ਪੰਜਾਬ

punjab

ETV Bharat / state

Destroy Crops: ਕਿਸਾਨਾਂ ਲਈ ਆਫ਼ਤ ਬਣਿਆ ਥਰਮਲ ਪਲਾਂਟ - farmers

ਪਿੰਡ ਬਣਾਂਵਾਲਾ ’ਚ ਥਰਮਲ (Thermal plant) ਦੀ ਰਾਖ ਨਰਮੇ ਦੀ ਫਸਲ (Cotton crop) ’ਤੇ ਡਿੱਗਣ ਕਾਰਨ ਨਰਮੇ ਦੀ ਫ਼ਸਲ (Cotton crop) ਬਿਲਕੁਲ ਤਬਾਹ ਹੋ ਚੁੱਕੀ ਹੈ। ਕਿਸਾਨਾਂ ਕਿਹਾ ਕਿ ਸਰਕਾਰ ਤੁਰੰਤ ਉਨ੍ਹਾਂ ਦੀਆਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਜਾਰੀ ਕਰੇ ਤਾਂ ਕਿ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ ਨਹੀਂ ਮਜਬੂਰ ਕਿਸਾਨਾਂ ਨੂੰ ਸੰਘਰਸ਼ ਕਰਨਾ ਪਵੇਗਾ।

Destroy Crops: ਕਿਸਾਨਾਂ ਲਈ ਆਫ਼ਤ ਬਣਿਆ ਥਰਮਲ ਪਲਾਂਟ
Destroy Crops: ਕਿਸਾਨਾਂ ਲਈ ਆਫ਼ਤ ਬਣਿਆ ਥਰਮਲ ਪਲਾਂਟ

By

Published : Jun 2, 2021, 3:46 PM IST

ਮਾਨਸਾ: ਕਿਸਾਨਾਂ ਨੂੰ ਕਦੇ ਕੁਦਰਤੀ ਮਾਰ ਕਦੇ ਫੈਕਟਰੀਆਂ ਦੀ ਮਾਰ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ’ਚ ਲੱਗਿਆ ਥਰਮਲ ਪਲਾਂਟ (Thermal plant) ਵੀ ਕਿਸਾਨਾਂ ਦੇ ਲਈ ਪਿਛਲੇ ਦਿਨੀਂ ਆਫ਼ਤ ਲੈ ਕੇ ਹੀ ਹੈ ਪਿਛਲੇ ਦਿਨੀਂ ਚੱਲੀ ਤੇਜ਼ ਹਨ੍ਹੇਰੀ ਦੇ ਕਾਰਨ ਥਰਮਲ (Thermal plant) ਦੀ ਰਾਖ ਨਰਮੇ ਦੀ ਫਸਲ (Cotton crop) ’ਤੇ ਡਿੱਗਣ ਕਾਰਨ ਨਰਮੇ ਦੀ ਫ਼ਸਲ ਬਿਲਕੁਲ ਤਬਾਹ ਹੋ ਚੁੱਕੀ ਹੈ। ਕਿਸਾਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਨਰਮੇ ਦੀ ਫ਼ਸਲ (Cotton crop) ਖ਼ਰਾਬ ਹੁੰਦੀ ਰਹੀ ਅਤੇ ਇਸ ਵਾਰ ਫਿਰ ਰਾਖ ਡਿੱਗਣ ਕਾਰਨ ਨਰਮੇ ਦੀ ਫਸਲ (Cotton crop) ਖਰਾਬ ਹੋਈ ਹੈ ਉਨ੍ਹਾਂ ਸਰਕਾਰ ਤੋਂ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ।

Destroy Crops: ਕਿਸਾਨਾਂ ਲਈ ਆਫ਼ਤ ਬਣਿਆ ਥਰਮਲ ਪਲਾਂਟ
ਇਹ ਵੀ ਪੜੋ: ਨਹਿਰ ਦਾ ਬੰਨ੍ਹ ਟੁੱਟਿਆ, ਨਰਮੇ ਦੀ ਫ਼ਸਲ ਤਬਾਹਕਿਸਾਨਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਚੱਲਦੀ ਤੇਜ਼ ਹਨ੍ਹੇਰੀ ਅਤੇ ਬਾਰਸ਼ ਦੇ ਕਾਰਨ ਨਜ਼ਦੀਕ ਦੇ ਥਰਮਲ ਪਲਾਂਟ ਦੀ ਰਾਖ ਉਨ੍ਹਾਂ ਨੇ ਨਰਮੇ ਦੀ ਫ਼ਸਲ (Cotton crop) ’ਤੇ ਆ ਡਿੱਗੀ ਜਿਸ ਕਾਰਨ ਨਰਮੇ ਦੀ ਫ਼ਸਲ (Cotton crop) ਮੱਚ ਕੇ ਤਬਾਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਮਹਿੰਗੇ ਭਾਅ ਦਾ ਬੀਜ ਬੀਜਿਆ ਸੀ ਅਤੇ ਹੁਣ ਕੋਈ ਹੋਰ ਵੀ ਫ਼ਸਲ ਨਹੀਂ ਬੀਜੀ ਜਾ ਸਕਦੀ, ਕਿਉਂਕਿ ਇਸ ਇਲਾਕੇ ਦੇ ਖੇਤਾਂ ਵਿੱਚ ਸਿਰਫ਼ ਨਰਮੇ ਦੀ ਫਸਲ (Cotton crop) ਹੀ ਹੁੰਦੀ ਹੈ, ਨਾ ਤਾਂ ਇਥੇ ਝੋਨਾ ਲਗਦਾ ਹੈ ਅਤੇ ਨਾ ਕੋਈ ਹੋਰ ਫਸਲ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਠੇਕੇ ਤੇ ਜ਼ਮੀਨ ਲੈ ਕੇ ਨਰਮੇ ਦੀ ਬਿਜਾਈ ਕੀਤੀ ਗਈ ਸੀ, ਪਰ ਰਾਖ ਡਿੱਗਣ ਕਾਰਨ ਉਨ੍ਹਾਂ ਦੀ ਫਸਲ ਤਬਾਹ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਥਰਮਲ ਦੇ ਕਾਰਨ ਉਨ੍ਹਾਂ ਦੀਆਂ ਫਸਲਾਂ ਖਰਾਬ ਹੋਣ ਦੀਆਂ ਰਹੀਆਂ ਹਨ। ਉਨ੍ਹਾਂ ਨੇ ਸਮੇਂ ਸਮੇਂ ’ਤੇ ਥਰਮਲ ਅਧਿਕਾਰੀਆਂ ਅਤੇ ਪ੍ਰਸ਼ਾਸਨ ਦੇ ਵੀ ਧਿਆਨ ਵਿੱਚ ਲਿਆਂਦਾ ਹੈ, ਪਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਉਨ੍ਹਾਂ ਦੀਆਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਜਾਰੀ ਕਰੇ ਤਾਂ ਕਿ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ ਨਹੀਂ ਮਜਬੂਰ ਕਿਸਾਨਾਂ ਨੂੰ ਸੰਘਰਸ਼ ਕਰਨਾ ਪਵੇਗਾ।

ਇਹ ਵੀ ਪੜੋ: ਇਸ ਮੌਨਸੂਨ ਪਵੇਗੀ ਚੰਗੀ ਬਾਰਸ਼: ਮੌਸਮ ਵਿਭਾਗ

ABOUT THE AUTHOR

...view details