ਪੰਜਾਬ

punjab

ETV Bharat / state

ਚੋਣ ਵਾਅਦੇ ਜਾਂ ਜੁਮਲੇ: ਮਾਨਸਾ ਦੇ ਵਾਰਡ 15 ਦੇ ਲੋਕ ਕਰ ਰਹੇ ਨਰਕ ਵਾਲੀ ਜ਼ਿੰਦਗੀ ਬਤੀਤ - municipal elections mansa 2021

5 ਤੇ 27 ਵਾਰਡ ਦੀ ਸਾਂਝੀ ਗਲੀ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਇੱਥੇ ਸੀਵਰੇਜ ਦੇ ਗੰਦੇ ਪਾਣੀ ਨਾਲ ਇਹ ਗਲੀ ਭਰੀ ਹੋਈ ਹੈ। ਪਰ ਕੋਈ ਵੀ ਇਸ ਸਮੱਸਿਆ ਦਾ ਹੱਲ ਕਰਨ ਦੇ ਲਈ ਨਹੀਂ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਤਾਂ ਉਮੀਦਵਾਰ ਵਿਕਾਸ ਕਰਨ ਦੇ ਦਾਅਵੇ ਕਰਦੇ ਹਨ ਪਰ ਚੋਣਾਂ ਜਿੱਤਣ ਤੋਂ ਬਾਅਦ ਕੋਈ ਵੀ ਨਹੀਂ ਪਹੁੰਚਦਾ ਉਨ੍ਹਾਂ ਪ੍ਰਸ਼ਾਸਨ ਤੋਂ ਜਲਦ ਹੀ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ

ਚੋਣ ਵਾਅਦੇ ਜਾਂ ਜੁਮਲੇ: ਮਾਨਸਾ ਦੇ ਵਾਰਡ 15 ਦੇ ਲੋਕ ਕਰ ਰਹੇ ਨਰਕ ਵਾਲੀ ਜ਼ਿੰਦਗੀ ਬਤੀਤ
ਚੋਣ ਵਾਅਦੇ ਜਾਂ ਜੁਮਲੇ: ਮਾਨਸਾ ਦੇ ਵਾਰਡ 15 ਦੇ ਲੋਕ ਕਰ ਰਹੇ ਨਰਕ ਵਾਲੀ ਜ਼ਿੰਦਗੀ ਬਤੀਤ

By

Published : Feb 3, 2021, 7:10 AM IST

Updated : Feb 3, 2021, 9:32 AM IST

ਮਾਨਸਾ: ਨਗਰ ਕੌਂਸਲ ਦੀਆਂ ਪੰਜਾਬ ਭਰ ਵਿੱਚ 14 ਫਰਵਰੀ ਨੂੰ ਚੋਣਾਂ ਹੋ ਰਹੀਆਂ ਹਨ ਤੇ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਨੇ ਵੀ ਵੋਟਰਾਂ ਦੇ ਨਾਲ ਵਿਕਾਸ ਕਰਨ ਦੇ ਵਾਅਦੇ ਕੀਤੇ ਜਾ ਰਹੇ ਹਨ। ਚੋਣਾਂ ਜਿੱਤਣ ਤੋਂ ਬਾਅਦ ਵਾਅਦੇ ਜੁਮਲੇ ਮਾਤਰ ਰਹਿ ਜਾਂਦੇ ਹਨ। ਇਹ ਤੁਹਾਨੂੰ ਤਸਵੀਰ ਸਥਾਨਕ ਸ਼ਹਿਰ ਦੇ ਵਾਰਡ ਨੰਬਰ 15 ਤੇ 27 ਦੀ ਸਾਂਝੀ ਗਲੀ ਦੀ ਦਿਖਾ ਰਹੇ ਹਾਂ, ਜਿੱਥੇ ਸੀਵਰੇਜ ਦੇ ਓਵਰਫਲੋਅ ਪਾਣੀ ਨਾਲ ਕਈ ਦਿਨਾਂ ਤੋਂ ਇਹ ਗਲੀ ਭਰੀ ਹੋਈ ਹੈ ਅਤੇ ਲੋਕ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਹਨ।

ਵਾਰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਕੌਂਸਲਰਾਂ ਕੋਲ ਵੀ ਸਮੱਸਿਆ ਲੈ ਕੇ ਜਾਂਦੇ ਹਨ ਪਰ ਉਨ੍ਹਾਂ ਦੀ ਇਸ ਗ਼ਰੀਬ ਬਸਤੀ ਦੀ ਗਲੀ ਦਾ ਕੋਈ ਵੀ ਹੱਲ ਨਹੀਂ ਹੁੰਦਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਹੀ ਇਸ ਗਲੀ ਦਾ ਸੁਧਾਰ ਕੀਤਾ ਜਾਵੇ ਤਾਂ ਕਿ ਉਹ ਬੀਮਾਰੀਆਂ ਤੋਂ ਬਚ ਸਕਣ।

ਚੋਣ ਵਾਅਦੇ ਜਾਂ ਜੁਮਲੇ: ਮਾਨਸਾ ਦੇ ਵਾਰਡ 15 ਦੇ ਲੋਕ ਕਰ ਰਹੇ ਨਰਕ ਵਾਲੀ ਜ਼ਿੰਦਗੀ ਬਤੀਤ

ਆਂਗਣਵਾੜੀ ਸਕੂਲ ਵਿੱਚ ਬੱਚੇ ਆਉਣ ਤੋਂ ਕਤਰਾਉਂਦੇ

ਆਂਗਣਵਾੜੀ ਵਰਕਰ ਅਵਿਨਾਸ਼ ਕੌਰ ਨੇ ਦੱਸਿਆ ਕਿ ਇਹ 15 ਤੇ 27 ਵਾਰਡ ਦੀ ਸਾਂਝੀ ਗਲੀ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਇੱਥੇ ਸੀਵਰੇਜ ਦੇ ਗੰਦੇ ਪਾਣੀ ਨਾਲ ਇਹ ਗਲੀ ਭਰੀ ਹੋਈ ਹੈ। ਪਰ ਕੋਈ ਵੀ ਇਸ ਸਮੱਸਿਆ ਦਾ ਹੱਲ ਕਰਨ ਦੇ ਲਈ ਨਹੀਂ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ ਉਹ ਆਂਗਣਵਾੜੀ ਸੈਂਟਰ ਵੀ ਚਲਾਉਂਦੇ ਹਨ ਅਤੇ ਸ਼ਾਮ ਵੇਲੇ ਗ਼ਰੀਬ ਬਸਤੀ ਦੇ ਬੱਚਿਆਂ ਦਾ ਸਕੂਲ ਵੀ ਲੱਗਦਾ ਹੈ ਜਿੱਥੇ ਕਿ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ

ਪ੍ਰਸ਼ਾਸਨ ਤੋਂ ਜਲਦ ਹੀ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ

ਵਾਰਡ ਵਾਸੀ ਪਾਸੋਂ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਗਲੀ ਦਾ ਬਹੁਤ ਹੀ ਬੁਰਾ ਹਾਲ ਹੈ ਅਤੇ ਉਹ ਆਪਣੇ ਘਰਾਂ ਤੋਂ ਬਾਹਰ ਵੀ ਨਹੀਂ ਆ ਰਹੇ ਤੇ ਬੱਚਿਆਂ ਨੂੰ ਸਕੂਲ ਜਾਣ ਸਮੇਂ ਵੀ ਇਸ ਗੰਦੇ ਪਾਣੀ ਵਿੱਚੋਂ ਗੁਜ਼ਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਭੈਣ ਦੀ ਮੌਤ ਹੋ ਗਈ ਸੀ ਅਤੇ ਰਿਸ਼ਤੇਦਾਰ ਵੀ ਇਸ ਗੰਦੇ ਪਾਣੀ ਦੇ ਵਿਚਦੀ ਨਾ ਆਉਣ ਕਾਰਨ ਬਾਹਰੋਂ ਹੀ ਵਾਪਸ ਚੱਲੇ ਗਏ ਅਤੇ ਉਹ ਘਰ ਦਾ ਦੁੱਖ ਸਾਂਝਾ ਕਰਨ ਦੇ ਲਈ ਵੀ ਨਹੀਂ ਪਹੁੰਚ ਸਕੇ। ਇੱਕ ਵਾਰਡ ਵਾਸੀ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਪ੍ਰੈਗਨੈਂਟ ਹੈ ਅਤੇ ਡਿਲੀਵਰੀ ਹੋਣ ਵਾਲੀ ਹੈ ਪਰ ਇਸ ਪਾਣੀ ਦੀ ਸਮੱਸਿਆ ਕਾਰਨ ਉਹ ਘਰ ਤੋਂ ਬਾਹਰ ਨਹੀਂ ਜਾ ਸਕਦੇ ਉਨ੍ਹਾਂ ਪ੍ਰਸ਼ਾਸਨ ਤੋਂ ਜਲਦ ਹੀ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ

ਵਾਰਡ ਵਾਸੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਗਲੀ ਦੀ ਹਾਲਤ ਸੁਧਾਰਨ ਦੇ ਲਈ ਕੋਈ ਵੀ ਪਹਿਲ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਤਾਂ ਉਮੀਦਵਾਰ ਵਿਕਾਸ ਕਰਨ ਦੇ ਦਾਅਵੇ ਕਰਦੇ ਹਨ ਪਰ ਚੋਣਾਂ ਜਿੱਤਣ ਤੋਂ ਬਾਅਦ ਕੋਈ ਵੀ ਨਹੀਂ ਪਹੁੰਚਦਾ ਉਨ੍ਹਾਂ ਪ੍ਰਸ਼ਾਸਨ ਤੋਂ ਜਲਦ ਹੀ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ

Last Updated : Feb 3, 2021, 9:32 AM IST

ABOUT THE AUTHOR

...view details