ਮਾਨਸਾ:ਪੰਜਾਬ ਅੰਦਰ ਜਿੱਥੇ ਕਰਜ਼ੇ ਕਾਰਨ ਖ਼ੁਦਕੁਸ਼ੀਆਂ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਉੱਥੇ ਹੀ ਬੀਤੇ ਦਿਨ ਪਿੰਡ ਤਲਵੰਡੀ ਅਕਲੀਆ ਦੇ ਇੱਕ ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਆਮ ਆਦਮੀ ਪਾਰਟੀ ਨੇ ਪਿੰਡ ਪਹੁੰਚ ਕੇ ਪਰਿਵਾਰ ਨਾਲ ਜਿਥੇ ਦੁੱਖ ਦਾ ਪ੍ਰਗਟਾਵਾ ਕੀਤਾ, ਉੱਥੇ ਹੀ ਸਰਕਾਰ ਦੇ ਵਾਅਦਿਆਂ ਨੂੰ ਯਾਦ ਕਰਵਾਉਂਦੇ ਹੋਏ ਤਲਵੰਡੀ ਦੀ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਸਾਰੇ ਕੰਮਾਂ ਵਿੱਚ ਫੇਲ੍ਹ ਸਾਬਤ ਹੋਇਆ। ਉੱਥੇ ਹੀ ਕਿਸਾਨਾਂ ਨਾਲ ਕੀਤੇ ਜੋ ਵਾਅਦੇ ਪੂਰੀ ਤਰ੍ਹਾਂ ਖੋਖਲੇ ਸਾਬਤ ਹੋ ਗਏ ਹਨ ਕਿਉਂਕਿ ਬਲਵਿੰਦਰ ਸਿੰਘ ਜਿਸ ਕੋਲ ਸੱਤ ਏਕੜ ਜ਼ਮੀਨ ਸੀ ਉਸ ਵਿੱਚੋਂ ਪੰਜ ਏਕੜ ਵੇਚਣ ਤੋਂ ਬਾਅਦ ਵੀ ਕਰਜ਼ਾ ਸਿਰੋਂ ਨਾ ਲੱਥਿਆ ਜਿਸ ਕਾਰਨ ਇਕ ਕਿਸਾਨ ਹੋਰ ਕਰਜ਼ੇ ਦੀ ਭੇਂਟ ਚੜ੍ਹਿਆ, ਪਰ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਕਿਸਾਨਾਂ ਦੀ ਕਰਜ਼ਾ ਮੁਆਫੀ ਲਈ ਕੋਈ ਸੁਵਿਧਾ ਨਹੀਂ ਦਿੱਤੀ ਗਈ।
Farmer commits suicide: ਪੀੜਤ ਪਰਿਵਾਰ ਨਾਲ ਆਪ ਵਿਧਾਇਕਾ ਨੇ ਦੁਖ ਕੀਤਾ ਸਾਂਝਾ - ਕਰਜ਼ੇ ਤੋਂ ਪ੍ਰੇਸ਼ਾਨ
ਪਿੰਡ ਅਕਲੀਆ ਦੇ 48 ਸਾਲਾ ਬਲਵਿੰਦਰ ਸਿੰਘ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਸੀ। ਆਮ ਆਦਮੀ ਪਾਰਟੀ ਦੀ ਤਲਵੰਡੀ ਤੋਂ ਵਿਧਾਇਕਾ ਬਲਜਿੰਦਰ ਕੌਰ ਅਤੇ ਪਾਰਟੀ ਵਰਕਰਾਂ ਨੇ ਪਰਿਵਾਰ ਨਾਲ ਪਿੰਡ ਪਹੁੰਚ ਕੇ ਦੁੱਖ ਸਾਂਝਾ ਕੀਤਾ। ਜਿੱਥੇ ਉਨ੍ਹਾਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਪੰਜਾਬ ਸਰਕਾਰ ਉੱਤੇ ਸਵਾਲੀਆ ਚਿੰਨ੍ਹ ਖੜ੍ਹੇ ਕਰਦੇ ਹੋਏ ਸਰਕਾਰ ਦੇ ਵਾਅਦਿਆਂ ਨੂੰ ਖੋਖਲਾ ਦੱਸਿਆ।
ਉਨ੍ਹਾਂ ਕਿਹਾ ਕਿ ਅੱਜ ਉਹ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਾਊਸ ਵਿਚ ਕਰਜ਼ਾ ਮੁਕਤ ਪੰਜਾਬ ਕਿਹਾ ਜਾਂਦਾ ਹੈ ਉਸ ਦੀ ਅਸਲ ਸੱਚਾਈ ਇਹ ਹੈ ਕਿ ਇੱਕ ਸੌ ਹੋਰ ਕਰਜ਼ੇ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਗਿਆ। ਉਨ੍ਹਾਂ ਕਿਹਾ ਕਿ ਹੁਣ ਕੈਪਟਨ ਸਰਕਾਰ ਦੇ ਪੰਜ ਛੇ ਮਹੀਨੇ ਹੀ ਬਾਕੀ ਬਚੇ ਹਨ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਅੰਦਰ ਬਣੇਗੀ ਤਾਂ ਕਿਸਾਨਾਂ ਨਾਲ ਜੋ ਵਾਅਦੇ ਕੈਪਟਨ ਸਰਕਾਰ ਨੇ ਤਰ ਕੇ ਮੁੱਕਰੇ ਹਨ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਪੂਰਾ ਕਰੇਗੀ ਨਾਲ ਹੀ ਉਨ੍ਹਾਂ ਪਰਿਵਾਰ ਨੂੰ ਵਿੱਤੀ ਸਹਾਇਤਾ ਦੇਣ ਬਾਰੇ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਜੋ ਵੀ ਕੁਝ ਪਰਿਵਾਰ ਦੀ ਮਦਦ ਲਈ ਹੋਇਆ ਉਹ ਕੀਤਾ ਜਾਵੇਗਾ ਅਤੇ ਆਮ ਆਦਮੀ ਪਾਰਟੀ ਕਿਸਾਨ ਪਰਿਵਾਰ ਨਾਲ ਮੋਢੇ ਨਾਲ ਮੋਢਾ ਖੜੇਗੀ।
ਇਹ ਵੀ ਪੜੋ: Farmers Protest: ਕਿਸਾਨਾਂ ਨੇ ਭਜਾਏ ਮਾਸਕ ਵੰਡਣ ਆਏ BJP ਵਰਕਰ