ਮਾਨਸਾ: ਜ਼ਿਲ੍ਹੇ ਭਰ ਦੇ ਵੱਖ ਵੱਖ ਹਸਪਤਾਲਾਂ ਦੇ ਲਈ 57 ਸਪੈਸ਼ਲਿਸਟ ਡਾਕਟਰਾਂ ਦੀਆਂ ਪੋਸਟਾਂ ਹਨ, ਪਰ ਇੱਥੇ 34 ਪੋਸਟਾਂ ਖ਼ਾਲੀ ਹਨ। ਮੈਡੀਕਲ ਅਫ਼ਸਰਾਂ ਦੇ 52 ਚੋਂ 23 ਪੋਸਟਾਂ ਖਾਲੀ ਹਨ। ਆਲਮ ਇਹ ਹੈ ਕਿ 7•50 ਲੱਖ ਦੀ ਆਬਾਦੀ ਲਈ ਜ਼ਿਲ੍ਹੇ ਭਰ ਵਿੱਚ ਮਹਿਜ ਤਿੰਨ ਡਾਕਟਰ ਹਨ। ਹਸਪਤਾਲਾਂ ਵਿੱਚ ਕਲਰ ਡਾਪਲਰ ਅਤੇ ਅਲਟਰਾਸਾਊਂਡ ਵਰਗੀ ਮਹਿੰਗੀ ਮਸ਼ੀਨ ਤਾਂ ਹੈ, ਪਰ ਜ਼ਿਲ੍ਹੇ ਵਿੱਚ ਰੇਡੀਓਲੋਜਿਸਟ ਦੀ ਪੋਸਟ ਵੀ ਖ਼ਾਲੀ ਹੈ।
ਸਰਕਾਰ ਵੱਲੋਂ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਲੱਖਾਂ ਕਰੋੜਾਂ ਰੁਪਏ ਲਗਾ ਕੇ ਮਾਨਸਾ ਸਰਦੂਲਗੜ੍ਹ ਅਤੇ ਬੁਢਲਾਡਾ ਵਿਖੇ ਹਸਪਤਾਲਾਂ ਦੀਆਂ ਸ਼ਾਨਦਾਰ ਇਮਾਰਤਾਂ ਬਣਾਈਆਂ ਗਈਆਂ ਹਨ, ਜੋ ਘਟੀਆ ਮਟੀਰੀਅਲ ਦੇ ਕਾਰਨ ਕਬਾੜ ਖੰਡਰ ਬਣ ਰਹੀਆਂ ਹਨ। ਉੱਥੇ ਹੀ ਮਹਿੰਗੀਆਂ ਮਸ਼ੀਨਾਂ ਡਾਕਟਰਾਂ ਅਤੇ ਸਹਿਯੋਗੀ ਸਟਾਫ਼ ਦੀ ਕਮੀ ਕਾਰਨ ਮਰੀਜ਼ ਪਰੇਸ਼ਾਨ ਹਨ। ਮਾਨਸਾ ਜ਼ਿਲ੍ਹਾ ਹਸਪਤਾਲ ਵਿੱਚ ਬੱਚਿਆਂ ਲਈ ਸਪੈਸ਼ਲਿਸਟ, ਰੇਡਿਓਲੋਜਿਸਟ ਤੇ ਹੋਰ ਜ਼ਰੂਰੀ ਅਤੇ ਸਪੈਸ਼ਲ ਡਾਕਟਰ ਮੌਜੂਦ ਨਹੀਂ ਹਨ।
ਹਸਪਤਾਲ ਵਿੱਚ ਅਲਟਰਾਸਾਊਂਡ ਅਤੇ ਕੱਲਰ ਮਸ਼ੀਨਾਂ ਤਾਂ ਹੈ, ਪਰ ਰੇਡੀਓਲੋਜਿਸਟ ਨਾ ਹੋਣ ਕਾਰਨ ਮਰੀਜ਼ਾਂ ਨੂੰ ਅਲਟਰਾਸਾਊਂਡ ਕਰਵਾਉਣ ਲਈ ਨਿੱਜੀ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ, ਜੋ ਸਰਕਾਰੀ ਦੇ ਮੁਕਾਬਲੇ ਕਾਫੀ ਮਹਿੰਗਾ ਪੈਂਦਾ ਹੈ। ਜ਼ਿਲ੍ਹਾ ਹਸਪਤਾਲ ਵਿੱਚ ਮੈਡੀਕਲ ਅਫ਼ਸਰਾਂ ਦੀਆਂ 4 ਪੋਸਟਾਂ ਖ਼ਾਲੀ ਹਨ।