ਮਾਨਸਾ: ਸਿੱਧੂ ਮੂਸੇਵਾਲਾ ਦਾ ਕਤਲ (Murder of Sidhu Moosewala) ਹੋਇਆ ਬੇਸ਼ੱਕ 6 ਮਹੀਨੇ ਤੋ ਵੱਧ ਸਮਾਂ ਹੋ ਗਿਆ ਹੈ, ਪਰ ਹਰ ਦਿਨ ਮੂਸੇਵਾਲਾ ਪਿੰਡ ਸਿੱਧੂ ਦੀ ਸਮਾਰਕ ਅਤੇ ਉਨ੍ਹਾਂ ਦੇ ਘਰ ਵੱਡੀ ਤਾਦਾਦ ਵਿੱਚ ਪ੍ਰਸ਼ੰਸਕ ਪਹੁੰਚਦੇ ਹਨ। ਜਿਸ ਜਗ੍ਹਾ ਉੱਤੇ ਸਿੱਧੂ ਮੂਸੇਵਾਲਾ ਦਾ ਸੰਸਕਾਰ ਹੋਇਆ ਸੀ ਉਸ ਜਗ੍ਹਾ ਹਰ ਸਮੇਂ ਮੇਲੇ ਵਰਗਾ ਮਾਹੌਲ ਬਣਿਆ ਰਹਿੰਦਾ ਅਤੇ ਹਰ ਕੋਈ ਸਿੱਧੂ ਮੂਸੇਵਾਲਾ ਦੀਆਂ ਫੋਟੋਆਂ ਅਤੇ ਟੀ ਸ਼ਰਟਾਂ (Musewala photos and t shirts) ਖਰੀਦ ਕੇ ਲੈ ਜਾਦਾਂ ਹੈ।
ਦੁਕਾਨਦਾਰਾਂ ਦੀ ਚੱਲ ਰਹੀ ਰੋਜੀ: ਮੂਸਾ ਪਿੰਡ ਵਿਖੇ ਸਿੱਧੂ ਮੂਸੇਵਾਲਾ ਦੇ ਸਮਾਰਕ ਨਜ਼ਦੀਕ ਦੁਕਾਨਾਂ ਸਜਾ ਕੇ ਬੈਠੇ ਦੁਕਾਨਦਾਰਾ ਦਾ ਸਿੱਧੂ ਦੀਆਂ ਫੋਟੋਆਂ ਵੇਚ ਕੇ ਰੋਜਗਾਰ ਚੱਲ ਰਿਹਾ ਹੈ। ਇਨ੍ਹਾਂ ਦੁਕਾਨਦਾਰਾ ਦਾ ਕਹਿਣਾ ਹੈ ਕਿ ਉਹ 6 ਮਹੀਨੇ ਤੋਂ ਇਸ ਜਗ੍ਹਾ ਉੱਤੇ ਦੁਕਾਨ ਲਗਾਕੇ ਬੈਠੇ ਹਨ ਅਤੇ ਹਰ ਦਿਨ ਵੱਡੀ ਤਾਦਾਦ ਵਿੱਚ ਦੇਸ਼ਾਂ ਵਿਦੇਸ਼ਾਂ ਤੋ ਸਿੱਧੂ ਦੇ ਪ੍ਰਸੰਸਕ (Sidhus fans arrive from all over the world) ਪਹੁੰਚਦੇ ਹਨ ਅਤੇ ਉਸਨੂੰ ਸਰਧਾ ਦੇ ਫੁੱਲ ਭੇਂਟ ਕਰਨ ਤੋ ਬਾਅਦ ਸਿੱਧੂ ਦੀਆਂ ਫੋਟੋਆਂ ਟੀ ਸਰਟਾ ਚਾਬੀਆ ਦੇ ਛੱਲੇ ਆਦਿ ਖਰੀਦ ਕੇ ਲੈ ਜਾਦੇ ਹਨ। ਉਨ੍ਹਾਂ ਕਿਹਾ ਕਿ ਜਿਸ ਵਸਤੂ ਉੱਤੇ ਸਿੱਧੂ ਦੀ ਫੋਟੋ ਲੱਗੀ ਹੁੰਦੀ ਹੈ ਸਿਰਫ ਉਹ ਵਸਤੂ ਹੀ ਲੋਕ ਖਰੀਦਦੇ ਹਨ
ਦੁਕਾਨਦਾਰਾਂ ਨੇ ਕਿਹਾ ਕਿ ਉਹ ਮੂਸਾ ਪਿੰਡ ਨਾਲ ਹੀ ਸਬੰਧ ਰੱਖਦੇ ਹਨ ਪਰ ਪਹਿਲਾਂ ਘਰ ਵਿੱਚ ਵਿਹਲੇ ਬੈਠੇ ਸੀ ਪਰ ਜਦੋਂ ਸਿੱਧੂ ਦਾ ਕਤਲ ਹੋ ਗਿਆ ਪਿੰਡ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ। ਜਿਸਦਾ ਉਨ੍ਹਾ ਨੂੰ ਵੀ ਦੁੱਖ ਹੈ ਪਰ ਅੱਜ ਸਿੱਧੂ ਮੂਸੇਵਾਲਾ ਦੀ ਲੋਕ ਪ੍ਰਿਅਤਾ ਇੰਨੀ ਵੱਧ ਗਈ ਹੈ ਕਿ ਸਿੱਧੂ ਮੂਸੇਵਾਲਾ ਦੀ ਜਿਸ ਵਸਤੂ ਉੱਤੇ ਫੋਟੋ ਲਗਾ ਦਿੰਦੇ ਹਾਂ ਝੱਟ ਵਿਕ ਜਾਂਦੀ ਹੈ।