ਮਾਨਸਾ: ਜਿੱਥੇ ਪੰਜਾਬ ਵਿੱਚ ਲੋਕ (People in Punjab) ਐਸ਼ੋ ਆਰਾਮ ਦੀ ਜ਼ਿੰਦਗੀ ਬਸਰ ਕਰ ਰਹੇ ਹਨ, ਉੱਥੇ ਹੀ ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਇੱਕ ਸਮੇਂ ਦੀ ਰੋਟੀ ਵੀ ਮੁਸ਼ਕਲ ਨਾਲ ਨਸੀਬ ਹੁੰਦੀ ਹੈ। ਇਸੇ ਤਰ੍ਹਾਂ ਦੀ ਕਹਾਣੀ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ (Mandhali village in Mansa district) ਦੇ ਗੁਰਜੰਟ ਸਿੰਘ ਦੀ, ਜੋ ਖ਼ੁਦ ਵੀ ਅਪਾਹਜ ਹੈ ਅਤੇ ਉਸ ਦੀ ਪਤਨੀ ਵੀ ਕੁਝ ਸੁਣ ਬੋਲ ਨਹੀਂ ਸਕਦੀ, ਪਰ ਇੱਕ ਗਿਆਰਾਂ ਸਾਲਾਂ ਦੀ ਬੱਚੀ ਦੇ ਪਾਲਣ ਪੋਸ਼ਣ ਲਈ ਮਿਹਨਤ ਤਾਂ ਕਰਦੇ ਹਨ, ਪਰ ਅਫਸੋਸ ਅੱਜ ਦੇ ਇਸ ਮਹਿੰਗਾਈ ਦੇ ਯੁੱਗ ਵਿੱਚ ਉਨ੍ਹਾਂ ਦੀ ਕਮਾਈ ਨਾ ਮਾਤਰ ਹੀ ਹੈ। ਜਿਸ ਕਰਕੇ ਉਹ ਅੱਤ ਦੀ ਗਰੀਬੀ ਵਿੱਚ ਜ਼ਿੰਦਗੀ ਜਿਉਣ ਦੇ ਲਈ ਮਜ਼ਬੂਰ ਹਨ।
ਦਰਅਸਲ ਇਹ ਪਰਿਵਾਰ 2 ਸਾਲ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਵਿੱਚ ਰਹਿੰਦਾ ਸੀ ਅਤੇ ਆਪਣਾ ਗੁਜ਼ਾਰਾ ਕਰ ਰਿਹਾ ਸੀ, ਪਰ ਕੋਰੋਨਾ ਮਹਾਂਮਾਰੀ ਤੋਂ ਬਾਅਦ ਕੰਮ-ਕਾਜ ਬੰਦ ਹੋਣ ਕਾਰਨ ਉਸ ਨੂੰ ਆਪਣੇ ਪਿੰਡ ਵਾਪਸ ਪਰਤਣਾ ਪਿਆ ਅਤੇ ਇੱਥੇ ਕੋਈ ਕੰਮਕਾਰ ਨਹੀਂ ਮਿਲਿਆ। ਸਮੇਂ ਸਿਰ ਕੰਮ ਨਾ ਮਿਲਣ ਕਰਕੇ ਅਪਾਹਜ ਪਤੀ-ਪਤਨੀ ਨੇ ਮਿਲ ਕੇ ਲੋਕਾਂ ਦੇ ਘਰਾਂ ਵਿੱਚ ਗੋਹਾ ਕੂੜਾ ਕਰਨਾ ਸ਼ੁਰੂ ਕਰ ਦਿੱਤਾ।