ਮਾਨਸਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਪੀਲ ਤੋਂ ਬਾਅਦ ਪੰਜਾਬ (Punjab) ਦੇ ਵਿੱਚ ਕਿਸਾਨਾਂ ਵੱਲੋਂ ਮੂੰਗੀ ਦੀ ਬਿਜਾਈ ਕੀਤੀ ਗਈ ਸੀ, ਪਰ ਹੁਣ ਕਿਸਾਨ ਆਪਣੀ ਮੂੰਗੀ ਦੀ ਫਸਲ ਨੂੰ ਵੇਚਣ ਦੇ ਲਈ ਵੀ ਸੜਕਾਂ ‘ਤੇ ਧਰਨੇ ਦੇਣ ਦੇ ਲਈ ਮਜ਼ਬੂਰ ਹੋ ਗਏ ਹਨ, ਪਿਛਲੇ ਚਾਰ ਦਿਨਾਂ ਤੋਂ ਮਾਨਸਾ ਦੀ ਅਨਾਜ ਮੰਡੀ ਵਿੱਚ ਖੱਜਲ-ਖੁਆਰ ਹੋ ਰਹੇ ਕਾਸ਼ਤਕਾਰਾਂ ਨੇ ਮਾਨਸਾ ਸਰਸਾ ਰੋਡ ਜਾਮ ਕਰਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ (Slogans against the Punjab government) ਕੀਤੀ ਤੇ ਤੁਰੰਤ ਮੂੰਗੀ ਦੀ ਫ਼ਸਲ ਨੂੰ ਖ਼ਰੀਦਣ ਦੀ ਮੰਗ ਕੀਤੀ।
ਪੰਜਾਬ ਸਰਕਾਰ ਵੱਲੋਂ ਮੂੰਗੀ ਅਤੇ ਮੱਕੀ ਦੀ ਫਸਲ ‘ਤੇ ਐੱਮ.ਐੱਸ.ਪੀ. ਦੇਣ ਦਾ ਐਲਾਨ ਕੀਤਾ ਗਿਆ, ਜਿਸ ਤੋਂ ਬਾਅਦ ਪੰਜਾਬ (Punjab) ਭਰ ਦੇ ਵਿੱਚ ਕਿਸਾਨਾਂ ਵੱਲੋਂ ਮੂੰਗੀ ਅਤੇ ਮੱਕੀ ਦੀ ਬਿਜਾਈ ਕੀਤੀ ਗਈ ਸੀ, ਮਾਨਸਾ ਜ਼ਿਲ੍ਹੇ ਵਿੱਚ ਕਿਸਾਨਾਂ ਵੱਲੋਂ 20 ਹਜ਼ਾਰ ਏਕੇ ਦੇ ਵਿੱਚ ਮੂੰਗੀ ਦੀ ਬਿਜਾਈ ਕੀਤੀ ਗਈ, ਜੋ ਕਿ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਤੋਂ ਵੱਧ ਬਿਜਾਈ ਮਾਨਸਾ ਦੇ ਵਿੱਚ ਕੀਤੀ ਗਈ, ਪਰ ਹੁਣ ਕਿਸਾਨ ਆਪਣੀ ਮੂੰਗੀ ਦੀ ਫਸਲ ਨੂੰ ਵੇਚਣ ਦੇ ਲਈ ਵੀ ਧਰਨੇ ਪ੍ਰਦਰਸ਼ਨ ਕਰਨ ਦੇ ਲਈ ਮਜ਼ਬੂਰ ਨੇ ਮਾਨਸਾ ਦੀ ਅਨਾਜ ਮੰਡੀ ਵਿੱਚ ਪਿਛਲੇ ਚਾਰ ਦਿਨਾਂ ਤੋਂ ਆਪਣੀ ਮੂੰਗੀ ਦੀ ਫ਼ਸਲ ਵੇਚਣ ਦੇ ਲਈ ਬੈਠੇ ਕਿਸਾਨਾਂ ਵੱਲੋਂ ਅੱਜ ਮਜ਼ਬੂਰੀ ਵੱਸ ਮਾਨਸਾ ਸਿਰਸਾ ਰੋਡ ਜਾਮ ਕਰਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।