀ ਨੇ ਦੱਸਿਆ ਕਿ 30 ਸਾਲਾ ਕਿਸਾਨ ਫੂਲਾ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜੋ:ਕਿਸਾਨਾਂ ਨੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਦਾ ਕੀਤਾ ਘਿਰਾਓ, ਕਿਹਾ- ਲੋੜ ਪਈ ਤਾਂ ਫਿਰ ਦਿੱਲੀ ਬਾਰਡਰ ’ਤੇ ਲਾਵਾਂਗੇ ਧਰਨਾ

ABOUT THE AUTHOR

...view details