ਮਾਨਸਾ: ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਦਾ ਪਿਛਲੇ ਦਿਨ੍ਹਾਂ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਅੰਤਿਮ ਅਰਦਾਸ ਅੱਠ ਜੂਨ ਨੂੰ ਮਾਨਸਾ ਦੀ ਅਨਾਜ ਮੰਡੀ ਵਿੱਚ ਹੋਵੇਗੀ। ਇਸ ਮੌਕੇ ਸਰਦਾਰੀਆਂ ਟਰੱਸਟ ਸਿੱਧੂ ਮੂਸੇ ਵਾਲੇ ਦੇ ਪਿਤਾ ਨੂੰ ਅਪੀਲ ਕਰਕੇ ਲੋਕਾਂ ਨੂੰ ਅਪੀਲ ਕਰਵਾਈ ਗਈ ਹੈ ਕਿ ਅੰਤਿਮ ਅਰਦਾਸ ਵਾਲੇ ਦਿਨ ਹਰ ਵਿਅਕਤੀ ਆਪਣੇ ਸਿਰ ’ਤੇ ਦਸਤਾਰ ਸਜਾ ਕੇ ਆਵੇ ਕਿਉਂਕਿ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਖ਼ੁਦ ਦਸਤਾਰ ਬੰਨ੍ਹਦਾ ਸੀ ਅਤੇ ਦਸਤਾਰ ਨੂੰ ਵਿਦੇਸ਼ਾਂ ਤੱਕ ਲੈ ਕੇ ਗਿਆ ਸੀ।
ਉਨ੍ਹਾਂ ਕਿਹਾ ਕਿ ਇਸ ਦਿਨ ਸਰਦਾਰੀਆਂ ਟਰੱਸਟ ਵੱਲੋਂ ਕੈਂਪ ਵੀ ਲਗਾਇਆ ਜਾਵੇਗਾ ਜਿੰਨ੍ਹਾਂ ਨੌਜਵਾਨਾਂ ਦੇ ਸਿਰਾਂ ’ਤੇ ਦਸਤਾਰ ਨਹੀਂ ਹੋਵੇਗੀ ਉਨ੍ਹਾਂ ਨੂੰ ਦਸਤਾਰ ਸਜਾਈ ਜਾਵੇਗੀ। ਇਸ ਮੌਕੇ ਸਰਦਾਰੀਆਂ ਟਰੱਸਟ ਦੇ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਵੱਲੋਂ ਦਸਤਾਰ ਅਤੇ ਕੇਸਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਇਆ ਹੈ।