ਮਾਨਸਾ: ਰਮਜਾਨ ਦਾ ਮਹੀਨਾ ਚੱਲ ਰਿਹਾ ਹੈ ਅਤੇ ਮੁਸਲਮਾਨ ਭਾਈਚਾਰੇ ਦੇ ਮੁਸਲਿਮ ਧਰਮ ਅਨੁਸਾਰ ਰੋਜ਼ੇ ਚੱਲ ਰਹੇ ਹਨ। ਉਥੇ ਹੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਦਿਆਂ ਮਾਨਸਾ ਦੇ ਗੁਰਦੁਵਾਰਾ ਸਿੰਘ ਸਭਾ ਵਿਖੇ ਸਿੱਖ ਸੰਗਤਾਂ ਵੱਲੋਂ ਮੁਸਲਮਾਨ ਭਰਾਵਾਂ ਦੇ ਰੋਜ਼ੇ ਖੁਲਵਾਏ ਗਏ ਤੇ ਸਿੱਖ ਸੰਗਤਾਂ ਵੱਲੋਂ ਆਪਣੇ ਹੱਥੀ ਮੁਸਲਮਾਨ ਭਰਾਵਾਂ ਨੂੰ ਫਲ ਖੁਆਏ ਗਏ। ਇਸ ਮੌਕੇ ਐਡਵੋਕੇਟ ਬਲਵੰਤ ਸਿੰਘ ਭਾਟੀਆ ਅਤੇ ਗੁਰੂਘਰ ਪ੍ਰਬੰਧਕ ਕਮੇਟੀ ਪ੍ਰਧਾਨ ਰਘਵੀਰ ਸਿੰਘ ਨੇ ਦੱਸਿਆ ਕਿ ਮੁਸਲਮਾਨ ਭਰਾਵਾਂ ਦੇ ਰੋਜ਼ੇ ਖੁਲਵਾਕੇ ਰਮਜਾਨ ਮਹੀਨੇ ਦੀ ਵਧਾਈ ਦਿੱਤੀ ਹੈ ਜਿਸ ਤੋਂ ਬਹੁਤ ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।
ਭੇਦਭਾਵ ਦਾ ਖਾਤਮਾ, ਸਿੱਖ ਸੰਗਤਾਂ ਨੇ ਮੁਸਲਮਾਨ ਭਰਾਵਾਂ ਦੇ ਗੁਰੂਘਰ ’ਚ ਖੁੱਲ੍ਹਵਾਏ ਰੋਜ਼ੇ - ਗੁਰਦੁਵਾਰਾ ਸਿੰਘ ਸਭਾ
ਮਾਨਸਾ ਦੇ ਗੁਰਦੁਵਾਰਾ ਸਿੰਘ ਸਭਾ ਵਿਖੇ ਸਿੱਖ ਸੰਗਤਾਂ ਵੱਲੋਂ ਮੁਸਲਮਾਨ ਭਰਾਵਾਂ ਦੇ ਰੋਜ਼ੇ ਖੁਲਵਾਏ ਗਏ। ਇਸ ਵਾਰ 14 ਅਪ੍ਰੈਲ ਤੋਂ ਰੋਜ਼ੇ ਸ਼ੁਰੂ ਹੋਏ ਸਨ ਜੋ 13 ਮਈ ਤੱਕ ਰੱਖੇ ਜਾ ਰਹੇ ਹਨ।
ਭੇਦਭਾਵ ਦਾ ਖਾਤਮਾ, ਸਿੱਖ ਸੰਗਤਾਂ ਨੇ ਮੁਸਲਮਾਨ ਭਰਾਵਾਂ ਦੇ ਗੁਰੂਘਰ ’ਚ ਖੁਲ੍ਹਵਾਏ ਰੋਜ਼ੇ
ਇਹ ਵੀ ਪੜੋ: ਮੁਕੰਮਲ ਲੌਕਡਾਊਨ ਲਗਾਉਣ ਲਈ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਉਥੇ ਹੀ ਮੁਸਲਿਮ ਆਗੂ ਹੰਸਰਾਜ ਮੋਫਰ ਨੇ ਦੱਸਿਆ ਕਿ ਮੁਸਲਿਮ ਧਰਮ ’ਚ ਰਮਜਾਨ ਮਹੀਨਾ ਖਾਸ ਹੈ। ਇਸ ਮਹੀਨੇ ਇੱਕ ਮਹੀਨਾ ਰੋਜ਼ੇ ਰੱਖੇ ਜਾਂਦੇ ਹਨ ਇਸ ਵਾਰ 14 ਅਪ੍ਰੈਲ ਤੋਂ ਰੋਜ਼ੇ ਸ਼ੁਰੂ ਹੋਏ ਸਨ ਜੋ 13 ਮਈ ਤੱਕ ਰੱਖੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਦੀ ਮਨਸ਼ਾ ਨਾਲ ਸਿੱਖ ਭਰਾਵਾਂ ਵੱਲੋਂ ਕੀਤੇ ਉਪਰਾਲੇ ਕਾਰਨ ਮੁਸਲਮਾਨ ਭਾਈਚਾਰੇ ਨੂੰ ਬਹੁਤ ਖੁਸ਼ੀ ਹੋਈ ਹੈ।
ਇਹ ਵੀ ਪੜੋ: ਲੋਪੋਕੇ ਪੁਲਿਸ ਨੇ ਅਫ਼ੀਮ ਸਣੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ, ਦੂਜਾ ਫਰਾਰ