ਮਾਨਸਾ: ਸਾਲ 2018 ਵਿੱਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਉਮੀਦਵਾਰ ਜਸਵਿੰਦਰ ਕੌਰ ਦੇ ਕਾਗਜ਼ ਰੱਦ ਹੋਣ ਤੋਂ ਬਾਅਦ ਪਿੰਡ ਭੰਮੇ ਕਲਾਂ ਵਿਖੇ ਸਰਪੰਚ ਦੀ ਚੋਣ ਨਹੀਂ ਕੀਤੀ ਗਈ ਸੀ ਅਤੇ ਮੌਜੂਦਾ ਪੰਚਾਂ ਵੱਲੋਂ ਹੀ ਪਿੰਡ ਦੇ ਵਿਕਾਸ ਕਾਰਜਾਂ ਨੂੰ ਚਲਾਇਆ ਜਾ ਰਿਹਾ ਸੀ । ਜਿਸ ਮਗਰੋਂ ਜਸਵਿੰਦਰ ਕੌਰ ਦੇ ਪਤੀ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਾਈ ਗਈ ਪਟੀਸ਼ਨ ਤੋਂ ਬਾਅਦ ਹੁਣ ਰਾਜ ਚੋਣ ਕਮਿਸ਼ਨ ਵੱਲੋਂ ਪਿੰਡ ਭੱਮੇ ਕਲਾ ਦੀ ਮਹਿਲਾ ਇਸਤਰੀ ਸਰਪੰਚ ਦੀ ਚੋਣ ਕਰਵਾਉਣ ਲਈ ਮਿਤੀ 24 ਦਸੰਬਰ ਨਿਰਧਾਰਿਤ ਕਰ ਦਿੱਤੀ ਗਈ ਹੈ । ਜਦਕਿ 13 ਦਸੰਬਰ ਤੱਕ ਨਾਮਜਦਗੀ ਪੱਤਰ ਦਾਖਲ ਕਰਨ ਦੀ ਮਿਤੀ ਨਿਰਧਾਰਿਤ ਕੀਤੀ ਗਈ ਹੈ।
ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਵਿਖੇ ਇਸਤਰੀ ਸਰਪੰਚ ਦੀ ਚੋਣ ਲਈ 24 ਦਸੰਬਰ ਨਿਰਧਾਰਿਤ - ਮਾਨਸਾ ਦੇ ਪਿੰਡ ਭੰਮੇ ਕਲਾਂ ਦੀ ਇਸਤਰੀ ਸਰਪੰਚ ਦੀ ਚੋਣ
ਰਾਜ ਚੋਣ ਕਮਿਸ਼ਨ ਵੱਲੋਂ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੀ ਇਸਤਰੀ ਸਰਪੰਚ ਦੀ ਚੋਣ ਦੇ ਲਈ ਮਿਤੀ ਨਿਰਧਾਰਿਤ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਦਾ ਪਿਛਲੇ ਪੰਜ ਸਾਲ ਤੋਂ ਸਰਪੰਚ ਨਾ ਹੋਣ ਕਾਰਨ ਵਿਕਾਸ ਨਹੀਂ ਹੋਇਆ ਅਤੇ ਹੁਣ ਵੀ ਕੁਝ ਮਹੀਨਿਆਂ ਦੇ ਲਈ ਸਰਪੰਚੀ ਦੀ ਚੋਣ ਕਰਵਾ ਕੇ ਫਜ਼ੂਲ ਖਰਚੀ ਕੀਤੀ ਜਾ ਰਹੀ ਹੈ।
![ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਵਿਖੇ ਇਸਤਰੀ ਸਰਪੰਚ ਦੀ ਚੋਣ ਲਈ 24 ਦਸੰਬਰ ਨਿਰਧਾਰਿਤ 24 dec election of Sarpanch now in village Bhamme Kalan](https://etvbharatimages.akamaized.net/etvbharat/prod-images/10-12-2023/1200-675-20233952-thumbnail-16x9-weel.jpg)
Published : Dec 10, 2023, 8:17 PM IST
ਕਿਉਂ ਹੋਏ ਸੀ ਕਾਗਜ਼ ਰੱਦ:ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਕਰਤਾ ਜਸਵਿੰਦਰ ਕੌਰ ਦੇ ਪੁੱਤਰ ਨੇ ਦੱਸਿਆ ਕਿ ਉਨਾਂ ਦੀ ਸਿਆਸੀ ਰਸੂਖ ਕਾਰਨ ਕਾਗਜ਼ ਰੱਦ ਕਰਵਾ ਦਿੱਤੇ ਗਏ ਸਨ ਪਰ ਚੋਣ ਅਧਿਕਾਰੀਆਂ ਅਤੇ ਜ਼ਿਲ੍ਾ ਪ੍ਰਸ਼ਾਸਨ ਕੋਲ ਬਾਰ-ਬਾਰ ਸਰਪੰਚੀ ਦੀ ਚੋਣ ਕਰਵਾਉਣ ਲਈ ਅਪੀਲ ਕੀਤੀ ਗਈ ਪਰ ਕੋਈ ਐਕਸ਼ਨ ਨਾ ਹੋਣ ਕਾਰਨ ਉਹਨਾਂ ਵੱਲੋਂ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦਾ ਰੁੱਖ ਕੀਤਾ ਗਿਆ । ਜਿਸ ਤੋਂ ਬਾਅਦ ਹੁਣ ਮਾਨਯੋਗ ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ,ਉੱਥੇ ਹੀ 25 ਦਸੰਬਰ ਤੱਕ ਚੋਣ ਕਰਵਾ ਕੇ ਮਾਨਯੋਗ ਹਾਈ ਕੋਰਟ ਵਿੱਚ ਜਵਾਬ ਦੇਣ ਦੇ ਲਈ ਸਮਾਂ ਨਿਰਧਾਰਿਤ ਕੀਤਾ ਹੈ।ਅਦਾਲਤ ਦੇ ਹੁਕਮਾਂ ਤੋਂ ਬਾਅਦ ਪ੍ਰਸ਼ਾਸਨ ਵੱਲੋਂ 24 ਦਸੰਬਰ ਨੂੰ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ ।ਜਿਸ ਲਈ ਉਹਨਾਂ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦਾ ਧੰਨਵਾਦ ਵੀ ਕੀਤਾ ਹੈ ਅਤੇ ਨਾਲ ਹੀ ਇਸ ਚੋਣ ਵਿੱਚ ਹਿੱਸਾ ਲੈਣ ਦੇ ਲਈ ਵੀ ਦਿਲਚਸਪੀ ਦਿਖਾਈ ਹੈ।
- ਪੰਜਾਬ ਸਰਕਾਰ ਵੱਲੋਂ ‘ਸਰਕਾਰ ਤੁਹਾਡੇ ਦੁਆਰ’ ਸਕੀਮ ਦੀ ਸ਼ੁਰੂਆਤ, ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੇ ਸੀਐੱਮ ਮਾਨ ਨੇ ਕਿਹਾ - ਅਫਸਰ ਹੁਣ ਨਹੀਂ ਕਰਨਗੇ ਮਨਮਾਨੀ
- Maan Sarkar Tuhade Dwar: ‘ਹੁਣ ਪੰਜਾਬ ਵਿੱਚ ਖੁਦ ਸਰਕਾਰ ਤੇ ਸਰਕਾਰੀ ਦਫ਼ਤਰ ਤੁਹਾਡੇ ਆਉਣਗੇ ਘਰ’
- ਮੂਸੇਵਾਲਾ ਦੇ ਪਿਤਾ ਦਾ ਸਰਕਾਰ ਉੱਤੇ ਨਿਸ਼ਾਨਾਂ, ਕਿਹਾ- ਸਿਆਸੀ ਆਗੂਆਂ ਦੀ ਮਿਲੀਭੁਗਤ ਨਾਲ ਚੱਲਦੈ ਗੈਂਗਸਟਰਵਾਦ
ਹੁਣ ਸਰਪੰਚੀ ਦੀ ਚੋਣ ਹੋਣਾ ਫ਼ਜ਼ੂਲ ਖ਼ਰਚੀ:ਉਧਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹੁਣ ਪੰਜ ਸਾਲ ਪੂਰੇ ਹੋ ਚੁੱਕੇ ਹਨ ਅਤੇ ਹੁਣ ਚੋਣਾਂ ਕਰਵਾਉਣ ਦਾ ਕੋਈ ਮਕਸਦ ਨਹੀਂ ਅਤੇ ਜਦੋਂ ਹੁਣ ਦੂਸਰੀ ਚੋਣ ਹੋਵੇਗੀ ਤਾਂ ਉਸ ਚੋਣ ਨਾਲ ਹੀ ਚੋਣ ਕਰਵਾਈ ਜਾਵੇ ਕਿਉਂਕਿ ਹੁਣ ਜਿਹੜੀ ਡੇਢ ਮਹੀਨੇ ਲਈ ਚੋਣ ਕਰਵਾਈ ਜਾ ਰਹੀ ਹੈ ਇਹ ਫਜ਼ੂਲ ਖਰਚੀ ਹੈ ਅਤੇ ਪਿੰਡ ਦੇ ਵਿੱਚ ਧੜੇਬੰਦੀ ਵੀ ਪੈਦਾ ਹੋਵੇਗੀ। ਹੁਣ ਵੇਖਣਾ ਹੋਵੇਗਾ ਕਿ ਪਿੰਡ ਭੰਮੇ ਕਲਾਂ 'ਚ ਚੋਣ ਕਿਵੇਂ ਹੋਵੇਗੀ ਅਤੇ ਪਿੰਡ ਵਾਸੀ ਕਿੰਨੀ ਸ਼ਿੱਦਤ ਨਾਲ ਇਸ ਚੋਣ 'ਚ ਹਿੱਸਾ ਲੈਣਗੇ।