ਮਾਨਸਾ: ਪਿੰਡਾਂ ਵਿੱਚ ਚੱਲ ਰਹੇ ਪੰਜਾਬ ਸਰਕਾਰ ਦੇ ਕੰਮਾਂ ਦੀ ਸਹੀ ਰਿਪੋਰਟ ਸਰਕਾਰ ਨੂੰ ਭੇਜਣ ਦੇ ਲਈ ਕਾਂਗਰਸ ਸਰਕਾਰ ਵੱਲੋ ਸਾਬਕਾ ਸੈਨਿਕਾਂ ਨੂੰ ਜੀਓਜੀ ਨਿਯੁਕਤ (Ex servicemen appointed GOG) ਕੀਤਾ ਗਿਆ ਸੀ, ਪਰ ਆਪ ਸਰਕਾਰ ਵੱਲੋਂ ਜੀਓਜੀ ਸਕੀਮ ਨੂੰ ਰੱਦ (GOG scheme canceled by AAP government) ਕਰ ਦਿੱਤਾ ਗਿਆ ਹੈ।
ਰੋਸ ਜ਼ਾਹਿਰ: ਵਿਰੋਧ ਵਿੱਚ ਮਾਨਸਾ ਵਿਖੇ ਜਿਲ੍ਹੇ ਦੇ ਸਮੂਹ ਸਾਬਕਾ ਸੈਨਿਕਾਂ ਨੇ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਜਾਹਰ ਕਰਦੇ ਹੋਏ ਕਾਲੇ ਝੰਡੇ ਅਤੇ ਸਿਰਾਂ ਉੱਤੇ ਕਾਲੀਆਂ ਪੱਟੀਆ ਬੰਨ ਮਾਨਸਾ ਕੈਂਚੀਆ ਤੋਂ ਜ਼ਿਲ੍ਹਾ ਕੰਪਲੈਕਸ ਤੱਕ ਮੋਟਰਸਾਈਕਲ ਰੈਲੀ ( Rally from Mansa Kanchia to District Complex) ਕੱਢੀ ਗਈ।
ਸਾਬਕਾ ਫੌਜੀਆਂ ਨੇ ਪੰਜਾਬ ਸਰਕਾਰ ਖਿਲਾਫ਼ ਕੱਢੀ ਮੋਟਰਸਾਈਕਲ ਰੈਲੀ, ਕਿਹਾ ਸਰਕਾਰ ਨੇ ਫੌਜੀਆਂ ਦੇ ਸਨਾਮਨ ਨੂੰ ਪਹੁੰਚਾਈ ਠੇਸ ਇਹ ਵੀ ਪੜ੍ਹੋ:ਡੇਰਾ ਪ੍ਰੇਮੀ ਕਤਲ ਮਾਮਲੇ ਵਿੱਚ ਤਿੰਨ ਹੋਰ ਗ੍ਰਿਫ਼ਤਾਰ
ਫੌਜੀਆਂ ਦਾ ਸਨਮਾਨ: ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸਾਬਕਾ ਸੈਨਿਕਾਂ ਦਾ ਮਾਨ ਸਨਮਾਨ ਬਹਾਲ ਰੱਖਣ ਦੇ ਲਈ ਉਨ੍ਹਾ ਨੂੰ ਜੀਓਜੀ ਨਿਯੁਕਤ ਕੀਤਾ ਸੀ ਜਿਸ ਤਹਿਤ ਉਨ੍ਹਾਂ ਨੂੰ ਮਾਣ ਭੱਤਾ ਵੀ ਦਿੱਤਾ ਜਾਦਾਂ ਸੀ, ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਓਜੀ ਨੂੰ ਹਟਾਕੇ ਸਾਬਕਾ ਸੈਨਿਕਾਂ ਦੇ ਮਾਨ ਸਨਮਾਨ ਨੂੰ ਠੇਸ (removing the GOG the honor of the soldiers ) ਪਹੁੰਚਾਈ ਹੈ ਜਿਸ ਕਾਰਨ ਮਾਨ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਜੀਓਜੀ ਸਕੀਮ ਬਹਾਲ ਨਾ ਕੀਤੀ ਗਈ ਤਾਂ ਸਾਬਕਾ ਸੈਨਿਕ ਸਰਕਾਰ ਦੇ ਖਿਲਾਫ਼ ਤਿੱਖਾ ਸੰਘਰਸ਼ ਕਰਨ ਦੇ ਲਈ ਮਜਬੂਰ ਹੋਣਗੇ।