ਮਾਨਸਾ: ਕਿਸਾਨਾਂ ਵੱਲੋਂ ਬੀਜਾਂ ਨੂੰ ਲੈਕੇ ਨਿਵੇਕਲੀ ਪਹਿਲਕਦਮੀ ਕੀਤੀ ਜਾ ਰਹੀ ਹੈ। ਮਾਨਸਾ ਵਿੱਚ ਕਿਸਾਨ ਮੇਲੇ ਦੌਰਾਨ ਮਾਨਸਾ ਦਾ ਇੱਕ ਸਾਧਾਰਨ ਕਿਸਾਨ ਖ਼ੁਦ ਵੱਲੋਂ ਤਿਆਰ ਕੀਤਾ ਗਿਆ ਬੀਜ ਪ੍ਰਦਰਸ਼ਨੀ ਦੇ ਤੌਰ ’ਤੇ ਲੈ ਕੇ ਆਇਆ ਜੋ ਕਿ ਪੂਰੇ ਕਿਸਾਨ ਮੇਲੇ ਦੇ ਵਿੱਚ ਖਿੱਚ ਦਾ ਕੇਂਦਰ ਰਿਹਾ। ਕਿਸਾਨਾਂ ਦਾ ਕਹਿਣਾ ਹੈ ਕਿ ਉਸ ਵੱਲੋਂ ਤਿਆਰ ਕੀਤਾ ਗਿਆ ਬੀਜ ਅੱਜ ਵੱਖ ਵੱਖ ਪਿੰਡਾਂ ਦੇ ਕਿਸਾਨ ਲੈਣ ਦੇ ਲਈ ਆਉਂਦੇ ਹਨ।
ਮਾਨਸਾ ਜ਼ਿਲ੍ਹੇ ਦੇ ਪਿੰਡ ਰਾਮਾਨੰਦੀ ਦੇ ਕਿਸਾਨ ਗਮਦੂਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਆਪਣੀ ਕਣਕ ਦੀ ਫਸਲ ਵਿੱਚੋਂ ਤਿੰਨ ਅਜਿਹੀਆਂ ਬੱਲੀਆਂ ਦੇਖੀਆਂ ਗਈਆਂ ਜੋ ਕਿ ਨਿਵੇਕਲੀਆਂ ਸਨ ਜਿੰਨ੍ਹਾਂ ਨੂੰ ਉਨ੍ਹਾਂ ਨੇ ਸੰਭਾਲ ਕੇ ਰੱਖਿਆ ਅਤੇ ਇਸ ਦਾ ਬੀਜ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਕਿਸਾਨ ਨੇ ਦੱਸਿਆ ਕਿ ਅੱਜ ਉਨ੍ਹਾਂ ਖੁਦ ਢਾਈ ਏਕੜ ਜ਼ਮੀਨ ਇਸ ਨਵੇਂ ਬੀਜ ਦੀ ਕਣਕ ਬੀਜੀ ਹੈ ਜਦੋਂ ਕਿ ਇਸ ਕਣਕ ਦਾ ਝਾੜ 80 ਮਣ ਪ੍ਰਤੀ ਏਕੜ ਦੇ ਵਿੱਚੋਂ ਨਿਕਲਦਾ ਹੈ।