ਪੰਜਾਬ

punjab

ETV Bharat / state

ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਿਸਾਨ ਨੇ ਵਾਹੀ 4 ਏਕੜ ਨਰਮੇ ਦੀ ਫ਼ਸਲ - Pink beetle and mealybug attack on cotton

ਗੁਲਾਬੀ ਸੁੰਡੀ ਦੇ ਹਮਲੇ ਕਾਰਨ ਮਾਨਸਾ ਜ਼ਿਲ੍ਹੇ ਦੇ ਪਿੰਡ ਝੇਰਿਆਂਵਾਲੀ (Jherianwali village in Mansa district) ਵਿੱਚ ਕਿਸਾਨ ਵੱਲੋਂ ਚਾਰ ਏਕੜ ਨਰਮੇ ਦੀ ਫਸਲ ਨੂੰ ਵਾਹ ਦਿੱਤਾ ਗਿਆ ਹੈ। ਕਿਸਾਨ ਨੇ ਦੱਸਿਆ ਕਿ ਇਸ ਦਾ ਕੋਈ ਹੱਲ ਹੁਣ ਨਾ ਕਰਨ ਮਜਬੂਰੀ ਵੱਸ ਨਰਮਾ ਵਾਹੇ ਜਾ ਰਿਹਾ ਹੈ।

ਗੁਲਾਬੀ ਸੁੰਢੀ ਤੇ ਮਿਲੀਬੱਗ ਦਾ ਨਰਮੇ ‘ਤੇ ਹਮਲਾ, ਕਿਸਾਨ ਨੇ ਵਾਹੀ 4 ਏਕੜ ਨਰਮੇ ਦੀ ਫ਼ਸਲ
ਗੁਲਾਬੀ ਸੁੰਢੀ ਤੇ ਮਿਲੀਬੱਗ ਦਾ ਨਰਮੇ ‘ਤੇ ਹਮਲਾ, ਕਿਸਾਨ ਨੇ ਵਾਹੀ 4 ਏਕੜ ਨਰਮੇ ਦੀ ਫ਼ਸਲ

By

Published : Jul 12, 2022, 12:43 PM IST

ਮਾਨਸਾ: ਜ਼ਿਲ੍ਹੇ ਦੇ ਵਿੱਚ ਇਸ ਵਾਰ ਫਿਰ ਨਰਮੇ ਦੀ ਫਸਲ (Cotton crop) ‘ਤੇ ਗੁਲਾਬੀ ਸੁੰਡੀ ਮਿਲੀਬੱਗ ਅਤੇ ਸਫੇਦ ਮੱਖੀ ਦਾ ਅਟੈਕ ਹੋ ਗਿਆ ਹੈ। ਜਿਸ ਕਾਰਨ ਕਿਸਾਨਾਂ ਵੱਲੋਂ ਆਪਣੇ ਨਰਮੇ ਦੀ ਫਸਲ ਵਾਹੁਣੀ ਸ਼ੁਰੂ ਕਰ ਦਿੱਤੀ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਝੇਰਿਆਂਵਾਲੀ (Jherianwali village in Mansa district) ਵਿੱਚ ਕਿਸਾਨ ਵੱਲੋਂ ਚਾਰ ਏਕੜ ਨਰਮੇ ਦੀ ਫਸਲ ਨੂੰ ਵਾਹ ਦਿੱਤਾ ਗਿਆ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਸਾਨ ਨੇ ਦੱਸਿਆ ਕਿ ਇਸ ਦਾ ਕੋਈ ਹੱਲ ਹੁਣ ਨਾ ਕਰਨ ਮਜਬੂਰੀ ਵੱਸ ਨਰਮਾ ਵਾਹੇ ਜਾ ਰਿਹਾ ਹੈ।

ਪੀੜਤ ਕਿਸਾਨ ਜਗਦੀਸ਼ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਠੇਕੇ ‘ਤੇ ਲੈ ਕੇ ਜ਼ਮੀਨ ਨਰਮੇ ਦੀ ਬਿਜਾਈ ਕੀਤੀ ਗਈ ਸੀ ਅਤੇ ਅੱਜ ਚਾਰ ਏਕੜ ਨਰਮੇ ਦੀ ਫਸਲ ਵਾਹ ਦਿੱਤੀ ਹੈ, ਕਿਉਂਕਿ ਇਸ ਉੱਪਰ ਗੁਲਾਬੀ ਸੁੰਡੀ ਸਫੈਦ ਮੱਖੀ ਤੇ ਮਿਲੀਬੱਗ ਦਾ ਹਮਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Government of Punjab) ਵੱਲੋਂ ਵੀ ਅਤੇ ਖੇਤੀਬਾੜੀ ਵਿਭਾਗ (Department of Agriculture) ਵੱਲੋਂ ਵੀ ਕੋਈ ਹੱਲ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਮਜਬੂਰੀ ਵੱਸ ਉਨ੍ਹਾਂ ਨੂੰ ਆਪਣੀ ਫਸਲ ਵਾਉਣੀ ਪੈ ਰਹੀ ਹੈ।

ਗੁਲਾਬੀ ਸੁੰਢੀ ਤੇ ਮਿਲੀਬੱਗ ਦਾ ਨਰਮੇ ‘ਤੇ ਹਮਲਾ, ਕਿਸਾਨ ਨੇ ਵਾਹੀ 4 ਏਕੜ ਨਰਮੇ ਦੀ ਫ਼ਸਲ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਜਦੋਂ ਵਿਰੋਧੀ ਧਿਰ ਵਿੱਚ ਹੁੰਦੇ ਸਨ, ਤਾਂ ਉਦੋਂ ਉਹ ਉਸ ਸਮੇਂ ਦੀ ਕਾਂਗਰਸ ਸਰਕਾਰ ਨੂੰ ਕਹਿੰਦੇ ਸਨ ਕਿ ਜਿਨ੍ਹਾਂ ਕਿਸਾਨਾਂ ਦਾ ਨਰਮ ਖ਼ਰਾਬ ਹੋਇਆ ਹੈ, ਸਰਕਾਰ ਉਨ੍ਹਾਂ ਨੂੰ ਮੁਆਵਜ਼ਾ ਦੇਵੇ, ਪਰ ਜਦੋਂ ਅੱਜ ਉਹ ਆਪ ਮੁੱਖ ਮੰਤਰੀ ਹਨ ਤਾਂ ਹੁਣ ਉਹ ਖੁਦ ਇਸ ਦਾ ਮੁਆਵਾਜ਼ਾ ਦੇਣ। ਇਸ ਮੌਕੇ ਪੀੜਤ ਕਿਸਾਨ ਨੇ ਕਿਹਾ ਕਿ ਨਰਮਾਂ ਖ਼ਰਾਬ ਹੋਣ ਦਾ ਮੁੱਖ ਕਾਰਨ ਨਕਲੀ ਬੀਜ ਅਤੇ ਨਕਲੀ ਕੀਟ ਨਸ਼ਕ ਦਵਾਈਆਂ ਹਨ।

ਉੱਧਰ ਦੂਜੇ ਪਾਸੇ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ (Government of Punjab) ਤੁਰੰਤ ਇਸ ਦਾ ਮੁਆਵਜ਼ਾ ਦੇਵੇ ਅਤੇ ਖੇਤਾਂ ਵਿੱਚ ਖੜ੍ਹੀ ਨਰਮੇ ਦੀ ਫਸਲ ਦਾ ਹੱਲ ਕਰੇ, ਤਾਂ ਕਿ ਦੂਸਰੀ ਫਸਲ ਖ਼ਰਾਬ ਨਾ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਵੀਰਵਾਰ ਦੇ ਦਿਨ ਕਿਸਾਨਾਂ ਵੱਲੋਂ ਜ਼ਿਲ੍ਹਾ ਖੇਤੀਬਾੜੀ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਪਿੰਡ ਦਾ ਨਾਂ ਡੰਗਰ ਖੇੜਾ...ਪਰ ਹਰ ਤੀਜੇ ਘਰ ਚੋਂ ਇਕ ਸਰਕਾਰੀ ਅਧਿਆਪਕ

ABOUT THE AUTHOR

...view details