ਮਾਨਸਾ: ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਨੂੰ ਲੈਕੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ। ਜੋ ਜ਼ਮੀਨੀ ਸਚਾਈ ਤੋਂ ਕਿੱਤੇ ਦੂਰ ਹੁੰਦੇ ਹਨ। ਪੰਜਾਬ ਅੰਦਰ ਕੈਂਸਰ ਤੋਂ ਅੱਜ ਵੀ ਕਈ ਪਰਿਵਾਰ ਪੀੜਤ ਹਨ। ਜੇਕਰ ਗੱਲ ਮਾਨਸਾ ਜ਼ਿਲ੍ਹੇ ਦੀ ਕਰੀਏ ਤਾਂ ਕੈਂਸਰ ਦਾ ਪ੍ਰਕੋਪ ਮਾਨਸਾ ਦੇ ਪਿੰਡਾਂ ਵਿੱਚ ਲਗਾਤਾਰ ਵੱਧ ਦਾ ਜਾ ਰਿਹਾ ਹੈ। ਜ਼ਿਲ੍ਹੇ ਦੇ ਪਿੰਡ ਰਾਮਪੁਰ ਮੰਡੇਰ ਦਾ ਇੱਕ ਪਰਿਵਾਰ ਕੈਂਸਰ ਦੀ ਬਿਮਾਰੀ ਕਰਕੇ ਅੱਜ ਰੋਟੀ ਤੋਂ ਵੀ ਮੁਹਤਾਜ਼ ਹੋ ਗਿਆ ਹੈ। ਕੈਂਸਰ ਕਾਰਨ ਪਰਿਵਾਰ ਦੇ ਆਗੂ ਦੀ ਮੌਤ ਹੋਣ ਕਰਕੇ ਪਰਿਵਾਰ ਦੀ ਹਾਲਾਤ ਤਰਸ ਯੋਗ ਬਣ ਗਈ ਹੈ।
ਗਿਆਨ ਸਿੰਘ ਦੀ ਮੌਤ ਤੋਂ ਬਾਅਦ ਵੀ ਪਰਿਵਾਰ ‘ਤੇ ਮੁਸੀਬਤਾ ਦਾ ਦੌਰ ਜਾਰੀ ਰਿਹਾ। ਗਿਆਨ ਸਿੰਘ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਨੂੰ ਲਕਵੇ ਦੀ ਬਿਮਾਰੀ ਹੋ ਗਈ। ਜਿਸ ਤੋਂ ਬਾਅਦ ਪੀੜਤ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੇ ਪੁੱਤਰ ‘ਤੇ ਆ ਗਈ।
ਬਿਮਾਰੀਆਂ ਨਾਲ ਘਿਰੇ ਇਹ ਪਰਿਵਾਰ ਪੰਜਾਬ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਗਿਆਨ ਸਿੰਘ ਦਾ ਪੀੜਤ ਪਰਿਵਾਰ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਲਾਜ਼ ਕਰਵਾਇਆ ਸੀ। ਪਰ ਉਹ ਗਿਆਨ ਸਿੰਘ ਨੂੰ ਬਚਾਅ ਨਹੀਂ ਸਕੇ।
ਪਿੰਡ ਵਾਸੀਆ ਦਾ ਕਹਿਣਾ ਹੈ ਕਿ ਗਿਆਨ ਸਿੰਘ ਦੀ ਮੌਤ ਪਿੱਛੋਂ ਪਰਿਵਾਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਹਨ। ਕਿਉਂਕਿ ਗਿਆਨ ਸਿੰਘ ਦੀ ਪਤਨੀ ਅਮਨਦੀਪ ਨੂੰ ਵੀ ਕੁਝ ਮਹੀਨੇ ਪਹਿਲਾਂ ਲਕਵੇ ਦੀ ਬੀਮਾਰੀ ਹੋ ਗਈ। ਜਿਸ ਕਾਰਨ ਉਹ ਘਰ ਦਾ ਕੋਈ ਵੀ ਕੰਮ ਕਰਨ ਦੇ ਸਮਰੱਥ ਨਹੀਂ ਹੈ।